29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਨੂਰਮਹਿਲ ਦੀ ਦਾਣਾ ਮੰਡੀ ਗੇਟ ਸਾਹਮਣੇ ਰਸ ਦੇ ਵੇਲਣੇ ਵਾਲਾ ਕਰ ਰਿਹਾ ਲੋਕਾਂ ਦੀ ਸਿਹਤ ਨਾਲ ਖਿਲਵਾੜ

ਨੂਰਮਹਿਲ, 28 ਅਕਤੂਬਰ (ਤਜਿੰਦਰ ਕੁਮਾਰ )-ਨੂਰਮਹਿਲ ਦਾਣਾ ਮੰਡੀ ਦੇ ਮੁੱਖ ਗੇਟ ਸਾਹਮਣੇ ਗੰਭੀਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਰਸ ਦੇ ਵੇਲਣੇ ਵਾਲਾ ਨੌਜਵਾਨ ਸ਼ਰੇਆਮ ਆਮ ਲੋਕਾਂ ਅਤੇ ਗ੍ਰਾਹਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਵੇਲਣੇ ਵਾਲਾ ਗ੍ਰਾਹਕਾਂ ਨੂੰ ਗੰਨੇ ਦਾ ਰਸ ਪਿਲਾਉਣ ਲਈ ਵਰਤੇ ਹੋਏ ਡਿਸਪੋਜ਼ਲ ਗਿਲਾਸਾਂ ਨੂੰ ਕੂੜੇ ਵਿੱਚ ਸੁੱਟਣ ਦੀ ਬਜਾਏ ਉਨ੍ਹਾਂ ਨੂੰ ਮੁੜ ਤੋਂ ਵਰਤੋਂ ਵਿੱਚ ਲਿਆ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 29-10-2026
ਨੂਰਮਹਿਲ, 28 ਅਕਤੂਬਰ (ਤਜਿੰਦਰ ਕੁਮਾਰ )-ਨੂਰਮਹਿਲ ਦਾਣਾ ਮੰਡੀ ਦੇ ਮੁੱਖ ਗੇਟ ਸਾਹਮਣੇ ਗੰਭੀਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਰਸ ਦੇ ਵੇਲਣੇ ਵਾਲਾ ਨੌਜਵਾਨ ਸ਼ਰੇਆਮ ਆਮ ਲੋਕਾਂ ਅਤੇ ਗ੍ਰਾਹਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਵੇਲਣੇ ਵਾਲਾ ਗ੍ਰਾਹਕਾਂ ਨੂੰ ਗੰਨੇ ਦਾ ਰਸ ਪਿਲਾਉਣ ਲਈ ਵਰਤੇ ਹੋਏ ਡਿਸਪੋਜ਼ਲ ਗਿਲਾਸਾਂ ਨੂੰ ਕੂੜੇ ਵਿੱਚ ਸੁੱਟਣ ਦੀ ਬਜਾਏ ਉਨ੍ਹਾਂ ਨੂੰ ਮੁੜ ਤੋਂ ਵਰਤੋਂ ਵਿੱਚ ਲਿਆ ਰਿਹਾ ਹੈ। ਵੇਖਣ ਵਿੱਚ ਆਇਆ ਹੈ ਕਿ ਜਦੋਂ ਕੋਈ ਗ੍ਰਾਹਕ ਰਸ ਪੀ ਕੇ ਚਲਾ ਜਾਂਦਾ ਹੈ, ਤਾਂ ਉਹ ਨੌਜਵਾਨ ਉਸੇ ਵਰਤੇ ਹੋਏ ਜੂਠੇ ਗਿਲਾਸ ਨੂੰ ਮਾਮੂਲੀ ਜਿਹੇ ਪਾਣੀ ਨਾਲ ਧੋ ਕੇ ਰੱਖ ਲੈਂਦਾ ਹੈ ਅਤੇ ਅਗਲੇ ਆਉਣ ਵਾਲੇ ਗ੍ਰਾਹਕ ਨੂੰ ਵੀ ਉਸੇ ਜੂਠੇ ਗਿਲਾਸ ਵਿੱਚ ਰਸ ਪਾ ਕੇ ਦੇ ਦਿੰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਇਸ ਤਰ੍ਹਾਂ ਜੂਠੇ ਗਿਲਾਸਾਂ ਦੀ ਵਰਤੋਂ ਨਾਲ ਪੀਲੀਆ, ਟਾਈਫਾਈਡ ਅਤੇ ਹੋਰ ਭਿਆਨਕ ਛੂਤ ਬੀਮਾਰੀਆਂ ਫੈਲਣ ਦਾ ਗੰਭੀਰ ਖਤਰਾ ਬਣਿਆ ਰਹਿੰਦਾ ਹੈ। ਇਲਾਕਾ ਨਿਵਾਸੀਆਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਖੁਰਾਕ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਵੇਲਣੇ ਵਾਲੇ ਖਿਲਾਫ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਇਸ ਖਿਲਵਾੜ ਨੂੰ ਰੋਕਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਕਰਤਾਰਪੁਰ ਸ਼ਮਸ਼ਾਨਘਾਟ ’ਚ ਲੱਗੇ ਸ਼ਹੀਦਾਂ ਦੇ ਬੁੱਤਾਂ ਦੀ ਨਹੀਂ ਲੈ ਰਿਹਾ ਕੋਈ ਸਾਰ ਅਗਲੀ ਖ਼ਬਰ ਐਸ.ਪੀ. ਅਮਨਦੀਪ ਕੌਰ ਅਤੇ ਡੀ.ਐਸ.ਪੀ. ਅਸ਼ੋਕ ਕੁਮਾਰ ਨੇ ਲਾਏ ਸਟਾਰ
Ad Position 24