03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਵਰਿਆਣਾ ਡੰਪ ਨੂੰ ਖ਼ਤਮ ਕਰਵਾਉਣ ਲਈ ਨਿਗਮ ਕਮਿਸ਼ਨਰ ਸਰਗਰਮ ਅਹੁਦਾ ਸੰਭਾਲਣ ਤੋਂ ਬਾਅਦ ਤੀਜੀ ਵਾਰ ਕੀਤਾ ਡੰਪ ਸਾਈਟ ਦਾ ਦੌਰਾ

ਜਲੰਧਰ, 2 ਨਵੰਬਰ (ਸ਼ਿਵ)-ਵਰਿਆਣਾ ਡੰਪ ਸਾਈਟ ‘ਤੇ ਪਏ ਲੱਖਾਂ ਟਨ ਕੂੜੇ ਦੇ ਪਹਾੜ ਨੂੰ ਖ਼ਤਮ ਕਰਵਾਉਣ ਲਈ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਕਾਫ਼ੀ ਦਿਲਚਸਪੀ ਦਿਖਾ ਰਹੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਗਰ ਨਿਗਮ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਤੀਜੀ ਵਾਰ ਵਰਿਆਣਾ ਡੰਪ ਸਾਈਟ ਦਾ ਦੌਰਾ ਕਰ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 03-11-2026
ਜਲੰਧਰ, 2 ਨਵੰਬਰ (ਸ਼ਿਵ)-ਵਰਿਆਣਾ ਡੰਪ ਸਾਈਟ ‘ਤੇ ਪਏ ਲੱਖਾਂ ਟਨ ਕੂੜੇ ਦੇ ਪਹਾੜ ਨੂੰ ਖ਼ਤਮ ਕਰਵਾਉਣ ਲਈ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਕਾਫ਼ੀ ਦਿਲਚਸਪੀ ਦਿਖਾ ਰਹੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਗਰ ਨਿਗਮ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਤੀਜੀ ਵਾਰ ਵਰਿਆਣਾ ਡੰਪ ਸਾਈਟ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਦਾ ਮੁੱਖ ਮਕਸਦ ਡੰਪ ਸਾਈਟ ‘ਤੇ ਸਾਲਾਂ ਤੋਂ ਜਮ੍ਹਾਂ ਕੂੜੇ ਦੇ ਪਹਾੜ ਨੂੰ ਜਲਦ ਤੋਂ ਜਲਦ ਖ਼ਤਮ ਕਰਵਾਉਣਾ ਹੈ। ਸੋਮਵਾਰ ਨੂੰ ਕਮਿਸ਼ਨਰ ਸੁਰਿੰਦਰ ਸਿੰਘ ਅਤੇ ਸੰਯੁਕਤ ਕਮਿਸ਼ਨਰ ਡਾ. ਮਨਦੀਪ ਕੌਰ ਨੇ ਵਰਿਆਣਾ ਡੰਪ ਸਾਈਟ ਵਿਖੇ ਚੱਲ ਰਹੇ ਬਾਇਓ ਮਾਈਨਿੰਗ ਪ੍ਰੋਜੈਕਟ ਦਾ ਨਿਰੀਖਣ ਕੀਤਾ ਤੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਬਾਇਓ ਮਾਈਨਿੰਗ ਕੰਪਨੀ ਦੇ ਅਧਿਕਾਰੀਆਂ ਨੂੰ ਕੰਮ ਵਿਚ ਤੇਜ਼ੀ ਲਿਆਉਣ ਲਈ ਸਖ਼ਤ ਨਿਰਦੇਸ਼ ਦਿੱਤੇ। ਇਸ ਵੇਲੇ ਡੰਪ ’ਤੇ ਕਰੀਬ 15 ਲੱਖ ਟਨ ਤੋਂ ਜ਼ਿਆਦਾ ਕੂੜਾ ਪਿਆ ਹੈ। ਜਿਹ਼ੜੀ ਕੰਪਨੀ ਵਲੋਂ ਕੂੜੇ ਨੂੰ ਖ਼ਤਮ ਦਾ ਕੰਮ ਕੀਤਾ ਜਾ ਰਿਹਾ ਹੈ, ਉਸ ਨੂੰ 8 ਲੱਖ ਮੀਟਰਿਕ ਟਨ ਕੂੜਾ ਖ਼ਤਮ ਕਰਨ ਦਾ ਕੰਮ ਦਿੱਤਾ ਗਿਆ ਹੈ ਜਦਕਿ ਬਾਕੀ ਕੂੜੇ ਨੂੰ ਖ਼ਤਮ ਕਰਨ ਲਈ ਨਿਗਮ ਨੇ ਅਲੱਗ ਤੋਂ ਟੈਂਡਰ ਲਗਾਏ ਹਨ। ਕਮਿਸ਼ਨਰ ਨੇ ਕੰਪਨੀ ਨੂੰ ਮਸ਼ੀਨਰੀ, ਤਕਨੀਕੀ ਸਟਾਫ਼ ਤੇ ਲੇਬਰ ਵਧਾਉਣ ਦੇ ਨਾਲ-ਨਾਲ ਰੋਜ਼ਾਨਾ ਕੰਮ ਦੀ ਪ੍ਰਗਤੀ ’ਚ ਸੁਧਾਰ ਲਿਆਉਣ ਲਈ ਕਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰੋਜੈਕਟ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਵਰਿਆਣਾ ਡੰਪ ਸਾਈਟ ‘ਤੇ ਪੁਰਾਣਾ ਕੂੜਾ ਪਿਆ ਹੋਇਆ ਹੈ, ਜਿਸ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਵਿਚ ਵੀ ਮਾਮਲਾ ਚੱਲ ਰਿਹਾ ਹੈ। ਐਨ.ਜੀ.ਟੀ. ਵਲੋਂ ਇਸ ਮਾਮਲੇ ਵਿਚ ਨਗਰ ਨਿਗਮ ‘ਤੇ 9.3 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਨਗਰ ਨਿਗਮ ਵਲੋਂ ਹੁਣ ਤੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ 90 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ, ਜਦਕਿ ਬਾਕੀ 8.4 ਕਰੋੜ ਰੁਪਏ ਦੀ ਅਦਾਇਗੀ ਅਜੇ ਬਾਕੀ ਹੈ। ਹੁਣ ਕਮਿਸ਼ਨਰ ਵਲੋਂ ਲਗਾਤਾਰ ਕੀਤੇ ਜਾ ਰਹੇ ਦੌਰਿਆ ਂ ਤੇ ਕੰਪਨੀ ਨੂੰ ਦਿੱਤੀਆਂ ਜਾ ਰਹੀਆਂ ਸਖ਼ਤ ਹਦਾਇਤਾਂ ਤੋਂ ਇਹ ਸਪੱਸ਼ਟ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਵਰਿਆਣਾ ਡੰਪ ਦੇ ਮਸਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਸ਼ਹਿਰ ਵਾਸੀਆਂ ਨੂੰ ਵੀ ਉਮੀਦ ਹੈ ਕਿ ਇਸ ਵਾਰ ਬਾਇਓ ਮਾਈਨਿੰਗ ਦਾ ਕੰਮ ਤੇਜ਼ੀ ਨਾਲ ਅੱਗੇ ਵਧੇਗਾ ਤੇ ਜਲੰਧਰ ਨੂੰ ਕੂੜੇ ਦੇ ਇਸ ਵੱਡੇ ਪਹਾੜ ਤੋਂ ਨਿਜਾ ਤ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਦਿਨੇਸ਼ ਔਲਖ ਦੇ ਪੁੱਤਰ ਦੀ ਮੌਤ ’ਤੇ ਦੁੱਖ ਪ੍ਰਗਟਾਉਣ ਲਈ ਦੂਜੇ ਦਿਨ ਵੀ ਗਾਇਕ-ਕਲਾਕਾਰਾਂ ਦਾ ਲੱਗਾ ਰਿਹਾ ਤਾਂਤਾ ਅਗਲੀ ਖ਼ਬਰ ਲਤੀਫਪੁਰਾ ਹੋਵੇਗਾ ਪੂਰੀ ਤਰ੍ਹਾਂ ਨਾਲ ਕਬਜ਼ਾ ਮੁੁਕਤ ਬਿਲਡਿੰਗ ਮਟੀਰੀਅਲ ਵਾਲਿਆਂ ਨੂੰ ਜਾਰੀ ਕੀਤਾ ਨੋਟਿਸ
Ad Position 24