21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਭਾਈ ਤਾਰੂ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਜਲੰਧਰ 20 ਅਕਤੂਬਰ (ਲੋਹੀਆ)-ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਮੁਹੱਲਾ ਕੋਟ, ਬਸਤੀ ਸ਼ੇਖ, ਜਲੰਧਰ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਤਾਰੂ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੌਰਾਨ ਕੁਲਜੀਤ ਸਿੰਘ ਚਾਵਲਾ, ਕੁਲਵਿੰਦਰ ਸਿੰਘ ਗਾਖਲ, ਅਮਰ ਸਿੰਘ ਅਮਰ ਅਤੇ ਹਰਜਿੰਦਰ ਸਿੰਘ ਜਿੰਦੀ ਨੇ ਆਪਣੀਆਂ ਰਚਨਾਵਾਂ ਸਰਵਣ ਕਰਵਾਈਆਂ।

Ad Position 21
No active advertisement
ਅਜੀਤ ਡੈਸਕ 21-10-2026
ਜਲੰਧਰ 20 ਅਕਤੂਬਰ (ਲੋਹੀਆ)-ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਮੁਹੱਲਾ ਕੋਟ, ਬਸਤੀ ਸ਼ੇਖ, ਜਲੰਧਰ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਤਾਰੂ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੌਰਾਨ ਕੁਲਜੀਤ ਸਿੰਘ ਚਾਵਲਾ, ਕੁਲਵਿੰਦਰ ਸਿੰਘ ਗਾਖਲ, ਅਮਰ ਸਿੰਘ ਅਮਰ ਅਤੇ ਹਰਜਿੰਦਰ ਸਿੰਘ ਜਿੰਦੀ ਨੇ ਆਪਣੀਆਂ ਰਚਨਾਵਾਂ ਸਰਵਣ ਕਰਵਾਈਆਂ। ਇਸ ਮੌਕੇ ਕਥਾ ਵਾਚਕ ਭਾਈ ਖੜਕ ਸਿੰਘ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਚੀਮਾ ਵਲੋਂ ਸੰਗਤ, ਕਵੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗ੍ਰੰਥੀ ਭਾਈ ਦਲੀਪ ਸਿੰਘ, ਬਚਨ ਸਿੰਘ ਕਾਦੀਆਂ, ਭੁਪਿੰਦਰ ਸਿੰਘ, ਮੋਹਨ ਸਿੰਘ ਨਿਹੰਗ, ਨਿਰਮਲਜੀਤ ਸਿੰਘ ਨਾਗਪਾਲ, ਡਾ. ਪ੍ਰੀਤਮ ਸਿੰਘ, ਲਖਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਲੈਕਸੀ ਹੌਂਡਾ ਜਲੰਧਰ ਵਿਖੇ ਨਵੀਂ ਹੌਂਡਾ ਐਲੀਵੇਟ ਦੀ ਹੋਈ ਸ਼ਾਨਦਾਰ ਲਾਂਚਿੰਗ ਅਗਲੀ ਖ਼ਬਰ ਲੋਹੀਆਂ ’ਚ 2 ਥਾਵਾਂ ’ਤੇ ਮਨਾਇਆ ਦੁਸਹਿਰੇ ਦਾ ਤਿਉਹਾਰ
Ad Position 24