25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਆਦਮਪੁਰ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਸਜਾਈ

ਆਦਮਪੁਰ, 24 ਅਕਤੂਬਰ (ਰਮਨ ਦਵੇਸਰ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਪਵਿੱਤਰ ਮੌਕੇ ’ਤੇ ਭਗਵਾਨ ਵਾਲਮੀਕਿ ਸਭਾ ਸੰਗਰਾ ਮੁਹੱਲਾ, ਆਦਮਪੁਰ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਸਭਾ ਦੇ ਪ੍ਰਧਾਨ ਸੰਜੀਵ ਕੁਮਾਰ ਦੀ ਦੇਖ ਰੇਖ ਹੇਠ ਕੱਢੀ ਗਈ। ਸ਼ੋਭਾ ਯਾਤਰਾ ਮੇਨ ਬਾਜ਼ਾਰ ਤੋਂ ਸ਼ੁਰੂ ਹੋ ਕੇ ਘੰਟਾ ਘਰ ਚੌਕ ਤੋਂ ਹੁੰਦੀ ਹੋਈ ਮੇਨ ਰੋਡ ਰਾਹੀਂ ਵਾਪਸ ਮੰਦਰ ਵਿਖੇ ਪਹੁੰਚ ਕੇ ਸਮਾਪਤ ਹੋਈ।

Ad Position 21
No active advertisement
ਅਜੀਤ ਡੈਸਕ 25-10-2026
ਆਦਮਪੁਰ, 24 ਅਕਤੂਬਰ (ਰਮਨ ਦਵੇਸਰ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਪਵਿੱਤਰ ਮੌਕੇ ’ਤੇ ਭਗਵਾਨ ਵਾਲਮੀਕਿ ਸਭਾ ਸੰਗਰਾ ਮੁਹੱਲਾ, ਆਦਮਪੁਰ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਸਭਾ ਦੇ ਪ੍ਰਧਾਨ ਸੰਜੀਵ ਕੁਮਾਰ ਦੀ ਦੇਖ ਰੇਖ ਹੇਠ ਕੱਢੀ ਗਈ। ਸ਼ੋਭਾ ਯਾਤਰਾ ਮੇਨ ਬਾਜ਼ਾਰ ਤੋਂ ਸ਼ੁਰੂ ਹੋ ਕੇ ਘੰਟਾ ਘਰ ਚੌਕ ਤੋਂ ਹੁੰਦੀ ਹੋਈ ਮੇਨ ਰੋਡ ਰਾਹੀਂ ਵਾਪਸ ਮੰਦਰ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਸ਼ਰਧਾਲੂਆਂ ਵਲੋਂ ਥਾਂ-ਥਾਂ ’ਤੇ ਲੰਗਰ ਲਗਾਏ ਗਏ। ਸ਼ਰਧਾਲੂਆਂ ਵਿੱਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ, ਗੁਲਸ਼ਨ ਸਹੋਤਾ, ਐਮ. ਕੇ., ਕੌਂਸਲਰ ਅਮਰੀਕ ਸਿੰਘ, ਹਨੀ ਭੱਟੀ, ਕੌਂਸਲਰ ਜੋਗਿੰਦਰ ਪਾਲ, ਲਖਬੀਰ ਸਿੰਘ ਹਜ਼ਾਰਾਂ, ਕਮਲਜੀਤ ਸਲਾਲਾ, ਦਲਜੀਤ ਸਿੰਘ ਮਿਨਹਾਸ, ਕਰਨ ਚੁੰਬਰ, ਗਿਆਨ ਚੰਦ, ਸ਼ਿਵ ਕੁਮਾਰ ਗੋਰਾ, ਛੰਮੀ ਜੱਟ, ਛੰਮੀ ਸਹੋਤਾ, ਡਿੰਪਲ ਹੰਸ, ਡਿੰਪਲ ਰਹੇਲਾ, ਦੀਪੂ ਹੰਸ, ਰਿੰਕੂ, ਅਨਿਲ ਬਾਹਰੀ, ਸਨੀ ਹੰਸ, ਡਾ. ਰਿੰਕੂ, ਸਲੀਮ, ਗੁਲਸ਼ਨ, ਰਵੀ, ਗੌਰੀ ਭਾ, ਰਾਜ ਕੁਮਾਰ, ਟਿੰਕੂ ਛੋਟਾ, ਸੁੱਖਾ ਅਤੇ ਸਾਹਿਲ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪਚਰੰਗਾ ’ ਚ ਮਾਂ ਭਗਵਤੀ ਜਾਗਰਣ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਪੱਧਰ ’ ਤੇ ਖਿਡਾਰੀਆਂ ਨੇ ਕੀਤਾ ਦੂਸਰਾ ਸਥਾਨ ਹਾਸਿਲ
Ad Position 24