ਐੱਨ.ਆਰ.ਆਈ. ਦੀ ਮੌਤ ਤੋਂ ਬਾਅਦ ਪਾਵਰ ਆਫ਼ ਅਟਾਰਨੀ ਰਾਹੀਂ 11 ਪਲਾਟਾਂ ਦੀਆਂ ਰਜਿਸਟਰੀਆਂ ਕਰਵਾ ਲਈਆਂ
ਜਲੰਧਰ, 26 ਸਤੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਨਾਨਾਥ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ-20 ਤੋਂ ਕੌਂਸਲਰ ਮਨਮੋਹਨ ਸਿੰਘ ਰਾਜੂ ਅਤੇ ਉਨ੍ਹਾਂ ਦੇ ਪੁੱਤਰਾਂ ਸੁਮਿਤ ਸਿੰਘ ਤੇ ਜਸਮੀਤ ਸਿੰਘ ਉਰਫ਼ ਸ਼ੁਭਮ ’ਤੇ ਇਕ ਐੱਨ. ਆਰ.
ਜਲੰਧਰ, 26 ਸਤੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਨਾਨਾਥ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ-20 ਤੋਂ ਕੌਂਸਲਰ ਮਨਮੋਹਨ ਸਿੰਘ ਰਾਜੂ ਅਤੇ ਉਨ੍ਹਾਂ ਦੇ ਪੁੱਤਰਾਂ ਸੁਮਿਤ ਸਿੰਘ ਤੇ ਜਸਮੀਤ ਸਿੰਘ ਉਰਫ਼ ਸ਼ੁਭਮ ’ਤੇ ਇਕ ਐੱਨ.ਆਰ.ਆਈ. ਦੀ ਮੌਤ ਤੋਂ ਬਾਅਦ ਉਸ ਵਲੋਂ ਦਿੱਤੀ ਗਈ ਪਾਵਰ ਆਫ਼ ਅਟਾਰਨੀ ਦੇ ਆਧਾਰ ’ਤੇ ਜ਼ਮੀਨ ਦੀਆਂ 11 ਰਜਿਸਟਰੀਆਂ ਕਰਵਾਉਣ ਦੇ ਦੋਸ਼ ਲਾਏ ਹਨ। ਇੱਥੇ ਪ੍ਰੈੱਸ ਕਲੱਬ ਵਿਖੇ ਗੱਲਬਾਤ ਕਰਦਿਆਂ ਦੀਨਾਨਾਥ ਪ੍ਰਧਾਨ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਉਹ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਪੰਜਾਬ ਵਿਜੀਲੈਂਸ ਬਿਊਰੋ, ਮੁੱਖ ਮੰਤਰੀ ਦਫ਼ਤਰ, ਆਮਦਨ ਕਰ ਵਿਭਾਗ ਤੇ ਈ.ਡੀ. ਨੂੰ ਸ਼ਿਕਾਇਤ ਦੇਣਗੇ। ਕਾਂਗਰਸੀ ਆਗੂ ਨੇ ਦੱਸਿਆ ਕਿ ਅਮਰੀਕਾ ਵਾਸੀ ਐੱਨ.ਆਰ.ਆਈ. ਦਲਮਿੰਦਰ ਸਿੰਘ ਮਿਨਹਾਸ ਵਲੋਂ ਲੱਧੇਵਾਲੀ ਵਿਖੇ ਕ੍ਰਿਸ਼ਨਾ ਸਵੀਟ ਦੇ ਪਿੱਛੇ ਸਥਿਤ ਕਰੀਬ 40 ਮਰਲੇ ਜ਼ਮੀਨ ਸੰਬੰਧੀ ਪਾਵਰ ਆਫ਼ ਅਟਾਰਨੀ ਸੁਮਿਤ ਸਿੰਘ ਦੇ ਨਾਂਅ ਕੀਤੀ ਗਈ ਸੀ। ਦਲਮਿੰਦਰ ਸਿੰਘ ਮਿਨਹਾਸ ਦੀ ਅਮਰੀਕਾ ਵਿਖੇ ਮੌਤ ਹੋਣ ਤੋਂ ਬਾਅਦ ਵੀ ਉਕਤ ਪਾਵਰ ਆਫ਼ ਅਟਾਰਨੀ ਦੇ ਆਧਾਰ ’ਤੇ ਜ਼ਮੀਨ ਦੀਆਂ ਰਜਿਸਟਰੀਆਂ ਕਰਵਾਈਆਂ ਗਈਆਂ। ਦਲਮਿੰਦਰ ਸਿੰਘ ਮਿਨਹਾਸ ਦੀ ਮੌਤ ਸਬੰਧੀ ਉਸ ਦੇ ਭਰਾ ਵਲੋਂ 1 ਸਤੰਬਰ ਨੂੰ ਆਪਣੇ ਫੇਸਬੁੱਕ ਪੇਜ ’ਤੇ ਸ਼ੋਕ ਸੰਦੇਸ਼ ਸਾਂਝਾ ਕੀਤਾ ਗਿਆ ਸੀ, ਜਦਕਿ 4 ਸਤੰਬਰ ਨੂੰ ਅੰਤਿਮ ਅਰਦਾਸ ਤੇ ਭੋਗ ਸਬੰਧੀ ਵੀਡੀਓ ਵੀ ਉਸੇ ਪੇਜ ’ਤੇ ਸਾਂਝੀ ਕੀਤੀ ਗਈ। ਦੀਨਾਨਾਥ ਪ੍ਰਧਾਨ ਨੇ ਦੋਸ਼ ਲਗਾਇਆ ਕਿ ਇਸ ਦੇ ਬਾਵਜੂਦ 1 ਸਤੰਬਰ ਤੋਂ ਹੀ ਪਾਵਰ ਆਫ਼ ਅਟਾਰਨੀ ਦੇ ਆਧਾਰ ’ਤੇ ਜ਼ਮੀਨ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 1 ਤੋਂ 15 ਸਤੰਬਰ ਤੱਕ ਵੱਖ-ਵੱਖ ਤਰੀਕਾਂ ’ਤੇ ਕੁੱਲ 11 ਸੇਲ ਡੀਡਾਂ (ਰਜਿਸਟਰੀਆਂ) ਕਰਵਾਏ ਜਾਣ ਦਾ ਦਾਅਵਾ ਹੈ। ਉਨ੍ਹਾਂ ਅਨੁਸਾਰ 1 ਸਤੰਬਰ ਨੂੰ ਤਰਨਦੀਪ ਕੌਰ ਦੇ ਨਾਂਅ 3 ਮਰਲੇ 229 ਵਰਗ ਫੁੱਟ, 2 ਸਤੰਬਰ ਨੂੰ ਮਨੀਸ਼ਾ ਦੇ ਨਾਂਅ 3 ਮਰਲੇ 164 ਵਰਗ ਫੁੱਟ, ਇਸੇ ਦਿਨ ਮਨੀਸ਼ਾ ਦੇ ਨਾਂਅ ਹੀ 4 ਮਰਲੇ 79 ਵਰਗ ਫੁੱਟ, ਜੋਤੀ ਦੇ ਨਾਂਅ 4 ਮਰਲੇ 232 ਵਰਗ ਫੁੱਟ, ਡੋਲੀ ਸ਼ਰਮਾ ਦੇ ਨਾਂਅ 4 ਮਰਲੇ 78 ਵਰਗ ਫੁੱਟ, ਬਲਵਿੰਦਰ ਕੌਰ ਦੇ ਨਾਂਅ 7 ਮਰਲੇ 228 ਵਰਗ ਫੁੱਟ, ਮਨੀਸ਼ ਕੁਮਾਰ ਦੇ ਨਾਂਅ 3 ਮਰਲੇ 234 ਵਰਗ ਫੁੱਟ ਅਤੇ ਸਨੀ ਤੇ ਤਮੰਨਾ ਦੇ ਨਾਂਅ 4 ਮਰਲੇ 9 ਵਰਗ ਫੁੱਟ ਜ਼ਮੀਨ ਦੀਆਂ ਰਜਿਸਟਰੀਆਂ ਕੀਤੀਆਂ ਗਈਆਂ। ਇਸੇ ਤਰ੍ਹਾਂ 3 ਸਤੰਬਰ ਨੂੰ ਮੁਸ਼ਤਾਕ ਆਲਮ ਦੇ ਨਾਂਅ 2 ਮਰਲੇ 86 ਵਰਗ ਫੁੱਟ, 8 ਸਤੰਬਰ ਨੂੰ ਜੈਸਿਕਾ ਸ਼ਰਮਾ ਦੇ ਨਾਂਅ 3 ਮਰਲੇ 235 ਵਰਗ ਫੁੱਟ ਅਤੇ 15 ਸਤੰਬਰ ਨੂੰ ਜੋਤੀ ਸੈਣੀ ਦੇ ਨਾਂਅ (ਬਾਕੀ ਸਫਾ 13 ’ ਤੇ )