07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਗਾਂਧੀ ਵਨੀਤਾ ਆਸ਼ਰਮ ਦੇ ਬੱਚਿਆਂ ਤੇ ਕੁੜੀਆਂ ਨੇ ਜੁਡੀਸ਼ੀਅਲ ਕੋਰਟ ਕੰਪਲੈਕਸ ’ਚ ਦੀਵਾਲੀ ਸੰਬੰਧੀ ਲਗਾਈ ਪ੍ਰਦਰਸ਼ਨੀ

ਜਲੰਧਰ, 6 ਨਵੰਬਰ (ਜਤਿੰਦਰ ਪੰਮੀ)-ਦੀਵਾਲੀ ਦੇ ਸ਼ੁੱਭ ਮੌਕੇ ’ਤੇ ਆਬਜ਼ਰਵੇਸ਼ਨ ਹੋਮ ਫਾਰ ਗਰਲਜ਼ ਤੇ ਚਿਲਡਰਨ ਹੋਮ ਫਾਰ ਗਰਲਜ਼ ਗਾਂਧੀ ਵਨੀਤਾ ਆਸ਼ਰਮ ਵਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ’ਚ ਸਜਾਵਟੀ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਉੱਥੇ ਰਹਿਣ ਵਾਲੀਆਂ ਪ੍ਰਤਿਭਾਸ਼ਾਲੀ ਲੜਕੀਆਂ ਵਲੋਂ ਤਿਆਰ ਕੀਤੀਆਂ ਗਈਆਂ ਸੁੰਦਰ ਹੱਥ-ਕਲਾ ਵਸਤੂਆਂ ਦਾ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰਿਆ ਸੂਦ ਨੇ ਇਹ ਪ੍ਰਦਰਸ਼ਨੀ ਦਾ ਵਿਸ਼ੇਸ਼ ਤੌਰ ’ਤੇ ਦੇਖੀ ਅਤੇ ਬੱਚਿਆਂ ਤੇ ਕੁੜੀਆਂ ਵਲੋਂ ਸਾਮਾਨ ਤਿਆਰ ਕਰਨ ਵਿੱਚ ਦਿਖਾਈ ਕਲਾਕਾਰੀ ਦੀ ਸ਼ਲਾਘਾ ਕੀਤੀ।

Ad Position 21
No active advertisement
ਅਜੀਤ ਡੈਸਕ 07-11-2026
ਜਲੰਧਰ, 6 ਨਵੰਬਰ (ਜਤਿੰਦਰ ਪੰਮੀ)-ਦੀਵਾਲੀ ਦੇ ਸ਼ੁੱਭ ਮੌਕੇ ’ਤੇ ਆਬਜ਼ਰਵੇਸ਼ਨ ਹੋਮ ਫਾਰ ਗਰਲਜ਼ ਤੇ ਚਿਲਡਰਨ ਹੋਮ ਫਾਰ ਗਰਲਜ਼ ਗਾਂਧੀ ਵਨੀਤਾ ਆਸ਼ਰਮ ਵਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ’ਚ ਸਜਾਵਟੀ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਉੱਥੇ ਰਹਿਣ ਵਾਲੀਆਂ ਪ੍ਰਤਿਭਾਸ਼ਾਲੀ ਲੜਕੀਆਂ ਵਲੋਂ ਤਿਆਰ ਕੀਤੀਆਂ ਗਈਆਂ ਸੁੰਦਰ ਹੱਥ-ਕਲਾ ਵਸਤੂਆਂ ਦਾ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰਿਆ ਸੂਦ ਨੇ ਇਹ ਪ੍ਰਦਰਸ਼ਨੀ ਦਾ ਵਿਸ਼ੇਸ਼ ਤੌਰ ’ਤੇ ਦੇਖੀ ਅਤੇ ਬੱਚਿਆਂ ਤੇ ਕੁੜੀਆਂ ਵਲੋਂ ਸਾਮਾਨ ਤਿਆਰ ਕਰਨ ਵਿੱਚ ਦਿਖਾਈ ਕਲਾਕਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ-ਨਾਲ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੀ.ਐੱਸ. ਰਾਏ, ਜਗਮੋਹਨ ਸਿੰਘ ਸੰਘੇ, ਜਸਵਿੰਦਰ ਸਿੰਘ, ਦੀਪਤੀ ਗੁਪਤਾ, ਅਰਚਨਾ ਕੰਬੋਜ ਅਤੇ ਵਿਸ਼ੇਸ਼ ਕੰਬੋਜ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਹਰਪ੍ਰੀਤ ਕੌਰ ਸੀਨੀਅਰ ਡਿਵੀਜ਼ਨ ਸਿਵਲ ਜੱਜ ਤੇ ਰਾਹੁਲ ਕੁਮਾਰ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੀ ਮੌਜੂਦ ਸਨ। ਨਿਆਂਇਕ ਅਧਿਕਾਰੀਆਂ ਨੇ ਸਟਾਲਾਂ ਦਾ ਦੌਰਾ ਕੀਤਾ, ਤਿਉਹਾਰਾਂ ਲਈ ਸਜਾਵਟੀ ਵਸਤੂਆਂ ਖ਼ਰੀਦੀਆਂ ਤੇ ਬੱਚਿਆਂ ਦੀ ਸ਼ਾਨਦਾਰ ਰਚਨਾਤਮਕਤਾ, ਮਿਹਨਤ ਤੇ ਕਲਾਤਮਕ ਯਤਨਾਂ ਦੀ ਪੂਰੇ ਦਿਲ ਨਾਲ ਸ਼ਲਾਘਾ ਕੀਤੀ। ਵਸਤੂਆਂ ਦੀ ਵਿਕਰੀ ਤੋਂ ਇਕੱਤਰ ਹੋਈ ਸਾਰੀ ਰਕਮ ਬੱਚਿਆਂ ਦੀ ਭਲਾਈ ਤੇ ਵਿਕਾਸ ਲਈ ਵਰਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸੀਨੀਅਰ ਸਹਾਇਕ ਜਗਨ ਨਾਥ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਬਜ਼ੁਰਗਾਂ ਨਾਲ ਸਾਂਝੀਆਂ ਕੀਤੀਆਂ ਦੀਵਾਲੀ ਦੀਆਂ ਖੁਸ਼ੀਆਂ, ਵੰਡੇ ਤੋਹਫ਼ੇ ਅਗਲੀ ਖ਼ਬਰ ਲੋਕ ਇਸ ਵਾਰ ਗ੍ਰੀਨ ਦਿਵਾਲੀ ਮਨਾਉਣ-ਪਵਾਰ
Ad Position 24