ਮੇਅਰ ਵਨੀਤ ਧੀਰ ਵਲੋਂ ਮੇਹਰਚੰਦ ਪੋਲੀਟੈਕਨਿਕ ਵਿਖੇ ਨਵੀਂ ਲੈਬ ਦਾ ਉਦਘਾਟਨ
ਜਲੰਧਰ, 20 ਅਕਤੂਬਰ (ਜਸਪਾਲ ਸਿੰਘ)-ਨਗਰ ਨਿਗਮ ਦੇ ਮੇਅਰ ਵਨੀਤ ਧੀਰ ਵਲੋਂ ਅੱਜ ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਨਵੀਂ ਬਣੀ “ਐਡਵਾਂਸਡ ਸੀ. ਐਨ.
ਜਲੰਧਰ, 20 ਅਕਤੂਬਰ (ਜਸਪਾਲ ਸਿੰਘ)-ਨਗਰ ਨਿਗਮ ਦੇ ਮੇਅਰ ਵਨੀਤ ਧੀਰ ਵਲੋਂ ਅੱਜ ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਨਵੀਂ ਬਣੀ “ਐਡਵਾਂਸਡ ਸੀ.ਐਨ.ਸੀ” ਲੈਬ ਦਾ ਉਦਘਾਟਨ ਕੀਤਾ । ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਸ੍ਰੀ ਅਜੇ ਗੋਸਵਾਮੀ ਸੈਕਟਰੀ ਡੀ.ਏ.ਵੀ ਅਤੇ ਵਿਭਾਗ ਮੁਖੀਆਂ ਨੇ ਫੁਲਾਂ ਦਾ ਗੁਲਦਸਤਾ ਦੇ ਕੇ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਲੈਬ ‘ਪਰਫੈਕਟ ਇੰਡਸਟਰੀ ਦੇ ਮਾਲਕ ਸ੍ਰੀ ਐਮ.ਐਮ ਗੁਪਤਾ ਦੇ ਸਹਿਯੋਗ ਨਾਲ ਬਣਾਈ ਗਈ ਹੈ। ਪਰਫੈਕਟ ਇੰਡਸਟਰੀ ਵਲੋਂ ਆਪਣੀਆਂ ਦੋ ਵਰਕਿੰਗ ਸੀ.ਐਨ.ਸੀ ਮਸ਼ੀਨਾਂ ਇਸ ਲੈਬ ਨੂੰ ਦਾਨ ਕੀਤੀਆ ਗਈਆਂ ਹਨ। ਮੇਅਰ ਨੇ ਕਾਲਜ ਦੀ ਲਾਈਬ੍ਰੇਰੀ, ਸਟਰੈਸ ਰਿਲੀਫ ਰੂਮ, ਆਟੋਮੋਬਾਇਲ ਲੈਬ, ਫਾਰਮੇਸੀ ਲੈਬ, ਵਰਕਸ਼ਾਪ ਤੇ ਹੋਰ ਵਿਭਾਗਾਂ ਦਾ ਦੌਰਾ ਕੀਤਾ ਤੇ ਤਾਰੀਫ਼ ਕੀਤੀ। ਅਜੇ ਗੋਸਵਾਮੀ ਨੇ ਕਿਹਾ ਕਿ ਇੱਥੋ ਦੇ ਵਿਦਿਆਰਥੀ ਇਸ ਲੈਬ ਰਾਹੀਂ ਜੋ ਵੀ ਪ੍ਰੋਡਕਟ ਤਿਆਰ ਕਰਨਗੇ, ਉਹ ‘ਅਜੇ ਇੰਡਸਟਰੀ’ ਲਈ ਉਸ ਦਾ ਇਸਤੇਮਾਲ ਕਰਨਗੇ ਤਾਂ ਜੋ ਇਥੋਂ ਦੇ ਵਿਦਿਆਰਥੀਆਂ ਨੂੰ ਸਿੱਧਾ ਹੀ ਇੰਡਸਟਰੀ ਨਾਲ ਜੋੜਿਆ ਜਾ ਸਕੇ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਮੈਡਮ ਰਿਚਾ ਅਰੌੜਾ, ਪ੍ਰਿੰਸ ਮਦਾਨ, ਗੌਰਵ ਸ਼ਰਮਾ, ਮਿਸ ਗੀਤਾ, ਅਮਿਤ ਸ਼ਰਮਾ, ਵਰਿੰਦਰ, ਦੁਰਗੇਸ਼ ਜੰਡੀ, ਸੁਸ਼ੀਲ ਕੁਮਾਰ ਅਤੇ ਸ਼ਸ਼ੀ ਭੂਸ਼ਨ ਹਾਜ਼ਿਰ ਸਨ ।