ਪ੍ਰਿੰਸੀਪਲ ਪ੍ਰੇਮ ਕੁਮਾਰ ‘ਆਪ’ ਦੇ ਸਾਬਕਾ ਮੁਲਾਜ਼ਮ ਵਿੰਗ ਦੇ ਸੂਬਾ ਪ੍ਰਧਾਨ ਨਿਯੁਕਤ
ਸੂਬੇ ਸਮੇਤ ਹਲਕਾ ਫਿਲੌਰ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਰਹਾਂਗਾ ਹਾਜ਼ਰ-ਪ੍ਰਿ. ਪ੍ਰੇਮ ਕੁਮਾਰ
ਫਿਲੌਰ, 19 ਅਕਤੂਬਰ (ਗੈਰੀ)-ਵਿਧਾਨ ਸਭਾ ਹਲਕਾ ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਹੇ ਪ੍ਰਿਸੀਪਲ ਪ੍ਰੇਮ ਕੁਮਾਰ ਨੂੰ ਪਾਰਟੀ ਹਾਈਕਮਾਨ ਨੇ ਸਾਬਕਾ ਮੁਲਾਜ਼ਮ ਵਿੰਗ ਦੇ ਸੂਬਾ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ, ਜਿਸ ਕਾਰਨ ਉਨਾਂ ਨੂੰ ਇਲਾਕੇ ਦੇ ਪਾਰਟੀ ਵਰਕਰਾਂ ਅਤੇ ਆਗਅੂਾਂ ਵਲੋਂ ਵਧਾਈ ਦਿੱਤੀ ਜਾ ਰਹੀ ਹੈ। ਕਾਬਲੇ ਗੌਰ ਹੈ ਕਿ ਪ੍ਰਿਸੀਪਲ ਪ੍ਰੇਮ ਕੁਮਾਰ ਸੰਗਠਨ ਲਈ ਕੰਮ ਕਰਦਿਆਂ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ, ਜਿਹਨਾਂ ਨੇ 2022 ਦੀ ਚੋਣ ਮੌਕੇ ਵੱਖ-ਵੱਖ ਹਲਕਿਆ ’ਚ ਮਿਹਨਤ ਕਰਕੇ ਕਈ ਸੀਟਾਂ ਜਿੱਤਾਕੇ ਪਾਰਟੀ ਦੀ ਝੌਲੀ ਵਿੱਚ ਪਾਉਣ ਲਈ ਅਹਿਮ ਰੌਲ ਅਦਾ ਕੀਤਾ ਸੀ।
ਪ
ਪ੍ਰਿੰਸੀਪਲ ਪ੍ਰੇਮ ਕੁਮਾਰ
20-10-2026
ਫਿਲੌਰ, 19 ਅਕਤੂਬਰ (ਗੈਰੀ)-ਵਿਧਾਨ ਸਭਾ ਹਲਕਾ ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਹੇ ਪ੍ਰਿਸੀਪਲ ਪ੍ਰੇਮ ਕੁਮਾਰ ਨੂੰ ਪਾਰਟੀ ਹਾਈਕਮਾਨ ਨੇ ਸਾਬਕਾ ਮੁਲਾਜ਼ਮ ਵਿੰਗ ਦੇ ਸੂਬਾ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ, ਜਿਸ ਕਾਰਨ ਉਨਾਂ ਨੂੰ ਇਲਾਕੇ ਦੇ ਪਾਰਟੀ ਵਰਕਰਾਂ ਅਤੇ ਆਗਅੂਾਂ ਵਲੋਂ ਵਧਾਈ ਦਿੱਤੀ ਜਾ ਰਹੀ ਹੈ। ਕਾਬਲੇ ਗੌਰ ਹੈ ਕਿ ਪ੍ਰਿਸੀਪਲ ਪ੍ਰੇਮ ਕੁਮਾਰ ਸੰਗਠਨ ਲਈ ਕੰਮ ਕਰਦਿਆਂ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ, ਜਿਹਨਾਂ ਨੇ 2022 ਦੀ ਚੋਣ ਮੌਕੇ ਵੱਖ-ਵੱਖ ਹਲਕਿਆ ’ਚ ਮਿਹਨਤ ਕਰਕੇ ਕਈ ਸੀਟਾਂ ਜਿੱਤਾਕੇ ਪਾਰਟੀ ਦੀ ਝੌਲੀ ਵਿੱਚ ਪਾਉਣ ਲਈ ਅਹਿਮ ਰੌਲ ਅਦਾ ਕੀਤਾ ਸੀ। ਪ੍ਰਿਸ਼ੀਪਲ ਪ੍ਰੇਮ ਕੁਮਾਰ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਸੱਚੇ ਸਿਪਾਹੀ ਹਨ ਤੇ ਉਨ੍ਹਾਂ ਦੀਆ ਸੇਵਾਵਾਂ ’ਚ ਅੱਜ ਫਿਰ ਵਾਧਾ ਹੋਇਆ ਹੈ ਤੇ ਸੂਬਾ ਪੱਧਰ ਦੀ ਵੱਡੀ ਜਿਮੇਵਾਰੀ ਮਿਲੀ ਹੈ। ਜਿਸ ਲਈ ਉਹ ਵੱਖ-ਵੱਖ ਜ਼ਿਲ੍ਹਿਆ ’ਚ ਸੇਵਾਵਾਂ ਨਿਭਾਉਣਗੇ ਲਈ ਵਚਨਬੱਧ ਹਨ, ਪਰ ਉਨਾਂ ਦੀ ਪਹਿਲ ਆਪਣੇ ਜੱਦੀ ਹਲਕੇ ਫਿਲੌਰ ’ਚ ਦਿਲੋ ਜੁੜੇ ਲੋਕਾਂ ਨਾਲ ਹੈ ਜਿਹਨਾ ਦੀ ਸੇਵਾ ਲਈ ਉਹ 24 ਘੰਟੇ ਹਾਜ਼ਰ ਹਨ।