31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਥਾਣਾ ਮੁਖੀ ਰਵਿੰਦਰ ਸਿੰਘ ਨੇ ਚਾਰਜ ਸੰਭਾਲਦੇ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 6 ਵਾਹਨ ਕੀਤੇ ਬੰਦ

ਮਹਿਤਪੁਰ, 30 ਅਕਤੂਬਰ (ਲਖਵਿੰਦਰ ਸਿੰਘ)-ਸ਼ਹਿਰ ’ਚ ਟ੍ਰੈਫ਼ਿਕ ਨਿਯਮਾਂ ਨੂੰ ਛੱਕੇ ਟੰਗ ਮੋਟਰਸਾਈਕਲਾ, ਹੁੱਲੜਬਾਜੀ ਤੇ ਕ੍ਰਾਇਮ ਕਰਨ ਵਾਲਿਆਂ ਤੇ ਪਹਿਲ ਦੇ ਆਧਾਰ ਤੇ ਸਿਕੰਜਾ ਕੱਸਿਆ ਜਾਵੇਗਾ। ਇਸ ਸੰਬੰਧੀ ਪੱਤਰਕਾਰਾਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਸਮੇਂ ਮਹਿਤਪੁਰ ਥਾਣੇ ਦੇ ਨਵ ਨਿਯੁਕਤ ਥਾਣਾ ਮੁੱਖੀ ਰਵਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਦੀਆਂ ਧੱਜੀਆ ਉਡਾਉਣ ਵਾਲੇ ਬਿਨਾਂ ਕਾਗਜ਼ੀ 6 ਮੋਟਰਸਾਈਕਲਾ ਨੂੰ ਬੰਦ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 31-10-2026
ਮਹਿਤਪੁਰ, 30 ਅਕਤੂਬਰ (ਲਖਵਿੰਦਰ ਸਿੰਘ)-ਸ਼ਹਿਰ ’ਚ ਟ੍ਰੈਫ਼ਿਕ ਨਿਯਮਾਂ ਨੂੰ ਛੱਕੇ ਟੰਗ ਮੋਟਰਸਾਈਕਲਾ, ਹੁੱਲੜਬਾਜੀ ਤੇ ਕ੍ਰਾਇਮ ਕਰਨ ਵਾਲਿਆਂ ਤੇ ਪਹਿਲ ਦੇ ਆਧਾਰ ਤੇ ਸਿਕੰਜਾ ਕੱਸਿਆ ਜਾਵੇਗਾ। ਇਸ ਸੰਬੰਧੀ ਪੱਤਰਕਾਰਾਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਸਮੇਂ ਮਹਿਤਪੁਰ ਥਾਣੇ ਦੇ ਨਵ ਨਿਯੁਕਤ ਥਾਣਾ ਮੁੱਖੀ ਰਵਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਦੀਆਂ ਧੱਜੀਆ ਉਡਾਉਣ ਵਾਲੇ ਬਿਨਾਂ ਕਾਗਜ਼ੀ 6 ਮੋਟਰਸਾਈਕਲਾ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਮਹਿਤਪੁਰ ਇਲਾਕੇ ਵਿੱਚ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨਾਂ ਨਸ਼ਾ ਤਸ਼ਕਰਾ, ਗੁੰਡਾ ਅਨਸਰਾਂ, ਰਾਹਗੀਰਾਂ ਤੋ ਲੁੱਟ ਖੋਹ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਸਾਰੇ ਗੈਰ ਕਾਨੂੰਨੀ ਕੰਮ ਬੰਦ ਕਰ ਦੇਣ ਨਹੀ ਤਾਂ ਜੇਲ੍ਹਾਂ ਚ ਡੱਕਿਆ ਜਾਵੇਗਾ। ਅੰਤ ਉਨ੍ਹਾਂ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਹਿਰ ਵਿੱਚੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਦਾ ਸਹਿਯੋਗ ਕਰਨ। ਉਹਨਾਂ ਕਿਹਾ ਕਿ ਸ਼ਹਿਰ ਅੰਦਰ ਵਿਕ ਰਹੇ ਮੈਡੀਕਲ ਅਤੇ ਹੋਰ ਨਸ਼ੇ ਸਬੰਧੀ ਮਹਤਪੁਰ ਦੇ ਮੈਡੀਕਲ ਐਸੋਸੀਏਸ਼ਨ ਨਾਲ ਜਲਦ ਮੀਟਿੰਗ ਕਰਕੇ ਇਸ ਦੇ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਹੋਰ ਨਸ਼ਾ ਵੇਚਣ ਵਾਲੇ ਕਿਸੇ ਵੀ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਸੰਤ ਤਾਰਾ ਸ਼ਾਹ ਦੀ ਯਾਦ ’ਚ ਸਾਲਾਨਾ ਸਮਾਗਮ ਅਗਲੀ ਖ਼ਬਰ ਪਿੰਡ ਕੋਟ ਗਰੇਵਾਲ ਵਿਖੇ ਅੱਖਾਂ ਅਤੇ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਭਲਕੇ
Ad Position 24