29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਲੋਹੀਆਂ ਦੇ ਫੁਲਵਾੜੀ ਸਕੂਲ ’ਚ ਕਰਵਾ ਚੌਥ ਮੌਕੇ ਮਹਿੰਦੀ ਮੁਕਾਬਲਾ ਕਰਵਾਇਆ

ਲੋਹੀਆਂ ਖਾਸ, 28 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਵਿਖੇ ਕਰਵਾ ਚੌਥ ਦੇ ਸ਼ੁਭ ਅਵਸਰ ’ਤੇ ਵਿਦਿਆਰਥਣਾਂ ਦੀ ਕਲਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਉਭਾਰਨ ਲਈ ਮਹਿੰਦੀ ਮੁਕਾਬਲਾ ਕਰਵਾਇਆ ਗਿਆ| ਇਸ ਮੁਕਾਬਲੇ ਵਿੱਚ ਚੌਥੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ| ਤਿੰਨ ਗਰੁੱਪਾਂ ਵਿੱਚ ਵੰਡੇ ਇਸ ਮੁਕਾਬਲੇ ਦੌਰਾਨ, ਪਹਿਲੇ ਗਰੁੱਪ ਵਿੱਚ ਚੌਥੀ ਤੋਂ ਛੇਵੀਂ, ਦੂਜੇ ਗਰੁੱਪ ਵਿੱਚ ਸੱਤਵੀਂ ਤੋਂ ਨੌਵੀਂ ਅਤੇ ਤੀਜੇ ਗਰੁੱਪ ਵਿੱਚ ਦਸਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ| ਵਿਦਿਆਰਥਣਾਂ ਨੇ ਆਪਣੇ ਹੱਥਾਂ ’ਤੇ ਬਹੁਤ ਹੀ ਸੁੰਦਰ ਅਤੇ ਮਨਮੋਹਕ ਮਹਿੰਦੀ ਦੇ ਡਿਜ਼ਾਈਨ ਬਣਾ ਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ| ਇਸ ਮੌਕੇ ਮੁਕਾਬਲੇ ਦੇ ਜੱਜਾਂ ਵਜੋਂ ਸ਼੍ਰੀਮਤੀ ਰੀਟਾ ਵਿਜ, ਸ਼੍ਰੀਮਤੀ ਨਤਾਸ਼ਾ, ਸ਼੍ਰੀਮਤੀ ਮਾਨਸੀ, ਸ਼੍ਰੀਮਤੀ ਇੰਦੂ ਬਾਲਾ, ਸ਼੍ਰੀਮਤੀ ਵਰਤਿਕਾ ਅਤੇ ਸ਼੍ਰੀਮਤੀ ਕਵਿਤਾ ਨੇ ਆਪਣੀ ਭੂਮਿਕਾ ਨਿਭਾਈ| ਉਨ੍ਹਾਂ ਨੇ ਵਿਦਿਆਰਥਣਾਂ ਦੀ ਕਲਾ, ਡਿਜ਼ਾਈਨਾਂ ਦੀ ਸੁੰਦਰਤਾ ਅਤੇ ਰਚਨਾਤਮਕਤਾ ਦੇ ਆਧਾਰ ’ਤੇ ਮੁਲਾਂਕਣ ਕੀਤਾ| ਸਕੂਲ ਦੇ ਮੈਨੇਜਰ ਸ਼੍ਰੀ ਜਗੀਰ ਜੋਸਨ, ਐਮ. ਡੀ.

Ad Position 21
No active advertisement
ਅਜੀਤ ਡੈਸਕ 29-10-2026
ਲੋਹੀਆਂ ਖਾਸ, 28 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਵਿਖੇ ਕਰਵਾ ਚੌਥ ਦੇ ਸ਼ੁਭ ਅਵਸਰ ’ਤੇ ਵਿਦਿਆਰਥਣਾਂ ਦੀ ਕਲਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਉਭਾਰਨ ਲਈ ਮਹਿੰਦੀ ਮੁਕਾਬਲਾ ਕਰਵਾਇਆ ਗਿਆ| ਇਸ ਮੁਕਾਬਲੇ ਵਿੱਚ ਚੌਥੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ| ਤਿੰਨ ਗਰੁੱਪਾਂ ਵਿੱਚ ਵੰਡੇ ਇਸ ਮੁਕਾਬਲੇ ਦੌਰਾਨ, ਪਹਿਲੇ ਗਰੁੱਪ ਵਿੱਚ ਚੌਥੀ ਤੋਂ ਛੇਵੀਂ, ਦੂਜੇ ਗਰੁੱਪ ਵਿੱਚ ਸੱਤਵੀਂ ਤੋਂ ਨੌਵੀਂ ਅਤੇ ਤੀਜੇ ਗਰੁੱਪ ਵਿੱਚ ਦਸਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ| ਵਿਦਿਆਰਥਣਾਂ ਨੇ ਆਪਣੇ ਹੱਥਾਂ ’ਤੇ ਬਹੁਤ ਹੀ ਸੁੰਦਰ ਅਤੇ ਮਨਮੋਹਕ ਮਹਿੰਦੀ ਦੇ ਡਿਜ਼ਾਈਨ ਬਣਾ ਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ| ਇਸ ਮੌਕੇ ਮੁਕਾਬਲੇ ਦੇ ਜੱਜਾਂ ਵਜੋਂ ਸ਼੍ਰੀਮਤੀ ਰੀਟਾ ਵਿਜ, ਸ਼੍ਰੀਮਤੀ ਨਤਾਸ਼ਾ, ਸ਼੍ਰੀਮਤੀ ਮਾਨਸੀ, ਸ਼੍ਰੀਮਤੀ ਇੰਦੂ ਬਾਲਾ, ਸ਼੍ਰੀਮਤੀ ਵਰਤਿਕਾ ਅਤੇ ਸ਼੍ਰੀਮਤੀ ਕਵਿਤਾ ਨੇ ਆਪਣੀ ਭੂਮਿਕਾ ਨਿਭਾਈ| ਉਨ੍ਹਾਂ ਨੇ ਵਿਦਿਆਰਥਣਾਂ ਦੀ ਕਲਾ, ਡਿਜ਼ਾਈਨਾਂ ਦੀ ਸੁੰਦਰਤਾ ਅਤੇ ਰਚਨਾਤਮਕਤਾ ਦੇ ਆਧਾਰ ’ਤੇ ਮੁਲਾਂਕਣ ਕੀਤਾ| ਸਕੂਲ ਦੇ ਮੈਨੇਜਰ ਸ਼੍ਰੀ ਜਗੀਰ ਜੋਸਨ, ਐਮ.ਡੀ. ਸ਼੍ਰੀਮਤੀ ਗੁਰਬਖਸ਼ ਕੌਰ ਅਤੇ ਸ਼੍ਰੀਮਤੀ ਮਨਿਸ਼ਾ ਸਿੰਘ ਨੇ ਵਿਦਿਆਰਥਣਾਂ ਦੇ ਉਤਸ਼ਾਹ ਅਤੇ ਪ੍ਰਤਿਭਾ ਦੀ ਸ਼ਲਾਘਾ ਕੀਤੀ।| ਸਕੂਲ ਦੇ ਸੀਨੀਅਰ ਪ੍ਰਿੰਸੀਪਲ ਲਖਬੀਰ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥਣਾਂ ਦੀ ਰਚਨਾਤਮਕਤਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ| ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ ਅਤੇ ਸੀਨੀਅਰ ਅਧਿਆਪਕਾਂ ਮਾ . ਰਮੇਸ਼ ਸ਼ਰਮਾ, ਮਾ. ਰਣਜੀਤ ਸਿੰਘ, ਕੋਰਡੀਨੇਟਰ ਸ਼੍ਰੀਮਤੀ ਰਾਮਿੰਦਰ ਕੌਰ, ਸ਼੍ਰੀ ਅਮਰਜੀਤ ਸਿੰਘ, ਸਵਿਤਾ ਦੇਵੀ, ਅਮਨਦੀਪ ਕੌਰ, ਰੀਤਾ ਸ਼ਰਮਾ , ਕਵਿਤਾ ਸਮੇਤ ਸਮੂਹ ਸਟਾਫ਼ ਨੇ ਆਪਣਾ ਸਹਿਯੋਗ ਦਿੱਤਾ|
Ad Position 22
No active advertisement
ਪਿਛਲੀ ਖ਼ਬਰ ਨੂਰਮਹਿਲ ਦੇ ਬਾਜ਼ਾਰਾਂ ’ਚ ਕਰਵਾ ਚੌਥ ਦੀਆਂ ਰੌਣਕਾਂ ਸਿਖ਼ਰਾਂ ’ਤੇ ਅਗਲੀ ਖ਼ਬਰ ਨੌਜਵਾਨ ਦੀ ਮ੍ਰਿਤਕ ਦੇਹ ਜਬਰੀ ਖੋਹਣ ਅਤੇ ਲੋਕਾਂ ਉੱਤੇ ਕੀਤੀ ਅੰਨ੍ਹੀ ਬੁਰਛਾਗਰਦੀ ਦੀ ਇਸਤਰੀ ਜਾਗ੍ਰਿਤੀ ਮੰਚ ਵਲੋਂ ਸਖ਼ਤ...
Ad Position 24