ਜ਼ੈੱਡ.ਐੱਲ.ਏ. ਨੂੰ ਮਿਲਿਆ ਡੀ.ਜੇ.ਸੀ.ਏ. ਤੇ ਆਰ.ਸੀ.ਏ. ਦਾ ਵਫ਼ਦ
ਜਲੰਧਰ, 2 ਨਵੰਬਰ (ਐੱਮ. ਐੱਸ.
ਜਲੰਧਰ, 2 ਨਵੰਬਰ (ਐੱਮ. ਐੱਸ. ਲੋਹੀਆ)-ਡਿਸਟਰਿਕਟ ਜਲੰਧਰ ਕੈਮਿਸਟ ਐਸੋਸੀਏਸ਼ਨ (ਡੀ.ਜੇ.ਸੀ.ਏ.) ਅਤੇ ਰੀਟੇਲ ਕੈਮਿਸਟ ਐਸੋਸੀਏਸ਼ਨ (ਆਰ.ਸੀ.ਏ.) ਦਾ ਵਫ਼ਦ ਚੇਅਰਮੈਨ ਸੰਜੇ ਸਹਿਗਲ ਤੇ ਜਨਰਲ ਸਕੱਤਰ ਤਜਿੰਦਰ ਸਿੰਘ ਢੀਂਗਰਾ ਦੀ ਅਗਵਾਈ ਹੇਠ ਜ਼ੋਨਲ ਡਰੱਗ ਅਥਾਰਿਟੀ (ਜ਼ੈੱਡ.ਐੱਲ.ਏ.) ਸ੍ਰੀਮਤੀ ਸੁਧਾ ਦੇਹਲ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਨਾਲ ਡਰੱਗ ਇੰਸਪੈਕਟਰ ਪਰਵਿੰਦਰ ਸਿੰਘ, ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਅਤੇ ਸੀਨੀਅਰ ਸਹਾਇਕ ਦਿਨੇਸ਼ ਕੁਮਾਰ ਵੀ ਮੌਜੂਦ ਸਨ। ਵਫ਼ਦ ਦੇ ਮੈਂਬਰਾਂ ਨੇ ਜ਼ੈੱਡ ਐੱਲ. ਏ. ਦੇ ਨਾਲ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ। ਇਸ ਮੌਕੇ ਜਸਪਾਲ ਸਿੰਘ, ਵਿਸ਼ਾਲ ਸ਼ਰਮਾ, ਦੇਵ ਸ਼ਰਮਾ, ਹਰਪ੍ਰੀਤ ਸਿੰਘ ਸੋਢੀ, ਸਤਨਾਮ ਸਿੰਘ ਬਾਜਵਾ, ਸੁਨੀਲ ਕੱਕੜ, ਦੇਵੇਸ਼ ਕਪੂਰ, ਦਵਿੰਦਰ ਸਿੰਘ ਸੁੱਖੀਜਾ ਅਤੇ ਹੋਰ ਹਾਜ਼ਰ ਸਨ।