04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਐੱਲ . ਐੱਲ . ਆਰ. ਨਰਸਿੰਗ ਇੰਸਟੀਚਿਊਟ ਨੇ ਜੀ . ਐੱਨ . ਐੱਮ . 2023-2026 ਦੇ ਵਿਦਿਆਰਥੀਆਂ ਲਈ ਕਰਵਾਇਆ ਵਿਦਾਇਗੀ ਸਮਾਗਮ

ਜਲੰਧਰ, 3 ਨਵੰਬਰ (ਐੱਮ. ਐੱਸ.

Ad Position 21
No active advertisement
ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਡਾਇਰੈਕਟਰ ਸ਼ਿਵ ਮੋਦਗਿਲ, ਪ੍ਰਿੰਸੀਪਲ ਸ੍ਰੀਮਤੀ ਨੇਹਾ ਵਾਸੂਦੇਵ ਅਤੇ ਹੋਰ ਪ੍ਰਬੰਧਕ। ਤਸਵੀਰ : ਜੀ.ਪੀ. ਸਿੰਘ 04-11-2026
ਜਲੰਧਰ, 3 ਨਵੰਬਰ (ਐੱਮ. ਐੱਸ. ਲੋਹੀਆ)-ਐੱਲ.ਐੱਲ.ਆਰ. ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ, ਗੁਲਾਬ ਦੇਵੀ ਹਸਪਤਾਲ, ਜਲੰਧਰ ਨੇ ਜੀ.ਐੱਨ.ਐੱਮ. 2023-2026 ਬੈਚ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਵਿਦਾਇਗੀ ਸਮਾਗਮ ਕਰਵਾਇਆ। ਸਮਾਗਮ ਦਾ ਮੁੱਖ ਮੰਤਵ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਕਾਦਮਿਕ ਯੋਗਤਾ ਪੂਰੀ ਕਰਨ ‘ਤੇ ਵਧਾਈ ਦੇਣਾ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਨਾ ਸੀ। ਸਮਾਗਮ ਦਾ ਉਦਘਾਟਨ ਸੰਸਥਾ ਦੇ ਡਾਇਰੈਕਟਰ ਸ਼ਿਵ ਮੋਦਗਿਲ ਤੇ ਪ੍ਰਿੰਸੀਪਲ ਸ੍ਰੀਮਤੀ ਨੇਹਾ ਵਾਸੂਦੇਵ ਨੇ ਦੀਪ ਜਗਾ ਕੇ ਕੀਤਾ। ਉਪਰੰਤ ਜੂਨੀਅਰ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਸਮਾਗਮ ਦੌਰਾਨ, ਤੀਜੇ ਸਾਲ ਦੇ ਵਿਦਿਆਰਥੀਆਂ ਲਈ ਰੈਂਪ ਵਾਕ ਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਮਿਸਟਰ ਐੱਲ.ਐੱਲ.ਆਰ. ਦਾ ਖ਼ਿਤਾਬ ਅਕਸ਼ਤ ਨੇ ਜਿੱਤਿਆ ਅਤੇ ਮਿਸ ਐੱਲ.ਐੱਲ.ਆਰ. ਦਾ ਖ਼ਿਤਾਬ ਮੁਸਕਾਨ ਨੇ ਜਿੱਤਿਆ। ਜਦੋਂ ਕਿ, ਮੁੰਡਿਆਂ ’ਚ ਪਹਿਲੇ ਰਨਰ-ਅੱਪ ਦਾ ਖ਼ਿਤਾਬ ਸੌਰਭ ਨੂੰ ਅਤੇ ਕੁੜੀਆਂ ’ਚ ਪਹਿਲੇ ਰਨਰ-ਅੱਪ ਦਾ ਖ਼ਿਤਾਬ ਮਨਵੀਰ ਨੂੰ ਦਿੱਤਾ ਗਿਆ। ਦੂਜੇ ਰਨਰ-ਅੱਪ ਦਾ ਖ਼ਿਤਾਬ ਦੀਪਾਲੀ ਨੂੰ ਮਿਲਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸ਼ਿਵ ਮੋਦਗਿਲ ਨੇ ਆਪਣੇ ਸੰਬੋਧਨ ’ਚ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ। ਵਿਦਿਆਰਥੀਆਂ ਨੇ ਸੰਸਥਾ ਦੇ ਡਾਇਰੈਕਟਰ, ਪ੍ਰਿੰਸੀਪਲ ਤੇ ਸਾਰੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ’ਚ ਪ੍ਰਾਪਤ ਕੀਤਾ ਗਿਆਨ, ਤਜਰਬਾ ਤੇ ਕਦਰਾਂ-ਕੀਮਤਾਂ ਉਨ੍ਹਾਂ ਦੇ ਜੀਵਨ ’ਚ ਅਨਮੋਲ ਸੰਪਤੀ ਹੋਣਗੀਆਂ। ਪ੍ਰੋਗਰਾਮ ਦੇ ਅੰਤ ’ਚ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ ਤੇ ਇਕ ਸਮੂਹ ਫੋਟੋ ਸੈਸ਼ਨ ਕੀਤਾ ਗਿਆ । ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਕੇ . ਐੱਮ . ਵੀ . ਨੇ ਜ਼ੋਨਲ ਯੁਵਕ ਮੇਲੇ ’ ਚ ਹਾਸਿਲ ਕੀਤੀ ਸ਼ਾਨਦਾਰ ਜਿੱਤ ਅਗਲੀ ਖ਼ਬਰ ਐਲ . ਪੀ . ਯੂ . ਨੇਸਟ ਲਈ ਰਜਿਸਟ੍ਰੇਸ਼ਨ ਸ਼ੁਰੂ
Ad Position 24