06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸੁਆਮੀ ਸੰਤ ਦਾਸ ਪਬਲਿਕ ਸਕੂਲ ਨੇ ਮਨਾਇਆ 41ਵਾਂ ਸਾਲਾਨਾ ਇਨਾਮ ਵੰਡ ਸਮਾਗਮ

ਜਲੰਧਰ, 6 ਨਵੰਬਰ (ਐੱਮ. ਐੱਸ.

Ad Position 21
No active advertisement
ਸ਼ਾਸਤਰੀ ਨ੍ਰਿਤ ਦੀ ਮਨਮੋਹਕ ਪੇਸ਼ਕਾਰੀ ਕਰਦੇ ਹੋਏ ਸਕੂਲ ਦੇ ਵਿਦਿਆਰਥੀ। ਤਸਵੀਰਾਂ : ਜੀ.ਪੀ. ਸਿੰਘ 07-11-2026
ਜਲੰਧਰ, 6 ਨਵੰਬਰ (ਐੱਮ. ਐੱਸ. ਲੋਹੀਆ)-ਸੁਆਮੀ ਸੰਤ ਦਾਸ ਪਬਲਿਕ ਸਕੂਲ, ਜਲੰਧਰ ਵਿਖੇ 41ਵਾਂ ਸਲਾਨਾ ਇਨਾਮ ਵੰਡ ਸਮਾਗਮ ਬੜੇ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਧਾਨ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ, ਉਪ-ਪ੍ਰਧਾਨ ਬਾਬਾ ਰਾਮ ਦਾਸ, ਸਕੱਤਰ ਬਾਬਾ ਚਰਨ ਦਾਸ, ਮੈਨੇਜਰ ਡਾ. ਅਜੀਤ ਸਿੰਘ ਰਾਜਪਾਲ, ਸੀ.ਏ. ਆਰ. ਐੱਸ. ਕਾਲੜਾ, ਸ੍ਰੀਮਤੀ ਅੰਜੂ ਮਹਿਤਾ, ਸ੍ਰੀਮਤੀ ਟੀ. ਪੀ. ਕੌਰ, ਸ੍ਰੀਮਤੀ ਮੋਨਿਕਾ ਚੋਪੜਾ, ਦਰਸ਼ਨ ਚਾਵਲਾ, ਏ.ਸੀ.ਪੀ. (ਉੱਤਰੀ) ਆਤਿਸ਼ ਭਾਟੀਆ, ਸਕੂਲ ਦੇ ਸਾਬਕਾ ਵਿਦਿਆਰਥੀ ਡਾ. ਰਿਭਵ ਪਸਰੀਚਾ ਤੇ ਸਮਾਗਮ ਦੇ ਵਿਸ਼ੇਸ਼ ਮੁੱਖ ਮਹਿਮਾਨ ਸੀ.ਏ. ਡਾ. ਅਮਰਜੀਤ ਚੋਪੜਾ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ਦਾ ਮੁੱਖ ਵਿਸ਼ਾ ‘ਕੱਲ੍ਹ, ਅੱਜ ਤੇ ਕੱਲ੍ਹ–ਸਮੇਂ ਦੇ ਨਾਲ ਪੀੜ੍ਹੀਆਂ ਦਾ ਸਫ਼ਰ’ ਸੀ, ਜਿਸ ਰਾਹੀਂ ਦਹਾਕਿਆਂ ਦੌਰਾਨ ਪੀੜ੍ਹੀਆਂ ਵਿਚਕਾਰ ਆਏ ਪਾੜੇ ਤੇ ਜੀਵਨ-ਸ਼ੈਲੀ, ਤਕਨਾਲੋਜੀ ਤੇ ਵਿਵਹਾਰ ’ਚ ਆਏ ਬਦਲਾਅ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੌਕੇ ਸਕੂਲ ਦੀ ਹੈੱਡ ਗਰਲ ਰੀਵਾ ਧਵਨ ਨੇ ਸਾਰੇ ਸਤਿਕਾਰਯੋਗ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਪਰੰਤ ਵਿਦਿਆਰਥੀਆਂ ਨੇ ਸ਼ਬਦ ਗਾਇਨ ਜ਼ਰੀਏ ਪਰਮਾਤਮਾ ਦੀ ਅਸੀਸ ਪ੍ਰਾਪਤ ਕੀਤੀ। ਉਪਰੰਤ ਸ਼ਾਸਤਰੀ ਨ੍ਰਿਤ ਦੀ ਮਨਮੋਹਕ ਪੇਸ਼ਕਾਰੀ ’ਚ ਭਗਵਾਨ ਸ਼ਿਵ, ਗਣੇਸ਼ ਜੀ ਅਤੇ ਮਾਤਾ ਪਾਰਵਤੀ ਦੇ ਜੀਵਨ ਦੀਆਂ ਝਲਕੀਆਂ ਬਹੁਤ ਸੁੰਦਰ ਢੰਗ ਨਾਲ ਦਰਸਾਈਆਂ ਗਈਆਂ। ਸਕੂਲ ਦੇ ਪ੍ਰਿੰਸੀਪਲ ਡਾ. ਸੋਨੀਆ ਮਾਗੋ ਵਲੋਂ ਪੇਸ਼ ਕੀਤੀ ਗਈ ਸਲਾਨਾ ਰਿਪੋਰਟ ’ਚ ਅਕਾਦਮਿਕ, ਖੇਡਾਂ, ਸੱਭਿਆਚਾਰਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਦੇ ਖੇਤਰ ’ਚ ਸੰਸਥਾ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ ਗਿਆ। ਉਪਰੰਤ ਇਨਾਮ ਵੰਡ ਸਮਾਗਮ ਮੌਕੇ ਮੁੱਖ ਮਹਿਮਾਨ ਸੀ.ਏ. ਡਾ. ਅਮਰਜੀਤ ਚੋਪੜਾ ਨੇ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ। ਸਾਲ ਭਰ ਦੀਆਂ ਗਤੀਵਿਧੀਆਂ ’ਚ ਸਰਵੋਤਮ ਪ੍ਰਦਰਸ਼ਨ ਲਈ ਭਾਈ ਵੀਰ ਸਿੰਘ ਹਾਊਸ ਨੂੰ ਸਰਵੋਤਮ ਹਾਊਸ ਅਤੇ ਸਵੱਛਤਾ ਕਲੱਬ ਨੂੰ ਸਰਵੋਤਮ ਕਲੱਬ ਦੀਆਂ ਟਰਾਫ਼ੀਆਂ ਦਿੱਤੀਆਂ ਗਈਆਂ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ’ਚ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਅੰਤ ’ਚ ਸਕੂਲ ਦੇ ਹੈੱਡ ਬੁਆਏ ਪ੍ਰਿਥਮੇ ਨੂਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਸਮੂਹ ਪਤਵੰਤੇ ਸੱਜਣਾਂ, ਮਹਿਮਾਨਾਂ ਅਤੇ ਅਧਿਕਾਰੀਆਂ ਦਾ ਉਨ੍ਹਾਂ ਦੇ ਹੌਂਸਲਾ-ਅਫ਼ਜ਼ਾਈ ਭਰੇ ਸਹਿਯੋਗ ਅਤੇ ਮਾਰਗਦਰਸ਼ਨ ਲਈ ਤਹਿ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨੰਗਲ ਲੁਬਾਣਾ ’ਚ ਦੋ ਮਹੀਨਿਆਂ ਵਿਚ ਇੱਕੋ ਘਰ ਵਿਚ ਦੋ ਵਾਰ ਚੋਰੀ ਅਗਲੀ ਖ਼ਬਰ ਕਾਂਗਰਸ ਦੇ ਸੰਯੁਕਤ ਸਕੱਤਰ ਜਤਿਨ ਤੇ ਦਿਵਯਾਂਸ਼ੂ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ
Ad Position 24