24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਇਕ ਮਹੀਨੇ ਤੋਂ ਆਰ.ਸੀ. ਮਨਜ਼ੂਰੀਆਂ ਪਈਆਂ ਲੰਬਿਤ - ਵਾਰ-ਵਾਰ ਦਫ਼ਤਰ ਦੇ ਚੱਕਰ ਲਗਾਉਣ ਲਈ ਲੋਕ ਮਜਬੂਰ

ਜਲੰਧਰ, 23 ਸਤੰਬਰ (ਸ਼ਿਵ)- ਆਰ. ਟੀ.

Ad Position 21
No active advertisement
ਅਜੀਤ ਡੈਸਕ 24-09-2026
ਜਲੰਧਰ, 23 ਸਤੰਬਰ (ਸ਼ਿਵ)- ਆਰ.ਟੀ.ਓ. ਦਫ਼ਤਰ ਵਿਚ ਨਵੀਂ ਆਰ.ਸੀ. ਨਾਲ ਸਬੰਧਤ ਕੰਮਾਂ ਨੂੰ ਲੈ ਕੇ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਲੋਕਾਂ ਦਾ ਦੋਸ਼ ਹੈ ਕਿ ਨਵੀਂ ਆਰ.ਸੀ. ਕਲਰਕ ਦੀ ਸੀਟ ’ਤੇ ਕਈ ਮਾਮਲਿਆਂ ਦੀ ਅਪ੍ਰੂਵਲ ਪਿਛਲੇ ਇਕ ਮਹੀਨੇ ਤੋਂ ਲੰਬਿਤ ਪਈ ਹੈ, ਜਿਸ ਕਾਰਨ ਵਾਹਨ ਮਾਲਕਾਂ ਨੂੰ ਵਾਰ-ਵਾਰ ਦਫ਼ਤਰ ਦੇ ਚੱਕਰ ਲਗਾਉਣੇ ਪੈ ਰਹੇ ਹਨ। ਵਾਹਨ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸਰਕਾਰੀ ਫੀਸ ਅਤੇ ਹੋਰ ਨਿਰਧਾਰਤ ਰਕਮ ਪੂਰੀ ਜਮ੍ਹਾਂ ਕਰਵਾਈ ਜਾ ਚੁੱਕੀ ਹੈ। ਆਰ.ਸੀ. ਦਾ ਕੰਮ ਕਰਵਾਉਣ ਲਈ ਕਈ ਲੋਕ ਦਸ-ਦਸ ਵਾਰ ਦਫ਼ਤਰ ਦੇ ਚੱਕਰ ਲਗਾ ਕੇ ਦਸਤਾਵੇਜ਼ ਸਬੰਧਤ ਕਲਰਕ ਕੋਲ ਜਮ੍ਹਾਂ ਕਰਵਾ ਚੁੱਕੇ ਹਨ, ਇਸ ਦੇ ਬਾਵਜੂਦ ਆਨਲਾਈਨ ਅਪ੍ਰੂਵਲ (ਮਨਜ਼ੂਰੀ) ਵਿਚ ਦੇਰੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਆਰ.ਸੀ. ਆਨਲਾਈਨ ਅਪਡੇਟ ਨਾ ਹੋਣ ਦੌਰਾਨ ਵਾਹਨ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਬੀਮਾ ਕਲੇਮ ਸੰਬੰਧੀ ਮੁਸ਼ਕਿਲ ਆ ਸਕਦੀ ਹੈ। ਹਾਲਾਂਕਿ, ਬੀਮਾ ਕਲੇਮ ਮਿਲੇਗਾ ਜਾਂ ਨਹੀਂ, ਇਹ ਸਬੰਧਤ ਪਾਲਿਸੀ ਅਤੇ ਬੀਮਾ ਕੰਪਨੀ ਦੇ ਨਿਯਮਾਂ ’ਤੇ ਨਿਰਭਰ ਕਰਦਾ ਹੈ। ਹੁਣ ਵਾਹਨ ਮਾਲਕਾਂ ਨੇ ਆਰ.ਟੀ.ਓ. ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੰਬਿਤ ਪਈਆਂ ਆਰ.ਸੀ. ਅਪ੍ਰੂਵਲ ਦੇ ਮਾਮਲਿਆਂ ਦੀ ਜਾਂਚ ਕਰਵਾਈ ਜਾਵੇ ਅਤੇ ਇਹ ਸਪੱਸ਼ਟ ਕੀਤਾ ਜਾਵੇ ਕਿ ਸਰਕਾਰੀ ਫੀਸ ਪੂਰੀ ਜਮ੍ਹਾਂ ਹੋਣ ਦੇ ਬਾਵਜੂਦ ਲੋਕਾਂ ਨੂੰ ਵਾਰ-ਵਾਰ ਦਫ਼ਤਰ ਦੇ ਚੱਕਰ ਕਿਉਂ ਲਗਾਉਣੇ ਪੈ ਰਹੇ ਹਨ। ਇਸ ਦੇ ਨਾਲ ਹੀ ਡਿਊਟੀ ਸਮੇਂ ਅਤੇ ਲੰਬਿਤ ਮਾਮਲਿਆਂ ਦੀ ਵੀ ਜਾਂਚ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਕਰਨ ਤੇ ਸੱਟਾਂ ਮਾਰਨ ਦੇ ਦੋਸ਼ ਹੇਠ 2 ਵਿਅਕਤੀਆਂ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਪਸ਼ੂ ਹਸਪਤਾਲ ਦੀ ਖੰਡਰ ਇਮਾਰਤ ’ਚ ਵਿਅਕਤੀ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ
Ad Position 24