30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

90 ਹਜ਼ਾਰ ਲੋਕਾਂ ਨੇ ਜਮ੍ਹਾਂ ਕਰਵਾਇਆ ਟੈਕਸ - 70 ਹਜ਼ਾਰ ਦਾ ਸਰਵੇ ਪੂਰਾ

ਜਲੰਧਰ, 29 ਅਕਤੂਬਰ (ਸ਼ਿਵ )-ਨਵਾਂ ਸਾਲ ਚ਼਼ੜ੍ਹਣ ਤੋਂ ਪਹਿਲਾਂ ਹੀ ਨਗਰ ਨਿਗਮ ਵਲੋਂ ਹੁਣ ਆਪਣੀ ਵਸੂਲੀ ਵਧਾਉਣ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜੇਕਰ ਡਿਫਾਲਟਰਾਂ ’ਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਅਗਲੇ ਸਾਲ ਨਿਗਮ ਦੀ ਵਸੂਲੀ ਵਿਚ ਵਾਧਾ ਹੋਵੇਗਾ।

Ad Position 21
No active advertisement
ਅਜੀਤ ਡੈਸਕ 30-10-2026
ਜਲੰਧਰ, 29 ਅਕਤੂਬਰ (ਸ਼ਿਵ )-ਨਵਾਂ ਸਾਲ ਚ਼਼ੜ੍ਹਣ ਤੋਂ ਪਹਿਲਾਂ ਹੀ ਨਗਰ ਨਿਗਮ ਵਲੋਂ ਹੁਣ ਆਪਣੀ ਵਸੂਲੀ ਵਧਾਉਣ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜੇਕਰ ਡਿਫਾਲਟਰਾਂ ’ਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਅਗਲੇ ਸਾਲ ਨਿਗਮ ਦੀ ਵਸੂਲੀ ਵਿਚ ਵਾਧਾ ਹੋਵੇਗਾ। ਸਰਕਾਰ ਵਲੋਂ ਨਗਰ ਨਿਗਮ ਨੂੰ 10 ਹਜ਼ਾਰ ਦੇ ਕਰੀਬ ਡਿਫਾਲਟਰਾਂ ਦੀ ਸੂੁਚੀ ਭੇਜੀ ਸੀ ਜਿਸ ਤੋਂ ਬਾਅਦ ਹੁਣ ਪ੍ਰਾਪਰਟੀ ਟੈਕਸ ਵਿਭਾਗ ਨੇ ਸਗਗਰਮੀਆਂ ਤੇਜ਼ ਕੀਤੀਆਂ ਹਨ। ਨਿਗਮ ਵਲੋਂ ਕੀਤੇ ਗਏ ਸਰਵੇ ਤੋਂ ਬਾਅਦ ਆਏ ਅੰਕੜਿਆਂ ਮੁਤਾਬਕ ਹੁਣ ਤੱਕ ਕਰੀਬ 90 ਹਜ਼ਾਰ ਲੋਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਚੁੱਕੇ ਹਨ, ਜਿਨ੍ਹਾਂ ’ਚੋਂ 70 ਹਜ਼ਾਰ ਲੋਕਾਂ ਦਾ ਸਰਵੇ ਪੂਰਾ ਕਰ ਲਿਆ ਗਿਆ ਹੈ। ਬਾਕੀ ਰਹਿੰਦੇ ਸਰਵੇ ਨੂੰ ਅਗਲੇ 15 ਦਿਨਾਂ ਵਿਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸਰਵੇ ਪੂਰਾ ਹੋਣ ਤੋਂ ਬਾਅਦ ਜਿਨ੍ਹਾਂ ਯੂਆਈਡੀ ਨੰਬਰਾਂ ਦਾ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਦੇ ਰਿਕਾਰਡ ਨਾਲ ਮਿਲਾਨ ਨਹੀਂ ਹੋਵੇਗਾ, ਉਨ੍ਹਾਂ ਦੀ ਜਾਂਚ ਕਰਕੇ ਡਿਫਾਲਟਰਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ। ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਵਲੋਂ ਟੈਕਸ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨੂੰ ਫੋਨ ਕਰਕੇ ਉਨ੍ਹਾਂ ਦਾ ਯੂਨੀਕ ਆਈਡੀ ਨੰਬਰ ਪੁੱਛਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਤੋਂ ਯੂਆਈਡੀ ਨੰਬਰ ਪਲੇਟ ਦੀ ਫੋਟੋ ਵੀ ਮੰਗੀ ਜਾ ਰਹੀ ਹੈ, ਤਾਂ ਜੋ ਪ੍ਰਾਪਰਟੀ ਦੀ ਪਛਾਣ ਅਤੇ ਟੈਕਸ ਦੇ ਰਿਕਾਰਡ ਦੀ ਸਹੀ ਤਰੀਕੇ ਨਾਲ ਤਸਦੀਕ ਕੀਤੀ ਜਾ ਸਕੇ। ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸੁਪਰਡੈਂਟ ਮਹੀਪ ਸਰੀਨ ,ਭੁਪਿੰਦਰ ਸਿੰਘ ਬਡਿੰਗ ਮੁਤਾਬਿਕ ਇਸ ਪ੍ਰਕਿਰਿਆ ਨਾਲ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਦੀਆਂ ਯੂ ਆਈਡੀ ਦਾ ਰਿਕਾਰਡ ਸਪੱਸ਼ਟ ਹੋ ਜਾਵੇਗਾ। ਇਸ ਤੋਂ ਬਾਅਦ ਬਾਕੀ ਰਹਿ ਗਏ ਯੂ ਆਈਡੀ ਨੰਬਰਾਂ ਦੀ ਜਾਂਚ ਕਰਕੇ ਸਬੰਧਤ ਪ੍ਰਾਪਰਟੀ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਸਮਾਰਟ ਸਿਟੀ ਕੰਪਨੀ ਵੱਲੋਂ ਵੀ ਵੱਖਰੇ ਤੌਰ ’ਤੇ ਸਰਵੇ ਕਰਵਾਇਆ ਜਾ ਰਿਹਾ ਹੈ। ਸਰਵੇ ਟੀਮਾਂ ਮੌਕੇ ’ਤੇ ਜਾ ਕੇ ਪ੍ਰਾਪਰਟੀਆਂ ਨਾਲ ਸਬੰਧਤ ਜਾਣਕਾਰੀ ਦੀ ਜਾਂਚ ਕਰ ਰਹੀਆਂ ਹਨ ਅਤੇ ਰਿਕਾਰਡ ਵਿਚ ਮੌਜੂਦ ਕਮੀਆਂ ਨੂੰ ਦੂਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਜੇਕਰ ਇਸ ਦੇ ਬਾਵਜੂਦ ਸਬੰਧਤ ਪ੍ਰਾਪਰਟੀ ਮਾਲਕ ਟੈਕਸ ਜਮ੍ਹਾਂ ਨਹੀਂ ਕਰਵਾਉਂਦੇ, ਤਾਂ ਤਿਉਹਾਰੀ ਸੀਜ਼ਨ ਤੋਂ ਬਾਅਦ ਨਿਯਮਾਂ ਅਨੁਸਾਰ ਸੀਲਿੰਗ ਅਤੇ ਕੁਰਕੀ ਵਰਗੀ ਕਾਰਵਾਈ ਕੀਤੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਲਈ ਵੀ ਵੀਜ਼ਾ ਮਿਲਣ ਤੋਂ ਤੁਰੰਤ ਬਾਅਦ ਅਰਜ਼ੀ ਦੇਣ ਦੀ ਅਪੀਲ ਅਗਲੀ ਖ਼ਬਰ ਵਿਆਹੁਤਾ ਦੇ ਬਿਆਨਾਂ ਦੀ ਉਡੀਕ, ਸੀ.ਸੀ.ਟੀ.ਵੀ. ਫੁਟੇਜ ਖੋਲ੍ਹੇਗੀ ਵਿਵਾਦ ਦੀਆਂ ਪਰਤਾਂ
Ad Position 24