24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਮੁੱਖ ਮਾਰਗ ’ਤੇ ਵਾਪਰੇ ਦਰਦਨਾਕ ਹਾਦਸੇ ’ਚ 1 ਵਿਅਕਤੀ ਦੀ ਮੌਤ

ਫਿਲੌਰ, 24 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਰਾਮਗੜ੍ਹ ਬਾਈਪਾਸ ਨੇੜੇ ਕੌਮੀ ਮਾਰਗ ’ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ’ਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕ ਵੱਡਾ ਟਰੱਕ ਕੈਰੀਅਰ, ਜਿਸ ’ਤੇ ਪੋਕਲੈਨ ਮਸ਼ੀਨ ਲੱਦੀ ਹੋਈ ਸੀ, ਦਾ ਟਾਇਰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਕ ਵਿਅਕਤੀ ਗੱਡੀ ਹੇਠਾਂ ਜੈੱਕ ਲਾ ਕੇ ਟਾਇਰ ਬਦਲ ਰਿਹਾ ਸੀ।

Ad Position 21
No active advertisement
ਅਜੀਤ ਡੈਸਕ 25-09-2026
ਫਿਲੌਰ, 24 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਰਾਮਗੜ੍ਹ ਬਾਈਪਾਸ ਨੇੜੇ ਕੌਮੀ ਮਾਰਗ ’ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ’ਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕ ਵੱਡਾ ਟਰੱਕ ਕੈਰੀਅਰ, ਜਿਸ ’ਤੇ ਪੋਕਲੈਨ ਮਸ਼ੀਨ ਲੱਦੀ ਹੋਈ ਸੀ, ਦਾ ਟਾਇਰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਕ ਵਿਅਕਤੀ ਗੱਡੀ ਹੇਠਾਂ ਜੈੱਕ ਲਾ ਕੇ ਟਾਇਰ ਬਦਲ ਰਿਹਾ ਸੀ। ਇਸ ਦੌਰਾਨ ਪਿੱਛੋਂ ਆਏ ਇਕ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਕਾਰਨ ਉਕਤ ਵੱਡਾ ਕੈਰੀਅਰ ਰੂਪੀ ਗੱਡੀ ਜੈੱਕ ਤੋਂ ਲੱਥ ਗਈ ਅਤੇ ਟਾਇਰ ਬਦਲਣ ਵਾਲਾ ਵਿਅਕਤੀ ਗੱਡੀ ਹੇਠਾਂ ਆ ਗਿਆ। ਸੜਕ ਸੁਰੱਖਿਆ ਫੋਰਸ ਦੇ ਏ.ਐਸ.ਆਈ. ਜਸਵਿੰਦਰ ਸਿੰਘ ਮੌਕੇ ’ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਮਲੇਰਕੋਟਲਾ ਵਾਸੀ ਵਜੋਂ ਹੋਈ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ । ਮਸ਼ੀਨੀ ਮਦਦ ਨਾਲ ਉਕਤ ਗੱਡੀ ਨੂੰ ਸਾਈਡ ’ਤੇ ਕਰਵਾ ਦਿੱਤਾ ਗਿਆ, ਸੜਕ ’ਤੇ ਪਈਆਂ ਪਰਾਲੀ ਦੀਆਂ ਪੰਡਾਂ ਨੂੰ ਵੀ ਹਟਾਇਆ ਗਿਆ ਤੇ ਆਵਾਜਾਈ ਸੁਚਾਰੂ ਰੂਪ ਵਿਚ ਚਾਲੂ ਕਰਵਾ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਿੱਧ ਬਾਬਾ ਸੋਢਲ ਮੇਲਾ ਸ਼ੁਰੂ- ਵੱਡੀ ਗਿਣਤੀ ’ਚ ਉਮੜੇ ਸ਼ਰਧਾਲੂ ਹਵਨ ਯੱਗ ਤੇ ਝੰਡੇ ਦੀ ਰਸਮ ਨਾਲ ਸ਼ੁਰੂ ਹੋਇਆ ਬਾਬਾ... ਅਗਲੀ ਖ਼ਬਰ ਰਿਹਾਇਸ਼ੀ ਕਾਲੋਨੀਆਂ ’ਚ ਵਪਾਰਕ ਸਰਗਰਮੀਆਂ ’ਤੇ ਲੋਕਾਂ ਨੂੰ ਨਿਗਮ ਦੀ ਕਾਰਵਾਈ ਦਾ ਇੰਤਜ਼ਾਰ ਸੁਪਰੀਮ ਕੋਰਟ ਨੇ ਕਾਰਵਾਈ ਕਰ...
Ad Position 24