ਅਦਾਲਤ ਵਲੋਂ ਸੈਨੇਟਰੀ ਦਾ ਸਾਮਾਨ ਨਾ ਭੇਜਣ ਦੇ ਮੁਕੱਦਮੇ ’ਚ ਦੁਕਾਨਦਾਰ ਨੂੰ ਖਰਚੇ ਸਮੇਤ ਡਿਕਰੀ ਜਾਰੀ ਕਰਨ ਦੇ ਆਦੇਸ਼
ਜਲੰਧਰ, 19 ਅਕਤੂਬਰ (ਜਤਿੰਦਰ ਪੰਮੀ)-ਇੱਥੋ ਦੀ ਅਦਾਲਤ ਨੇ 50 ਹਜ਼ਾਰ ਰੁਪਏ ਦੀ ਵਸੂਲੀ ਸੰਬੰਧੀ ਦਾਇਰ ਮੁਕੱਦਮੇ ਦਾ ਫ਼ੈਸਲਾ ਖਰੀਦਦਾਰ ਦੇ ਹੱਕ ’ਚ ਸੁਣਾਉਂਦਿਆਂ ਦੁਕਾਨਦਾਰ ਨੂੰ ਖ਼ਰਚੇ ਸਮੇਤ ਡਿਕਰੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲੱਧੇਵਾਲੀ ਵਾਸੀ ਗੁਰਵਿੰਦਰ ਸਿੰਘ ਉਰਫ਼ ਡਿੰਪਲ ਪੁੱਤਰ ਸਵਰਗੀ ਹਰਮੋਹਿੰਦਰ ਸਿੰਘ ਨੇ ਸੈਨੇਟਰੀ ਦਾ ਸਾਮਾਨ ਖ਼ਰੀਦਣ ਲਈ ਵਿਜੇ ਕੁਮਾਰ ਦਕੋਹਾ ਨੂੰ 50 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਸੀ।
ਜਲੰਧਰ, 19 ਅਕਤੂਬਰ (ਜਤਿੰਦਰ ਪੰਮੀ)-ਇੱਥੋ ਦੀ ਅਦਾਲਤ ਨੇ 50 ਹਜ਼ਾਰ ਰੁਪਏ ਦੀ ਵਸੂਲੀ ਸੰਬੰਧੀ ਦਾਇਰ ਮੁਕੱਦਮੇ ਦਾ ਫ਼ੈਸਲਾ ਖਰੀਦਦਾਰ ਦੇ ਹੱਕ ’ਚ ਸੁਣਾਉਂਦਿਆਂ ਦੁਕਾਨਦਾਰ ਨੂੰ ਖ਼ਰਚੇ ਸਮੇਤ ਡਿਕਰੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲੱਧੇਵਾਲੀ ਵਾਸੀ ਗੁਰਵਿੰਦਰ ਸਿੰਘ ਉਰਫ਼ ਡਿੰਪਲ ਪੁੱਤਰ ਸਵਰਗੀ ਹਰਮੋਹਿੰਦਰ ਸਿੰਘ ਨੇ ਸੈਨੇਟਰੀ ਦਾ ਸਾਮਾਨ ਖ਼ਰੀਦਣ ਲਈ ਵਿਜੇ ਕੁਮਾਰ ਦਕੋਹਾ ਨੂੰ 50 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਸੀ। ਗੁਰਵਿੰਦਰ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਅਨੁਸਾਰ ਸੰਬੰਧਤ ਧਿਰ ਨੇ ਚੈੱਕ ਦੀ ਰਕਮ ਤਾਂ ਖਾਤੇ ‘ਚੋਂ ਕਢਵਾ ਲਈ ਪਰ ਉਸ ਨੂੰ ਸੈਨੇਟਰੀ ਦਾ ਸਾਮਾਨ ਨਹੀਂ ਭੇਜਿਆ। ਇਸ ਤੋਂ ਬਾਅਦ ਗੁਰਵਿੰਦਰ ਸਿੰਘ ਨੇ ਆਪਣੇ ਹੱਕ ਦੀ ਪ੍ਰਾਪਤੀ ਲਈ 4 ਜੁਲਾਈ 2020 ਨੂੰ ਅਦਾਲਤ ‘ਚ ਵਸੂਲੀ ਦਾ ਮੁਕੱਦਮਾ ਦਾਇਰ ਕੀਤਾ ਸੀ। ਇਸ ਮੁਕੱਦਮੇ ‘ਚ ਵਿਜੇ ਕੁਮਾਰ ਦੋਕੋਹਾ ਪੁੱਤਰ ਤੁਲਸੀ ਰਾਮ, ਹੈਰੀ ਮਹਿਮੀ ਉਰਫ਼ ਬੌਬੀ ਪੁੱਤਰ ਵਿਜੇ ਕੁਮਾਰ ਅਤੇ ਨੈਸ਼ਨਲ ਹਾਰਡਵੇਅਰ, ਸੀ/ਓ ਨਿਊ ਤੁਲਸੀ ਸੈਨੇਟੇਸ਼ਨ ਰਾਮਾ ਮੰਡੀ ਨੂੰ ਧਿਰ ਬਣਾਇਆ ਗਿਆ ਸੀ। ਇਸ ਮੁਕੱਦਮੇ ਦੀ ਚੱਲੀ ਕਰਵਾਈ ਤੋਂ ਬਾਅਦ ਅੱਜ ਮਾਣਯੋਗ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਸ਼੍ਰੀਮਤੀ ਸਵਰੀਨ ਸੰਧੂ ਦੀ ਅਦਾਲਤ ਨੇ ਕੇਸ ਦਾ ਫ਼ੈਸਲਾ ਗੁਰਵਿੰਦਰ ਸਿੰਘ ਦੇ ਹੱਕ ‘ਚ ਸੁਣਾਉਂਦਿਆਂ ਦੁਕਾਰਦਾਰ ਨੂੰ ਖ਼ਰਚੇ ਸਮੇਤ ਡਿਕਰੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ।