ਟਰੱਕ ਦੀ ਲਪੇਟ ’ ਚ ਆਉਣ ਕਾਰਨ ਸਾਈਕਲ ਸਵਾਰ ਪਤਨੀ ਦੀ ਮੌਤ , ਪਤੀ ਗੰਭੀਰ ਜ਼ਖਮੀ
ਭੋਗਪੁਰ , 30 ਅਕਤੂਬਰ ( ਕਮਲਜੀਤ ਸਿੰਘ ਡੱਲੀ )- ਭੋਗਪੁਰ ਤੋਂ ਆਦਮਪੁਰ ਰੋਡ ’ ਤੇ ਪਿੰਡ ਬਿਨਪਾਲਕੇ ਨਜ਼ਦੀਕ ਸਾਈਕਲ ’ ਤੇ ਸਵਾਰ ਹੋ ਕੇ ਆਪਣੇ ਘਰ ਵੱਲ ਜਾ ਰਹੇ ਪਤੀ - ਪਤਨੀ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ । ਇਸ ਭਿਆਨਕ ਹਾਦਸੇ ਵਿੱਚ ਪਤਨੀ ਦੀ ਮੌਕੇ ’ ਤੇ ਹੀ ਮੌਤ ਹੋ ਗਈ , ਜਦਕਿ ਪਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ।
ਭੋਗਪੁਰ , 30 ਅਕਤੂਬਰ ( ਕਮਲਜੀਤ ਸਿੰਘ ਡੱਲੀ )- ਭੋਗਪੁਰ ਤੋਂ ਆਦਮਪੁਰ ਰੋਡ ’ ਤੇ ਪਿੰਡ ਬਿਨਪਾਲਕੇ ਨਜ਼ਦੀਕ ਸਾਈਕਲ ’ ਤੇ ਸਵਾਰ ਹੋ ਕੇ ਆਪਣੇ ਘਰ ਵੱਲ ਜਾ ਰਹੇ ਪਤੀ - ਪਤਨੀ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ । ਇਸ ਭਿਆਨਕ ਹਾਦਸੇ ਵਿੱਚ ਪਤਨੀ ਦੀ ਮੌਕੇ ’ ਤੇ ਹੀ ਮੌਤ ਹੋ ਗਈ , ਜਦਕਿ ਪਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਦੁੱਮਣ ਸਿੰਘ ਆਪਣੀ ਪਤਨੀ ਨਾਲ ਸਾਈਕਲ ’ ਤੇ ਸਵਾਰ ਹੋ ਕੇ ਘਰ ਵਾਪਸ ਆ ਰਹੇ ਸਨ । ਇਸ ਦੌਰਾਨ ਇੱਕ ਟਰੱਕ ਨੇ ਉਨ੍ਹਾਂ ਦੇ ਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਪਤਨੀ ਨੇ ਮੌਕੇ ’ ਤੇ ਹੀ ਦਮ ਤੋੜ ਦਿੱਤਾ , ਜਦਕਿ ਦੁੱਮਣ ਸਿੰਘ ਗੰਭੀਰ ਜ਼ਖ਼ਮੀ ਹੋ ਗਏ । ਜਿਸ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਘਟਨਾ ਦੀ ਸੂਚਨਾ ਮਿਲਣ ’ ਤੇ ਪੁਲਿਸ ਨੇ ਮੌਕੇ ’ ਤੇ ਪਹੁੰਚ ਕੇ ਕਾਰਵਾਈ ਕੀਤੀ । ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ’ ਚ ਸ਼ਾਮਿਲ ਟਰੱਕ ਅਤੇ ਉਸ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ।