ਖੇਡਾਂ ਵਤਨ ਪੰਜਾਬ ਦੀਆਂ ’ਚ ਦੁਸਾਂਝ ਕਲਾਂ ਦੀਆਂ ਖਿਡਾਰਨਾਂ ਦਾ ਜ਼ਿਲ੍ਹੇ ’ਚੋਂ ਪਹਿਲਾ ਸਥਾਨ
ਦੁਸਾਂਝ ਕਲਾਂ, 4 ਅਕਤੂਬਰ (ਰਾਮ ਪ੍ਰਕਾਸ਼ ਟੋਨੀ)- “ ਖੇਡਾਂ ਵਤਨ ਪੰਜਾਬ ਦੀਆਂ “ ਸੀਜਨ 4 ਜ਼ਿਲ੍ਹਾ ਪੱਧਰ ਦੇ ਸਾਰੇ ਹੀ ਖੇਡਾਂ ਨਾਲ ਸੰਬੰਧਿਤ ਮੁਕਾਬਲੇ ਜ਼ਿਲ੍ਹੇ ਦੇ ਵੱਖ - ਵੱਖ ਸਕੂਲਾਂ ਵਿਚ ਚੱਲ ਰਹੇ ਹਨ। ਜਿਸ ਵਿਚ ਜ਼ਿਲ੍ਹਾ ਲੈਵਲ ਹੈਂਡਵਾਲ ਦੇ ਮੁਕਾਬਲੇ ਇਨੋਸੈਂਟ ਹਾਰਟ ਸਕੂਲ ਨੂਰਪੁਰ ਜਲੰਧਰ ਵਿਖੇ ਟੂਰਨਾਮੈਂਟ ਹੋਇਆ।
ਦੁਸਾਂਝ ਕਲਾਂ, 4 ਅਕਤੂਬਰ (ਰਾਮ ਪ੍ਰਕਾਸ਼ ਟੋਨੀ)- “ ਖੇਡਾਂ ਵਤਨ ਪੰਜਾਬ ਦੀਆਂ “ ਸੀਜਨ 4 ਜ਼ਿਲ੍ਹਾ ਪੱਧਰ ਦੇ ਸਾਰੇ ਹੀ ਖੇਡਾਂ ਨਾਲ ਸੰਬੰਧਿਤ ਮੁਕਾਬਲੇ ਜ਼ਿਲ੍ਹੇ ਦੇ ਵੱਖ - ਵੱਖ ਸਕੂਲਾਂ ਵਿਚ ਚੱਲ ਰਹੇ ਹਨ। ਜਿਸ ਵਿਚ ਜ਼ਿਲ੍ਹਾ ਲੈਵਲ ਹੈਂਡਵਾਲ ਦੇ ਮੁਕਾਬਲੇ ਇਨੋਸੈਂਟ ਹਾਰਟ ਸਕੂਲ ਨੂਰਪੁਰ ਜਲੰਧਰ ਵਿਖੇ ਟੂਰਨਾਮੈਂਟ ਹੋਇਆ। ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਦੀਆਂ ਹੋਣਹਾਰ ਖਿਡਾਰਨਾਂ ਨੇ 14 ਸਾਲ ਵਰਗ ਅਤੇ 17 ਸਾਲ ਵਰਗ ਵਿੱਚ ਕੈਬਰਿਜ ਸਕੂਲ ਜਲੰਧਰ ਨੂੰ ਹਰਾ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ । ਇਸ ਮੌਕੇ ਸਕੂਲ ਵਿਚ ਪਹੁੰਚਣ ’ਤੇ ਖਿਡਾਰਨਾਂ ਨੂੰ ਸਕੂਲ ਪ੍ਰਿੰਸੀਪਲ ਅਤੇ ਸਕੂਲ ਇੰਚਾਰਜ ਸਟਾਫ ਮੈਂਬਰ ਅਤੇ ਸਮੂਹ ਮੈਨੇਜਮੈਂਟ ਕਮੇਟੀ ਨੇ ਹਾਰ ਪਾ ਕੇ ਸਵਾਗਤ ਕੀਤਾ। ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕਮਲਜੀਤ ਕੌਰ ਨੇ ਦੱਸਿਆ ਕਿ ਟੀਮਾਂ ਦੇ ਇੰਚਾਰਜ ਸ਼੍ਰੀ ਸੋਮਨਾਥ ਅਤੇ ਜ਼ਿਲ੍ਹਾ ਹੈਂਡਬਾਲ ਕੋਚ ਸ . ਕੁਲਵਿੰਦਰ ਸਿੰਘ ਦੁਸਾਂਝ ਵਧਾਈ ਦੇ ਪਾਤਰ ਹਨ ।