20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸ਼ਾਹਕੋਟ ਵਿਖੇ ਪਾਵਨ ਅਖੰਡ ਜੋਤ ਦਾ ਸ਼ਾਨਦਾਰ ਸਵਾਗਤ

ਸ਼ਾਹਕੋਟ, 19 ਅਕਤੂਬਰ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਮੁੱਖ ਰੱਖਦਿਆਂ ਧਰਮ ਪ੍ਰਚਾਰਕ ਵੀਰ ਜਸਵੰਤ ਪੁਰਸ਼ਾਰਥੀ, ਵੀਰ ਕੁਲਵੰਤ ਸਿੰਘ ਢੰਡੋਵਾਲ ਪ੍ਰਧਾਨ ਅੰਬੇਡਕਰ ਆਰਮੀ ਪੰਜਾਬ ਤੇ ਕੌਮੀ ਗਾਇਕ ਵੀਰ ਸੰਦੀਪ ਪਾਰਸ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਤੋਂ ਲਿਆਂਦੀ ਪਾਵਨ ਅਖੰਡ ਜੋਤ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਜਿਸ ਨੇ ਸ਼ਹਿਰ ਦੀ ਪਰਿਕਰਮਾ ਕੀਤੀ। ਸੰਗਤਾਂ ਨੇ ਭਗਵਾਨ ਵਾਲਮੀਕਿ ਮਹਾਰਾਜ ਦਾ ਸ਼ਬਦ ਕੀਰਤਨ ਕਰਦਿਆਂ ਬੱਸ ਅੱਡੇ ਤੋਂ ਚੱਲ ਕੇ ਮੁਹੱਲਾ ਬਾਗਵਾਲਾ, ਭਗਵਾਨ ਵਾਲਮੀਕਿ ਚੌਕ, ਪੁਲਿਸ ਸਟੇਸ਼ਨ, ਦਾਣਾ ਮੰਡੀ ਤੋਂ ਰਿਸ਼ੀ ਨਗਰ ਮੁਹੱਲੇ ਤੋਂ ਹੁੰਦਿਆਂ ਹੋਇਆਂ ਢੰਡੋਵਾਲ ਵਿਖੇ ਸ਼ੋਭਾ ਯਾਤਰਾ ਦੀ ਸਮਾਪਤੀ ਕੀਤੀ।

Ad Position 21
No active advertisement
ਅਜੀਤ ਡੈਸਕ 20-10-2026
ਸ਼ਾਹਕੋਟ, 19 ਅਕਤੂਬਰ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਮੁੱਖ ਰੱਖਦਿਆਂ ਧਰਮ ਪ੍ਰਚਾਰਕ ਵੀਰ ਜਸਵੰਤ ਪੁਰਸ਼ਾਰਥੀ, ਵੀਰ ਕੁਲਵੰਤ ਸਿੰਘ ਢੰਡੋਵਾਲ ਪ੍ਰਧਾਨ ਅੰਬੇਡਕਰ ਆਰਮੀ ਪੰਜਾਬ ਤੇ ਕੌਮੀ ਗਾਇਕ ਵੀਰ ਸੰਦੀਪ ਪਾਰਸ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਤੋਂ ਲਿਆਂਦੀ ਪਾਵਨ ਅਖੰਡ ਜੋਤ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਜਿਸ ਨੇ ਸ਼ਹਿਰ ਦੀ ਪਰਿਕਰਮਾ ਕੀਤੀ। ਸੰਗਤਾਂ ਨੇ ਭਗਵਾਨ ਵਾਲਮੀਕਿ ਮਹਾਰਾਜ ਦਾ ਸ਼ਬਦ ਕੀਰਤਨ ਕਰਦਿਆਂ ਬੱਸ ਅੱਡੇ ਤੋਂ ਚੱਲ ਕੇ ਮੁਹੱਲਾ ਬਾਗਵਾਲਾ, ਭਗਵਾਨ ਵਾਲਮੀਕਿ ਚੌਕ, ਪੁਲਿਸ ਸਟੇਸ਼ਨ, ਦਾਣਾ ਮੰਡੀ ਤੋਂ ਰਿਸ਼ੀ ਨਗਰ ਮੁਹੱਲੇ ਤੋਂ ਹੁੰਦਿਆਂ ਹੋਇਆਂ ਢੰਡੋਵਾਲ ਵਿਖੇ ਸ਼ੋਭਾ ਯਾਤਰਾ ਦੀ ਸਮਾਪਤੀ ਕੀਤੀ। ਦਫ਼ਤਰ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਵਲੋਂ ਸ਼ਿੰਦਰਪਾਲ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੱਸ ਅੱਡੇ ’ਤੇ ਦੁੱਧ, ਬਿਸਕੁਟਾਂ ਤੇ ਪਾਣੀ ਦਾ ਅਤੇ ਮੁਹੱਲਾ ਬਾਗਵਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਕੋਲਡ ਡਰਿੰਕ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਸਮੂਹ ਸੰਗਤਾਂ ਨੂੰ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਐਮ.ਸੀ. ਬੂਟਾ ਸਿੰਘ ਕਲਸੀ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਦਲਬੀਰ ਸਿੰਘ ਸੱਭਰਵਾਲ ਮਲਸੀਆਂ, ਕਪਿਲ ਚੋਪੜਾ ਮੁੱਖ ਸਲਾਹਕਾਰ ਅੰਬੇਡਕਰ ਆਰਮੀ, ਚਰਨਜੀਤ ਸਲੈਚਾਂ ਤਹਿਸੀਲ ਪ੍ਰਧਾਨ, ਡਾ. ਵਿਲੀਅਮ ਜੌਨ, ਰਾਜੂ ਸਾਬਕਾ ਐਮ.ਸੀ., ਲਖਵਿੰਦਰ ਘੱਕੂ, ਦਿਆਲਾ ਗਿੱਲ ਪ੍ਰਧਾਨ, ਮਨੀ ਭਾਰਦਵਾਜ, ਅਭੀ ਲੰਕੇਸ਼ ਕਪੂਰਥਲਾ, ਲਖਵਿੰਦਰ ਦੌਧਰ ਢੰਡੋਵਾਲ, ਸੁੱਖਾ ਤਲਵੰਡੀ, ਮੰਗਾ ਨਾਹਰ ਢੇਰੀਆਂ, ਗੋਪੀ ਕਾਕੜਾ, ਮਨਿੰਦਰ ਦੌਧਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਉਤਸਵ ਸੰਮਤੀ ਵਲੋਂ 254ਵਾਂ ਰਾਸ਼ਨ ਵੰਡ ਸਮਾਰੋਹ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਸਕੂਲ ’ਚ ਐਲ. ਐਸ. ਐਸ. ਸੀ. ਸੈਂਟਰਲ ਜ਼ੋਨ ਡਰਾਇੰਗ ਮੁਕਾਬਲੇ ਕਰਵਾਏ
Ad Position 24