ਹਰਵਿੰਦਰ ਸਿੰਘ ਮਾਹਲ ਜ਼ਿਲ੍ਹਾ ਮੀਤ ਪ੍ਰਧਾਨ ਦੇ ਅਹੁਦੇ ਤੋਂ ਫਾਰਗ- ਮਨਦੀਪ ਸਿੰਘ
ਜੰਡਿਆਲਾ ਮੰਜਕੀ, 5 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਜਲੰਧਰ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਚਾਰ ਕਰਨ ਉਪਰੰਤ ਪਾਸ ਕੀਤਾ ਗਿਆ ਕਿ ਹਰਵਿੰਦਰ ਸਿੰਘ ਮਾਹਲ ਜਿਸ ਨੂੰ ਜਥੇਬੰਦੀ ਨੇ ਮੀਤ ਪ੍ਰਧਾਨ ਜਲੰਧਰ ਦਾ ਅਹੁਦਾ ਦਿੱਤਾ ਸੀ ਅਤੇ ਜਿਸ ਨੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਕੋਈ ਕੰਮ ਨਹੀਂ ਕੀਤਾ ਨੂੰ ਅੱਜ ਮੀਤ ਪ੍ਰਧਾਨ ਜਲੰਧਰ ਦੇ ਅਹੁਦੇ ਤੋਂ ਖਾਰਜ ਕੀਤਾ ਜਾਂਦਾ ਹੈ।
ਜੰਡਿਆਲਾ ਮੰਜਕੀ, 5 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਜਲੰਧਰ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਚਾਰ ਕਰਨ ਉਪਰੰਤ ਪਾਸ ਕੀਤਾ ਗਿਆ ਕਿ ਹਰਵਿੰਦਰ ਸਿੰਘ ਮਾਹਲ ਜਿਸ ਨੂੰ ਜਥੇਬੰਦੀ ਨੇ ਮੀਤ ਪ੍ਰਧਾਨ ਜਲੰਧਰ ਦਾ ਅਹੁਦਾ ਦਿੱਤਾ ਸੀ ਅਤੇ ਜਿਸ ਨੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਕੋਈ ਕੰਮ ਨਹੀਂ ਕੀਤਾ ਨੂੰ ਅੱਜ ਮੀਤ ਪ੍ਰਧਾਨ ਜਲੰਧਰ ਦੇ ਅਹੁਦੇ ਤੋਂ ਖਾਰਜ ਕੀਤਾ ਜਾਂਦਾ ਹੈ। ਮੀਟਿੰਗ ਮੌਕੇ ਮੇਜਰ ਸਿੰਘ ਮੀਤ ਪ੍ਰਧਾਨ ਜਲੰਧਰ, ਮੋਹਣ ਸਿੰਘ ਫੌਜੀ ਕੋਆਰਡੀਨੇਟਰ, ਹਰਪਾਲ ਸਿੰਘ ਬੱਲ ਸਕੱਤਰ ਬਲਾਕ ਆਦਮਪੁਰ,ਸੁਖਵਿੰਦਰ ਸਿੰਘ ਪ੍ਰਧਾਨ ਆਦਮਪੁਰ, ਜਸਵਿੰਦਰ ਸਿੰਘ ਪ੍ਰਧਾਨ ਉਗੀ ਅਤੇ ਜ਼ਿਲ੍ਹਾ ਜਲੰਧਰ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।