ਗੁਰੂ ਤੇਗ਼ ਬਹਾਦਰ ਮਾਰਗ ਦੀ ਲੰਬਾਈ ਪੀ.ਪੀ.ਆਰ. ਮਾਲ ਤੱਕ ਵਧਾਈ ਜਾਵੇ-ਕੌਮੀ
ਜਲੰਧਰ, 21 ਅਕਤੂਬਰ (ਸ਼ਿਵ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਉੱਘੇ ਵਕੀਲ ਏ. ਐਸ.
ਜਲੰਧਰ, 21 ਅਕਤੂਬਰ (ਸ਼ਿਵ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਉੱਘੇ ਵਕੀਲ ਏ. ਐਸ.ਕੌਮੀ ਵਲੋਂ ਪੰਜਾਬ ਸਰਕਾਰ ਅਤੇ ਜਲੰਧਰ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਗੁਰੂ ਰਵਿਦਾਸ ਚੌਕ ਤੋਂ ਮਾਡਲ ਟਾਊਨ ਟੈਲੀਫੋਨ ਐਕਸਚੇਂਜ ਤਕ ਬਣੇ ਗੁਰੂ ਤੇਗ਼ ਬਹਾਦਰ ਮਾਰਗ ਦੀ ਲੰਬਾਈ ਪੀ.ਪੀ.ਆਰ. ਮਾਲ ਤਕ ਵਧਾਈ ਜਾਵੇ ਅਤੇ ਗੁਰੂ ਤੇਗ਼ ਬਹਾਦਰ ਚੌਕ, ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਦੇ ਗਲਿਆਰੇ ਅਤੇ ਗੁਰੂ ਤੇਗ਼ ਬਹਾਦਰ ਮਾਰਗ ਦੇ ਡਿਵਾਈਡਰ ਨੂੰ ਸੁੰਦਰ ਦਿੱਖ ਦਿੱਤੀ ਜਾਵੇ। ਰੋਜ਼ਾਨਾ ਵਾਪਰਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਐਡਵੋਕੇਟ ਕੌਮੀ ਨੇ ਸੁਝਾਅ ਦਿੱਤਾ ਕਿ ਗੁਰੂ ਤੇਗ਼ ਬਹਾਦਰ ਮਾਰਗ ’ਚੋ ਮਾਡਲ ਟਾਊਨ ਸ਼ਮਸ਼ਾਨਘਾਟ ਨੂੰ ਨਿਕਲਣ ਵਾਲੀ ਸੜਕ ਵਾਲੇ ਚੁਰਾਹੇ ਤੇ ਟ੍ਰੈਫਿਕ ਕੰਟਰੋਲ ਲਾਈਟਾਂ ਲਗਾਉਣ ਦੀ ਲੋੜ ਹੈ ਕਿਉਕਿ ਇਸ ਚੁਰਾਹੇ ਵਿੱਚ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਲਤੀਫਪੁਰੇ ਵਿਚ ਬਣ ਰਹੀ ਸੜਕ ਪਹਿਲ ਦੇ ਆਧਾਰ ਤੇ ਜਲਦੀ ਤਿਆਰ ਹੋਣੀ ਚਾਹੀਦੀ ਹੈ ਤਾਂ ਜੋ ਨਿੱਤ ਲੱਗਦੇ ਜਾਮਾ ਤੋਂ ਪਬਲਿਕ ਨੂੰ ਰਾਹਤ ਮਿਲ ਸਕੇ।