21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸ੍ਰੀ ਰਾਮ ਉਤਸਵ ਕਮੇਟੀ ਨੇ ਮਨਾਇਆ ਦੁਸਹਿਰਾ ਉਤਸਵ - ਆਤਿਸ਼ਬਾਜ਼ੀ ਰਹੀ ਆਕਰਸ਼ਣ ਦਾ ਕੇਂਦਰ

ਸ੍ਰੀ ਰਾਮ ਉਤਸਵ ਕਮੇਟੀ ਨੇ ਮਨਾਇਆ ਦੁਸਹਿਰਾ ਉਤਸਵ - ਆਤਿਸ਼ਬਾਜ਼ੀ ਰਹੀ ਆਕਰਸ਼ਣ ਦਾ ਕੇਂਦਰ

Ad Position 21
No active advertisement
ਅਜੀਤ ਡੈਸਕ 21-10-2026
ਜਲੰਧਰ, 20 ਅਕਤੂਬਰ (ਸ਼ਿਵ)-ਸ੍ਰੀ ਰਾਮ ਉਤਸਵ ਕਮੇਟੀ ਜਲੰਧਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਉਤਸਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਲਾਡੋਵਾਲੀ ਰੋਡ, ਜਲੰਧਰ ਦੇ ਮੈਦਾਨ ਵਿਚ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਵੱਖ-ਵੱਖ ਰੰਗਾਂ ਦੀ ਸ਼ਾਨਦਾਰ ਆਤਿਸ਼ਬਾਜ਼ੀ ਰਹੀ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਗਮ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ, ਦੈਨਿਕ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਿਨ ਖੰਨਾ, ਰਾਜੇਸ਼ ਵਿਜ, ਜਲੰਧਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ, ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ, ਸਾਬਕਾ ਡੀ.ਸੀ.ਪੀ. ਜਗਮੋਹਨ ਸਿੰਘ, ਰਾਕੇਸ਼ ਕੁਮਾਰ, ਰੋਹਿਤ ਤਲਵਾੜ, ਪੋਂਟੀ ਰਾਜਪਾਲ,  ਜਸਵਿੰਦਰ ਸਿੰਘ ਪਾਲੀ, ਰਾਹੁਲ ਧੀਰ, ਸੁਧੀਰ ਘੁੱਗੀ, ਸੰਦੀਪ ਮਾਗੋ, ਦੀਪਕ ਸਪਰਾ, ਕੁਲਦੀਪ ਸਿੰਘ, ਅਨੁਜ ਦੂਬੇ ਅਤੇ ਜੇ.ਬੀ. ਵਰਮਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ। ਇਸ ਮੌਕੇ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਬਾਕੀ ਮਹਿਮਾਨਾਂ ਦੇ ਨਾਲ ਪੁਤਲਿਆਂ ਨੂੰ ਅਗਨੀ ਦਿਖਾਉਣ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਤਿਉਹਾਰ ਸਾਡੀ ਸੱਭਿਆਚਾਰਕ ਵਿਰਾਸਤ ਅਤੇ ਸਮਾਜਿਕ ਏਕਤਾ ਦੇ ਪ੍ਰਤੀਕ ਹਨ। ਅਜਿਹੇ ਤਿਉਹਾਰ ਲੋਕਾਂ ਨੂੰ ਆਪਸ ਵਿੱਚ ਜੋੜਨ, ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਵਿਚ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ। ਸਮਾਗਮ ਦੌਰਾਨ ਭਗਵਾਨ ਸ਼੍ਰੀ ਰਾਮ ਅਤੇ ਹਨੂੰਮਾਨ ਜੀ ਦੇ ਮਨਮੋਹਕ ਸਵਰੂਪ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਬੈਂਡ-ਵਾਜਿਆਂ, ਹਾਥੀਆਂ ਅਤੇ ਘੋੜਿਆਂ ਨਾਲ ਸਜਾਈ ਗਈ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ, ਜੋ ਸ਼ਿਵਾਜੀ ਪਾਰਕ, ਪ੍ਰਤਾਪ ਬਾਗ ਨੇੜਿਓਂ ਸ਼ੁਰੂ ਹੋ ਕੇ ਦੁਸਹਿਰਾ ਗਰਾਊਂਡ ਵਿਖੇ ਪਹੁੰਚੀ। ਇਸ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਅਤੇ ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਦੁਸਹਿਰੇ ਦੇ ਜਸ਼ਨਾਂ ਵਿਚ ਭਾਗ ਲਿਆ।  
 
Ad Position 22
No active advertisement
ਪਿਛਲੀ ਖ਼ਬਰ ਆਦਰਸ਼ ਨਗਰ, ਢੰਨ ਮੁਹੱਲਾ ਤੇ ਕਿਸ਼ਨਪੁਰਾ ’ਚ ਧੂਮਧਾਮ ਨਾਲ ਮਨਾਇਆ ਦੁਸਹਿਰਾ ਅਗਲੀ ਖ਼ਬਰ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ 3 ਦਰਜਨ ਤੋਂ ਵੱਧ ਥਾਵਾਂ ’ਤੇ ਫੂਕੇ ਗਏ ਪੁਤਲੇ
Ad Position 24