29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸੰਤ ਮਹਾਂਪੁਰਸ਼ ਤੇ ਹੋਰ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ

ਜਲੰਧਰ, 28 ਅਕਤੂਬਰ (ਜਸਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਸੁਪਰਡੈਂਟ ਕੇਹਰ ਸਿੰਘ ਜੌਹਲ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪੰਜ ਤੀਰਥ ਜੰਡੂਸਿੰਘਾ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਗੁਰਮੁਖ ਸਿੰਘ ਫਗਵਾੜੇ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ, ਜਦਕਿ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।

Ad Position 21
No active advertisement
ਸਾਬਕਾ ਸੁਪਰਡੈਂਟ ਕੇਹਰ ਸਿੰਘ ਜੌਹਲ ਨਮਿਤ ਕਰਵਾਏ ਸ਼ਰਧਾਂਜਲੀ ਕੀਰਤਨੀ ਜਥੇ ਨੂੰ ਸਨਮਾਨਿਤ ਕਰਦੇ ਹੋਏ ਸੰਤ ਹਰਜਿੰਦਰ ਸਿੰਘ ਚਾਹਵਾਲੇ, ਨਾਲ ਭਗਵਾਨ ਸਿੰਘ ਜੌਹਲ, ਜਗਮੋਹਨ ਸਿੰਘ ਤੇ ਸੁਖਜਿੰਦਰ ਸਿੰਘ ਬੌਬੀ। ਅਜੀਤ ਤਸਵੀਰ 29-10-2026
ਜਲੰਧਰ, 28 ਅਕਤੂਬਰ (ਜਸਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਸੁਪਰਡੈਂਟ ਕੇਹਰ ਸਿੰਘ ਜੌਹਲ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪੰਜ ਤੀਰਥ ਜੰਡੂਸਿੰਘਾ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਗੁਰਮੁਖ ਸਿੰਘ ਫਗਵਾੜੇ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ, ਜਦਕਿ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉੱਘੇ ਸਿੱਖ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਪਰਿਵਾਰ ਦੀ ਤਰਫੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਜ਼ਿੰਦਗੀ ਅਤੇ ਮੌਤ ਦੇ ਫਲਸਫੇ ’ਤੇ ਚਾਨਣਾ ਪਿਆ। ਉਨ੍ਹਾਂ ਸ. ਕੇਹਰ ਸਿੰਘ ਜੌਹਲ ਦੀ ਸਾਦਗੀ ਤੇ ਨਿਮਰਤਾ ਭਰਪੂਰ ਜ਼ਿੰਦਗੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਅਰਥ ਭਰਪੂਰ ਜ਼ਿੰਦਗੀ ਮਾਣੀ ਹੈ ਤੇ ਅਜਿਹੀਆਂ ਸਖਸ਼ੀਅਤਾਂ ਵਿਰਲੀਆਂ ਹਨ ਜਨਮ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਸ. ਰਣਜੀਤ ਸਿੰਘ ਜੌਹਲ ਸੇਵਾ ਮੁਕਤ ਪੁਲਿਸ ਇੰਸਪੈਕਟਰ (ਸੀ. ਆਈ. ਡੀ.) ਦੇ ਸਤਿਕਾਰਯੋਗ ਚਾਚਾ ਸ. ਕੇਹਰ ਸਿੰਘ ਜੌਹਲ ਦੇ ਇਹ ਚੰਗੇ ਸੰਸਕਾਰ ਹੀ ਹਨ ਕਿ ਅੱਜ ਜੌਹਲ ਪਰਿਵਾਰ ਨੇ ਨਾ ਕੇਵਲ ਸਮਾਜ ਅੰਦਰ ਆਪਣੀ ਇਕ ਵੱਖਰੀ ਪਛਾਣ ਕਾਇਮ ਰੱਖੀ ਹੈ, ਬਲਕਿ ਸਮੁੱਚਾ ਪਰਿਵਾਰ ਇਕ ਖੁਸ਼ਹਾਲ ਜ਼ਿੰਦਗੀ ਬਸਰ ਕਰਦਾ ਹੋਇਆ ਸਮਾਜ ਸੇਵਾ ’ਚ ਵੀ ਆਪਣਾ ਯੋਗਦਾਨ ਪਾਉਂਦਾ ਆ ਰਿਹਾ ਹੈ। ਇਸ ਮੌਕੇ ਸੰਤ ਹਰਜਿੰਦਰ ਸਿੰਘ ਚਾਹਵਾਲੇ, ਭੁਪਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪੰਜ ਤੀਰਥ ਜੰਡੂਸਿੰਘਾ, ਅਮਰਜੀਤ ਸਿੰਘ, ਕਰਨੈਲ ਸਿੰਘ, ਜਸਪਾਲ ਸਿੰਘ (ਸਾਰੇ ਮੈਂਬਰ ਪ੍ਰਬੰਧਕ ਕਮੇਟੀ), ਤਰਲੋਚਨ ਸਿੰਘ ਨੰਬਰਦਾਰ, ਪੁਲਿਸ ਅਧਿਕਾਰੀ ਅਜਾਇਬ ਸਿੰਘ, ਸੁਖਜਿੰਦਰ ਸਿੰਘ ਬੌਬੀ, ਸੁਖਵੰਤ ਸਿੰਘ ਧਨੋਆ, ਪਰਵਿੰਦਰ ਸਿੰਘ ਮੱਲ੍ਹੀ, ਹਰਦੀਪ ਸਿੰਘ ਬਾਜਵਾ, ਪ੍ਰੋ. ਹਰਬੰਸ ਸਿੰਘ ਬੋਲੀਨਾ, ਹਰਮਨਪ੍ਰੀਤ ਸਿੰਘ ਤੇ ਜਗਮੋਹਨ ਸਿੰਘ ਤੋਂ ਇਲਾਵਾ ਸ. ਕੇਹਰ ਸਿੰਘ ਜੌਹਲ ਦੇ ਸਪੁੱਤਰ ਪਵਿੱਤਰ ਸਿੰਘ ਜੌਹਲ (ਕੈਨੇਡਾ), ਦਾਮਾਦ ਜਗਮੋਹਨ ਸਿੰਘ, ਬੇਟੀ ਕਿਰਨਪ੍ਰੀਤ ਕੌਰ ਕੈਨੇਡਾ, ਜਗਤਾਰ ਸਿੰਘ ਜੌਹਲ (ਯੂ. ਐਸ. ਏ.), ਜਸਪਾਲ ਸਿੰਘ, ਹਰਬੰਸ ਕੌਰ ਚੀਮਾ ਅਤੇ ਸ. ਰਣਜੀਤ ਸਿੰਘ ਜੌਹਲ ਸਾਬਕਾ ਪੁਲਿਸ ਇੰਸਪੈਕਟਰ (ਸੀ. ਆਈ. ਡੀ.) ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਫੋਰਟਿਸ ਜਲੰਧਰ ਨੇ ਸਟਰੋਕ ਦੇ ਲੱਛਣਾਂ ਦੀ ਜਲਦੀ ਪਛਾਣ ਲਈ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਕਰਤਾਰਪੁਰ ਸ਼ਮਸ਼ਾਨਘਾਟ ’ਚ ਲੱਗੇ ਸ਼ਹੀਦਾਂ ਦੇ ਬੁੱਤਾਂ ਦੀ ਨਹੀਂ ਲੈ ਰਿਹਾ ਕੋਈ ਸਾਰ
Ad Position 24