21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਜਨਰੇਟਰ ਠੀਕ ਕਰਨ ਆਏ ਮਕੈਨਿਕ ਦਾ ਆਦਰਸ਼ ਨਗਰ ’ਚੋਂ ਮੋਟਰਸਾਈਕਲ ਚੋਰੀ

ਜਲੰਧਰ, 19 ਅਕਤੂਬਰ (ਜਤਿੰਦਰ ਪੰਮੀ)-ਆਦਰਸ਼ ਨਗਰ ’ਚ ਜਨਰੇਟਰ ਠੀਕ ਕਰਨ ਆਏ ਮਕੈਨਿਕ ਦੇ ਘਰ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਚੋਰੀ ਹੋ ਗਿਆ। ਚੋਰੀ ਦੀ ਵਾਰਦਾਤ ਉੱਥੇ ਲੱਗੇ ਸੀ.

Ad Position 21
No active advertisement
ਅਜੀਤ ਡੈਸਕ 20-10-2026
ਜਲੰਧਰ, 19 ਅਕਤੂਬਰ (ਜਤਿੰਦਰ ਪੰਮੀ)-ਆਦਰਸ਼ ਨਗਰ ’ਚ ਜਨਰੇਟਰ ਠੀਕ ਕਰਨ ਆਏ ਮਕੈਨਿਕ ਦੇ ਘਰ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਚੋਰੀ ਹੋ ਗਿਆ। ਚੋਰੀ ਦੀ ਵਾਰਦਾਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਪੀੜਤ ਮਕੈਨਿਕ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਆਦਰਸ਼ ਨਗਰ ’ਚ ਕਿਸੇ ਦੇ ਘਰ ਜਨਰੇਟਰ ਠੀਕ ਕਰਨ ਲਈ ਸੋਢਲ ਤੋਂ ਅਖਿਲੇਸ਼ ਨਾਂਅ ਦਾ ਮਕੈਨਿਕ ਮੋਟਰਸਾਈਕਲ ’ਤੇ ਆਇਆ ਸੀ। ਪੀੜਤ ਅਨੁਸਾਰ ਉਹ ਸਵੇਰੇ ਕਰੀਬ 9 ਵਜੇ ਕੰਮ ਕਰਨ ਲਈ ਪੁੱਜਾ ਅਤੇ ਮੋਟਰਸਾਈਕਲ ਬਾਹਰ ਖੜ੍ਹਾ ਕਰਕੇ ਕੰਮ ਕਰਨ ਲੱਗ ਪਿਆ। ਇਸ ਦੌਰਾਨ ਉੱਥੇ ਲੱਗੇ ਕੈਮਰਿਆਂ ਵਿੱਚ ਉਹ ਵਾਰ-ਵਾਰ ਬਾਹਰ ਮੋਟਰਸਾਈਕਲ ਵੱਲ ਵੀ ਵੇਖ ਰਿਹਾ ਸੀ ਪਰ ਕੰਮ ’ਚ ਰੁਝ ਜਾਣ ਕਾਰਨ ਕਾਫੀ ਦੇਰ ਤੱਕ ਉਸ ਨੇ ਕੈਮਰੇ ਨਹੀਂ ਦੇਖੇ। ਜਦੋਂ ਢਾਈ ਵਜੇ ਤੋਂ ਬਾਅਦ ਕੰਮ ਖਤਮ ਕਰਨ ਉਪਰੰਤ ਨੇ ਉਸ ਦੇਖਿਆ ਤਾਂ ਬਾਹਰੋਂ ਮੋਟਰਸਾਈਕਲ ਗਾਇਬ ਹੋ ਚੁੱਕਾ ਸੀ। ਜਦੋਂ ਸੀ. ਸੀ. ਟੀ.ਵੀ. ਦੀ ਫੁਟੇਜ ਦੇਖੀ ਤਾਂ ਉਸ ’ਚ ਦੇਖਿਆ ਕਿ ਚੋਰ ਪੈਦਲ ਆਇਆ ਤੇ ਸਿਰਫ਼ 20 ਸਕਿੰਟਾਂ ’ਚ ਉੱਥੇ 3-4 ਵਾਰ ਏਧਰ-ਓਧਰ ਗੇੜੇ ਮਾਰਨ ਉਪਰੰਤ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਿਆ। ਪੀੜਤ ਮਕੈਨਿਕ ਅਖਿਲੇਸ਼ ਨੇ ਇਸ ਘਟਨਾ ਦੀ ਸੂਚਨਾ 112 ’ਤੇ ਦਿੱਤੀ ਤਾਂ ਮਹਿਲਾ ਮੁਲਾਜ਼ਮ ਮੌਕੇ ’ਤੇ ਪੁੱਜੀ ਅਤੇ ਮਾਮਲੇ ਦੀ ਜਾਣਕਾਰੀ ਹਾਸਿਲ ਕੀਤੀ । ਪੀੜਤ ਨੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਥਾਣਾ ਮੁਖੀ ਅਨੂ ਪਲਿਆਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮੋਟਰਸਾਈਕਲ ਚੋਰੀ ਹੋਣ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨਿਹੰਗ ਸਿੰਘ ਦੇ ਭੇਸ ’ਚ ਵਾਰਦਾਤਾਂ ਕਰਨ ਵਾਲੇ 2 ਲੁਟੇਰੇ ਕਾਬੂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਚਾਰ ਸੋਨੇ ਦੇ ਲਾਕੇ... ਅਗਲੀ ਖ਼ਬਰ ਅਦਾਲਤ ਵਲੋਂ ਸੈਨੇਟਰੀ ਦਾ ਸਾਮਾਨ ਨਾ ਭੇਜਣ ਦੇ ਮੁਕੱਦਮੇ ’ਚ ਦੁਕਾਨਦਾਰ ਨੂੰ ਖਰਚੇ ਸਮੇਤ ਡਿਕਰੀ ਜਾਰੀ ਕਰਨ ਦੇ ਆਦੇਸ਼
Ad Position 24