ਪੀ. ਐਸ. ਪੀ. ਸੀ. ਐਲ. ਦੇ ਆਊਟਸੋਰਸ ਮੁਲਾਜ਼ਮਾਂ ਨੇ ਭਰੀ ਹੁੰਕਾਰ
ਜਲੰਧਰ, 17 ਅਕਤੂਬਰ (ਸ਼ਿਵ)-ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਪੰਜਾਬ (ਪਾਵਰਕਾਮ) ਦੀ ਜਲੰਧਰ ਵਿਖੇ ਨੌਰਥ ਜ਼ੋਨ ਦੀ ਇਕ ਅਹਿਮ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਉੱਤਰੀ ਜ਼ੋਨ ਦੇ ਐਨ.
ਜਲੰਧਰ, 17 ਅਕਤੂਬਰ (ਸ਼ਿਵ)-ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਪੰਜਾਬ (ਪਾਵਰਕਾਮ) ਦੀ ਜਲੰਧਰ ਵਿਖੇ ਨੌਰਥ ਜ਼ੋਨ ਦੀ ਇਕ ਅਹਿਮ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਉੱਤਰੀ ਜ਼ੋਨ ਦੇ ਐਨ. ਸੀ. ਸੀ. ਅਤੇ ਸੀ. ਆਰ. ਸੀ. ਕੇਡਰ ਨਾਲ ਸਬੰਧਤ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਆਪਣੇ ਹੱਕਾਂ ਦੀ ਪ੍ਰਾਪਤੀ ਅਤੇ ਜਥੇਬੰਦੀ ਦੇ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ। ਮੀਟਿੰਗ ਦਾ ਮੁੱਖ ਏਜੰਡਾ ਮਿਤੀ 24 ਮਈ 2026 ਨੂੰ ਬਿਜਲੀ ਮੰਤਰੀ ਜੀ ਨਾਲ ਹੋਈ ਸਹਿਮਤੀ ਨੂੰ ਲਾਗੂ ਕਰਵਾਉਣਾ ਅਤੇ ਐਨ. ਸੀ. ਸੀ., ਸੀ. ਆਰ. ਸੀ. ਸਮੇਤ ਸਬੰਧਤ ਕਾਡਰ ਦੇ ਮੁਲਾਜ਼ਮਾਂ ਨੂੰ ਪੀ. ਐਸ. ਪੀ. ਸੀ. ਐਲ. ਵਿਭਾਗ ਵਿਚ ਸਿੱਧੇ ਕੰਟਰੈਕਟ ਅਧੀਨ ਲਿਆਉਣ ਲਈ ਪੰਜਾਬ ਸਰਕਾਰ ਕੋਲ ਵਿਚਾਰ ਅਧੀਨ ਪਏ ਪ੍ਰਸਤਾਵ ਨੂੰ ਮਨਜ਼ੂਰੀ ਦਿਵਾਉਣਾ ਰਿਹਾ। ਮੁਲਾਜ਼ਮਾਂ ਨੇ ਇਕਜੁੱਟ ਹੋ ਕੇ ਕਿਹਾ ਕਿ ਉਹ ਆਪਣੇ ਹੱਕੀ ਰੁਜ਼ਗਾਰ ਦੀ ਪ੍ਰਾਪਤੀ ਅਤੇ ਸਹਿਮਤੀ ਨੂੰ ਅਮਲੀ ਰੂਪ ਵਿਚ ਲਾਗੂ ਕਰਵਾਉਣ ਲਈ ਹਰ ਪੱਧਰ ‘ਤੇ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਤਰਨਜੀਤ ਸਿੰਘ ਬੋਦਲ,ਖਜ਼ਾਨਚੀ ਤਰਨਦੀਪ ਸਿੰਘ ਵਿਰਦੀ,ਐਗਜ਼ੈਕਟਿਵ ਮੈਂਬਰ ਅਸ਼ਵਨੀ,ਵਿਨੋਦ ਪਾਠਕ ਅਤੇ ਹੋਰ ਬਹੁਤ ਸਾਰੇ ਸਾਥੀ ਮੌਜੂਦ ਰਹੇ। ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 21 ਅਕਤੂਬਰ ਨੂੰ ਵਿੱਤ ਮੰਤਰੀ ਜੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮਸਲਿਆਂ ਦਾ ਠੋਸ ਹੱਲ ਕੱਢਿਆ ਜਾਂਦਾ ਹੈ ਤਾਂ ਜਥੇਬੰਦੀ ਇਸ ਦਾ ਸਵਾਗਤ ਕਰੇਗੀ। ਪਰ ਜੇਕਰ ਮੰਗਾਂ ਦਾ ਹੱਲ ਨਾ ਨਿਕਲਿਆ ਤਾਂ 23 ਅਕਤੂਬਰ ਤੋਂ ਖੰਨਾ ਵਿਖੇ ਮਾਣਯੋਗ ਬਿਜਲੀ ਮੰਤਰੀ ਜੀ ਦੀ ਕੋਠੀ ਦੇ ਬਾਹਰ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ, ਜੋ ਮੰਗਾਂ ਦੇ ਹੱਲ ਹੋਣ ਤੱਕ ਜਾਰੀ ਰਹੇਗਾ।