ਗੁਰਦੁਆਰਾ ਆਸਾ ਪੂਰਨ ਵਿਖੇ ਧਾਰਮਿਕ ਪੇਪਰ ਅਤੇ ਕੁਇਜ਼ ਮੁਕਾਬਲਾ ਭਲਕੇ
ਜਲੰਧਰ, 30 ਅਕਤੂਬਰ (ਐੱਮ. ਐੱਸ.
ਜਲੰਧਰ, 30 ਅਕਤੂਬਰ (ਐੱਮ. ਐੱਸ. ਲੋਹੀਆ)-ਧੰਨ ਧੰਨ ਮਾਤਾ ਗੁਜਰੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਗੁਰਦੁਆਰਾ ਆਸਾ ਪੂਰਨ ਦਿਆਲ ਨਗਰ, ਜਲੰਧਰ ਵਲੋਂ ਧਾਰਮਿਕ ਪੇਪਰ ਅਤੇ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ 1 ਨਵੰਬਰ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਫਾਈਨਲ ਮੁਕਾਬਲਾ ਹੋਵੇਗਾ। ਪ੍ਰੋਗਰਾਮ ਦੌਰਾਨ ਪ੍ਰਸ਼ਨ ਪੁੱਛੇ ਜਾਣਗੇ, ਜਿਸ ਦਾ ਜਵਾਬ ਸੰਗਤ ’ਚੋਂ ਕੋਈ ਵੀ ਦੇ ਸਕਦਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਜੇਤੂਆਂ ਦੇ ਨਾਲ-ਨਾਲ ਸਮਾਗਮ ਦੌਰਾਨ 250 ਦੇ ਕਰੀਬ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਜਾਵੇਗਾ।