01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪਰਚੀਆਂ ਕੱਟ ਕੇ ਜੇਬਾਂ ਭਰਨ ਵਾਲੇ ਜ਼ਿੰਮੇਵਾਰੀ ਵੇਲੇ ਪਾਸਾ ਵੱਟ ਗਏ, ਪੁਲਿਸ ਵੀ ਬਣੀ ਮੂਕ ਦਰਸ਼ਕ!

ਮਕਸੂਦਾਂ 31 ਅਕਤੂਬਰ (ਸੌਰਵ ਮਹਿਤਾ) - ਮਕਸੂਦਾਂ ਫਲਾਈਓਵਰ ਦੇ ਹੇਠਾਂ ਚੱਲ ਰਹੇ ਕਥਿਤ ਨਾਜਾਇਜ਼ ਮੋਟਰਸਾਈਕਲ ਸਾਈਕਲ ਸਟੈਂਡ ਤੋਂ ਇਕ ਹੋਰ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਟੈਂਡ ਚਲਾਉਣ ਵਾਲੇ ਪਰਚੀ ਕੱਟ ਕੇ ਲੋਕਾਂ ਕੋਲੋਂ ਪੈਸੇ ਤਾਂ ਵਸੂਲਦੇ ਹਨ, ਪਰ ਵਾਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣ ਤੋਂ ਪੱਲਾ ਝਾੜ ਰਹੇ ਹਨ।

Ad Position 21
No active advertisement
ਮੋਟਰਸਾਈਕਲ ਜਿਸ ਨੂੰ ਪਾਰਕਿੰਗ ਸਟੈਂਡ ’ਤੇ ਜਮ੍ਹਾਂ ਕਰਵਾਉਣ ਦੇ ਬਾਵਜੂਦ ਚੋਰ ਲੈ ਗਏ। ਮੋਟਰਸਾਈਕਲ ਜਮ੍ਹਾਂ ਕਰਵਾਉਣ ਬਦਲੇ ਸਟੈਂਡ ਸੰਚਾਲਕਾਂ ਵੱਲੋਂ ਕੱਟੀ ਗਈ ਪਰਚੀ। 01-11-2026
ਮਕਸੂਦਾਂ 31 ਅਕਤੂਬਰ (ਸੌਰਵ ਮਹਿਤਾ) - ਮਕਸੂਦਾਂ ਫਲਾਈਓਵਰ ਦੇ ਹੇਠਾਂ ਚੱਲ ਰਹੇ ਕਥਿਤ ਨਾਜਾਇਜ਼ ਮੋਟਰਸਾਈਕਲ ਸਾਈਕਲ ਸਟੈਂਡ ਤੋਂ ਇਕ ਹੋਰ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਟੈਂਡ ਚਲਾਉਣ ਵਾਲੇ ਪਰਚੀ ਕੱਟ ਕੇ ਲੋਕਾਂ ਕੋਲੋਂ ਪੈਸੇ ਤਾਂ ਵਸੂਲਦੇ ਹਨ, ਪਰ ਵਾਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣ ਤੋਂ ਪੱਲਾ ਝਾੜ ਰਹੇ ਹਨ। ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਵੱਲੋਂ ਵੀ ਪੀੜਤ ਦੀ ਸ਼ਿਕਾਇਤ ‘ਤੇ ਐੱਫ.ਆਈ.ਆਰ. ਦਰਜ ਨਾ ਕੀਤੇ ਜਾਣ ਕਾਰਨ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੁਕੇਰੀਆਂ, ਹਾਲ ਵਾਸੀ ਗੁਰੂ ਰਾਮਦਾਸ ਨਗਰ ਨੇ ਦੱਸਿਆ ਕਿ ਉਹ ਦਿਹਾੜੀਦਾਰ ਹੈ ਅਤੇ ਉਸ ਦਾ ਬੱਚਾ ਵੀ ਨੇੜਲੇ ਸਟੋਰ ‘ਤੇ ਨੌਕਰੀ ਕਰਦਾ ਹੈ। ਬੀਤੇ ਦਿਨੀਂ ਉਹ ਗੁਰਪੁਰਬ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਲਈ ਘਰੋਂ ਨਿਕਲਿਆ ਸੀ। ਉਸ ਨੇ ਕਿਸੇ ਦੇ ਕਹਿਣ ‘ਤੇ ਮਕਸੂਦਾਂ ਫਲਾਈਓਵਰ ਨੇੜੇ ਸਥਿਤ ਸਟੈਂਡ ‘ਤੇ ਆਪਣਾ ਮੋਟਰਸਾਈਕਲ ਜਮ੍ਹਾਂ ਕਰਵਾਇਆ ਅਤੇ ਬਕਾਇਦਾ ਪਰਚੀ ਕਟਵਾਈ। ਉਸ ਨੂੰ ਸਟੈਂਡ ਦੇ ਰਾਤ ਸਮੇਂ ਬੰਦ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਗੁਰਨਾਮ ਸਿੰਘ ਅਨੁਸਾਰ ਸਵੇਰੇ ਕਰੀਬ 7 ਵਜੇ ਜਦੋਂ ਉਹ ਵਾਪਸ ਆ ਕੇ ਮੋਟਰਸਾਈਕਲ ਲੈਣ ਪਹੁੰਚਿਆ ਤਾਂ ਉਹ ਗਾਇਬ ਸੀ। ਸਟੈਂਡ ਵਾਲਿਆਂ ਨੇ ਇਹ ਕਹਿ ਕੇ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਰਾਤ ਸਮੇਂ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਉਸ ਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਦਿਹਾੜੀਆਂ ਲਗਾ ਕੇ ਉਸ ਨੇ ਕੰਮ ‘ਤੇ ਆਉਣ-ਜਾਣ ਲਈ ਪੁਰਾਣਾ ਮੋਟਰਸਾਈਕਲ ਖਰੀਦਿਆ ਸੀ, ਜਿਸ ਕਾਰਨ ਉਸ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪੀੜਤ ਨੇ ਦੱਸਿਆ ਕਿ ਉਸ ਨੇ ਥਾਣਾ ਡਵੀਜ਼ਨ ਨੰਬਰ 1 ਵਿਖੇ ਸ਼ਿਕਾਇਤ ਵੀ ਦਿੱਤੀ, ਪਰ ਅਜੇ ਤੱਕ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ। ਉਸ ਦਾ ਸਵਾਲ ਹੈ ਕਿ ਜੇਕਰ ਸਰਕਾਰੀ ਸੜਕ ‘ਤੇ ਸਟੈਂਡ ਚਲਾ ਕੇ ਲੋਕਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ ਤਾਂ ਵਾਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ? ਪਹਿਲਾਂ ਵੀ ਇਸ ਸਟੈਂਡ ਤੋਂ ਮੋਟਰਸਾਈਕਲ ਚੋਰੀ ਹੋਣ ਦੀ ਗੱਲ ਸਾਹਮਣੇ ਆ ਚੁੱਕੀ ਹੈ। ਹੁਣ ਪੁਲਿਸ ਇਸ ਸਟੈਂਡ ਦੀ ਕਾਨੂੰਨੀ ਸਥਿਤੀ, ਇਸ ਦੇ ਸੰਚਾਲਕਾਂ ਦੀ ਜ਼ਿੰਮੇਵਾਰੀ ਅਤੇ ਪਿਛਲੀਆਂ ਚੋਰੀਆਂ ਸਮੇਤ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਜਾਂ ਇਕ ਹੋਰ ਦਿਹਾੜੀਦਾਰ ਇਨਸਾਫ਼ ਲਈ ਥਾਣਿਆਂ ਦੇ ਚੱਕਰ ਹੀ ਕੱਟਦਾ ਰਹੇਗਾ?
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਵਿਧਾਨ ਸਭਾ ਹਲਕੇ ਵਿਚ ਜਨਸੰਪਰਕ ਅਤੇ ਮੀਟਿੰਗਾਂ ਦਾ ਦੌਰ ਤੇਜ਼-ਰਾਠੌਰ ਅਗਲੀ ਖ਼ਬਰ ਸ਼ਰਾਰਤੀ ਅਨਸਰਾਂ ਨੇ ਨਗਰ ਕੀਰਤਨ ਸੰਬੰਧੀ ਲਗਾਏ ਬੋਰਡ ਪਾੜੇ, ਪ੍ਰਬੰਧਕਾਂ ਨੇ ਕਾਰਵਾਈ ਦੀ ਕੀਤੀ ਮੰਗ
Ad Position 24