ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ’ਚ ਐਲ. ਐਸ. ਐਸ. ਸੀ. ਸੈਂਟਰਲ ਜ਼ੋਨ ਡਰਾਇੰਗ ਮੁਕਾਬਲੇ ਕਰਵਾਏ
ਫਿਲੌਰ, 19 ਅਕਤੂਬਰ (ਸਤਿੰਦਰ ਸ਼ਰਮਾ)-ਸਥਾਨਕ ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ਵਿਖੇ ਐਲ. ਐਸ.
ਫਿਲੌਰ, 19 ਅਕਤੂਬਰ (ਸਤਿੰਦਰ ਸ਼ਰਮਾ)-ਸਥਾਨਕ ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ਵਿਖੇ ਐਲ.ਐਸ.ਐਸ.ਸੀ. ਸੈਂਟਰਲ ਜ਼ੋਨ ਡਰਾਇੰਗ ਮੁਕਾਬਲੇ-2026 ਕਰਵਾਏ ਗਏ। ਜ਼ਿਕਰਯੋਗ ਹੈ ਕਿ ਇਹ ਇਕ ਅੰਤਰ-ਸਕੂਲ ਕਲਾ ਮੁਕਾਬਲੇ ਸਨ, ਜਿਨ੍ਹਾਂ ਵਿਚ 14 ਸਕੂਲਾਂ ਨੇ ਭਾਗ ਲਿਆ। ਹਰੇਕ ਸਕੂਲ ਵੱਲੋਂ ਤਿੰਨ ਵੱਖ-ਵੱਖ ਸ਼੍ਰੇਣੀਆਂ ਵਿਚ ਤਿੰਨ-ਤਿੰਨ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੋਭਾ ਵਧਾਉਣ ਲਈ ਜੱਜਾਂ ਦੇ ਇਕ ਮਾਣਯੋਗ ਪੈਨਲ ਨੇ ਆਪਣੀ ਹਾਜ਼ਰੀ ਭਰੀ। ਇਸ ਪੈਨਲ ਵਿਚ ਤਜਿੰਦਰ ਕੌਰ ਪੀ.ਜੀ.ਟੀ. ਫਾਈਨ ਆਰਟਸ ਡੀ.ਏ.ਵੀ. ਸਕੂਲ, ਫਿਲੌਰ, ਰਜਨੀ ਮਲਿਕ ਪੀ.ਜੀ.ਟੀ. ਫਾਈਨ ਆਰਟਸ ਸ਼ਿਵ ਜੋਤੀ ਪਬਲਿਕ ਸਕੂਲ ਜਲੰਧਰ; ਅਤੇ ਮੈਡਮ ਰੁਚੀ ਫਾਈਨ ਆਰਟਸ ਅਧਿਆਪਕਾ ਬੀ. ਸੀ. ਐਮ. ਸਕੂਲ, ਲੁਧਿਆਣਾ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਸਰਬ ਸ਼ਕਤੀਮਾਨ ਪ੍ਰਮਾਤਮਾ ਨੂੰ ਯਾਦ ਕਰਕੇ ਅਤੇ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਵਿਦਿਆਰਥੀਆਂ ਨੇ ਆਪਣੀ ਬੇਮਿਸਾਲ ਕਲਾ, ਕਲਪਨਾ ਅਤੇ ਸਿਰਜਣਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਕਰਕੇ ਜੱਜਾਂ ਲਈ ਜੇਤੂਆਂ ਦੀ ਚੋਣ ਕਰਨਾ ਚੁਣੌਤੀਪੂਰਨ ਹੋ ਗਿਆ। ਓਵਰਆਲ ਜੇਤੂ ਦੀ ਟਰਾਫ਼ੀ ਗਰੀਨਲੈਂਡ ਕਾਨਵੈਂਟ ਸਕੂਲ ਸਿਵਲ ਸਿਟੀ ਲੁਧਿਆਣਾ ਨੇ ਜਿੱਤੀ। ਸਕੂਲ ਦੀ ਪਿ੍ਰੰਸੀ ਪਲ ਡਾ. ਅੰਮ੍ਰਿਤਾ ਕੁਮਾਰ ਸਿੰਘ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਾਰੇ ਪ੍ਰਬੰਧਕਾਂ, ਜੱਜਾਂ, ਭਾਗ ਲੈਣ ਵਾਲੇ ਸਕੂਲਾਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ।