29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਹਨੂੰਮਤ ਸਕੂਲ ਦੇ ਤਨਮਯ ਬਜਾਜ ਨੇ ਐਸ. ਆਈ. ਪੀ. (ਮਾਨਸਿਕ ਗਣਿਤ) ਰੀਜਨਲ ਪ੍ਰੋਡੀਜੀ 2026 ’ਚ ਹਾਸਿਲ ਕੀਤੀ ਸ਼ਾਨਦਾਰ ਸਫਲਤਾ

ਗੁਰਾਇਆ 27 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਸ੍ਰੀ ਹਨੁਮਤ ਇੰਟਰਨੈਸ਼ਨਲ ਪਬਲਿਕ ਸਕੂਲ ਗੁਰਾਇਆ ਲਈ ਇਹ ਬੇਹੱਦ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਤਨਮਯ ਬਜਾਜ ਨੇ ਪ੍ਰਸਿੱਧ ਐਸਆਈਪੀ (ਮਾਨਸਿਕ ਗਣਿਤ), ਰੀਜਨਲ ਪ੍ਰੋਡੀਜੀ 2026 ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਪੱਧਰ ਜੀਐਮਸੀ ਵਿੱਚ ਪਹਿਲੇ ਉਪ-ਵਿਜੇਤਾ ਦਾ ਖ਼ਿਤਾਬ ਹਾਸਿਲ ਕੀਤਾ। ਇਹ ਮੁਕਾਬਲਾ ਪਾਮਜ਼ ਬੈਂਕੁਇਟ ਹਾਲ, ਜ਼ੀਰਕਪੁਰ ਵਿਖੇ ਕਰਵਾਇਆ ਗਿਆ।

Ad Position 21
No active advertisement
ਤਨਮਯ ਬਜਾਜ ਨੂੰ ਵਧਾਈ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਆਰਤੀ ਸੋਬਤੀ ਅਤੇ ਹੋਰ । ਤਸਵੀਰ-ਦੁਸਾਂਝ 28-10-2026
ਗੁਰਾਇਆ 27 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਸ੍ਰੀ ਹਨੁਮਤ ਇੰਟਰਨੈਸ਼ਨਲ ਪਬਲਿਕ ਸਕੂਲ ਗੁਰਾਇਆ ਲਈ ਇਹ ਬੇਹੱਦ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਤਨਮਯ ਬਜਾਜ ਨੇ ਪ੍ਰਸਿੱਧ ਐਸਆਈਪੀ (ਮਾਨਸਿਕ ਗਣਿਤ), ਰੀਜਨਲ ਪ੍ਰੋਡੀਜੀ 2026 ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਪੱਧਰ ਜੀਐਮਸੀ ਵਿੱਚ ਪਹਿਲੇ ਉਪ-ਵਿਜੇਤਾ ਦਾ ਖ਼ਿਤਾਬ ਹਾਸਿਲ ਕੀਤਾ। ਇਹ ਮੁਕਾਬਲਾ ਪਾਮਜ਼ ਬੈਂਕੁਇਟ ਹਾਲ, ਜ਼ੀਰਕਪੁਰ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਪੰਚਕੂਲਾ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਖੇਤਰਾਂ ਦੇ 1400 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਸਖ਼ਤ ਮੁਕਾਬਲੇ ਦੇ ਬਾਵਜੂਦ ਤਨਮਯ ਨੇ ਆਪਣੀ ਬੇਮਿਸਾਲ ਮਾਨਸਿਕ ਗਣਨਾ ਦੀ ਯੋਗਤਾ, ਇਕਾਗਰਤਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਉਪਲਬਧੀ ਹਾਸਲ ਕੀਤੀ। ਇਸ ਪ੍ਰਾਪਤੀ ਦੇ ਨਾਲ ਹੀ ਤਨਮਯ ਲਈ ਇਹ ਦਿਨ ਇੱਕ ਹੋਰ ਵਿਸ਼ੇਸ਼ ਉਪਲਬਧੀ ਲੈ ਕੇ ਆਇਆ। ਉਸ ਨੇ ਐਸਆਈਪੀ ਅਬੈਕਸ ਪ੍ਰੋਗਰਾਮ ਦੇ ਸਾਰੇ 8 ਪੱਧਰ ਅਤੇ 3 ਗ੍ਰੈਂਡ ਮੋਡੀਊਲ ਸਫਲਤਾਪੂਰਵਕ ਪੂਰੇ ਕਰਕੇ ਆਪਣੀ ਗ੍ਰੈਜੂਏਸ਼ਨ ਸਮਾਰੋਹ ਦੌਰਾਨ ‘ਗ੍ਰੈਂਡ ਮਾਸਟਰ’ ਦੀ ਉਪਾਧੀ ਪ੍ਰਾਪਤ ਕੀਤੀ। ਸਕੂਲ ਪਰਿਵਾਰ ਨੇ ਤਨਮਯ ਦੀ ਇਸ ਸ਼ਾਨਦਾਰ ਸਫਲਤਾ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਅਤੇ ਉਸ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ। ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਕਿਹਾ ਕਿ ਤਨਮਯ ਦੀ ਇਹ ਪ੍ਰਾਪਤੀ ਉਸ ਦੀ ਮਿਹਨਤ, ਲਗਨ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਸ ਦੀ ਸਫਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਮੁਨੀਸ਼ ਧੀਰ ਬਣੇ ਪੰਜਾਬ ਭਾਜਪਾ ਦੀ ਸੂਬਾਈ ਕਾਰਜਕਾਰਨੀ ਕਮੇਟੀ ਦੇ ਮੈਂਬਰ
Ad Position 24