ਜ਼ਿਲ੍ਹਾ ਪੱਧਰ ’ ਤੇ ਖਿਡਾਰੀਆਂ ਨੇ ਕੀਤਾ ਦੂਸਰਾ ਸਥਾਨ ਹਾਸਿਲ
ਗੁਰਾਇਆ, 24 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਪ੍ਰਾਇਮਰੀ ਜ਼ਿਲ੍ਹਾ ਪੱਧਰੀ ਮੁਕਾਬਲਿਆਂਂ ’ਚ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਖਿਡਾਰੀਆਂ ਨੇ ਫਿਲੌਰ ਤਹਿਸੀਲ ਵਲੋਂ ਖੇਡਦਿਆਂ ਦੂਸਰਾ ਸਥਾਨ ਹਾਸਿਲ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਐਮ.
ਗੁਰਾਇਆ, 24 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਪ੍ਰਾਇਮਰੀ ਜ਼ਿਲ੍ਹਾ ਪੱਧਰੀ ਮੁਕਾਬਲਿਆਂਂ ’ਚ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਖਿਡਾਰੀਆਂ ਨੇ ਫਿਲੌਰ ਤਹਿਸੀਲ ਵਲੋਂ ਖੇਡਦਿਆਂ ਦੂਸਰਾ ਸਥਾਨ ਹਾਸਿਲ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਐਮ.ਡੀ. ਸੁਖਦੀਪ ਸਿੰਘ ਨੇ ਦੱਸਿਆ ਕਿ ਬੈਡਿਮੰਟਨ ਕੋਚ ਬਲਜਿੰਦਰ ਕੁਮਾਰ ਦੀ ਅਗਵਾਈ ’ਚ ਇਸ ਟੀਮ ਨੇ ਪਹਿਲਾਂ ਸੈਟਰ, ਬਲਾਕ ਅਤੇ ਤਹਿਸੀਲ ਤੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਅੱਜ ਜ਼ਿਲ੍ਹਾ ਪੱਧਰੀ ਹੋਏ ਮੁਕਾਬਿਲਆ ’ਚ ਇਸ ਟੀਮ ਨੇ ਦੂਸਰਾ ਸਥਾਨ ਹਾਸਿਲ ਕਰਕੇ ਤਹਿਸੀਲ ਫਿਲੌਰ, ਬਲਾਕ ਗੁਰਾਇਆ 2 ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਿੱਖਿਆ ਦੇ ਨਾਲ-ਨਾਲ ਸਰਵਪੱਖੀ ਵਿਕਾਸ ਲਈ ਖੇਡਾਂ ’ਚ ਬੱਚਿਆਂ ਨੂੰ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਖਿਡਾਰੀਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਭ ਉਨ੍ਹਾਂ ਦੇ ਸਹਿਯੋਗ ਨਾਲ ਸੰਭਵ ਹੈ।