23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨੂਰਮਹਿਲ ਛਿੰਝ ਮੇਲੇ ਦੇ ਵਿਵਾਦ ਦੀ ਅਸਲੀ ਵਜ੍ਹਾ ਆਈ ਸਾਹਮਣੇ, ਕਮੇਟੀ ਪ੍ਰਧਾਨ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

ਨੂਰਮਹਿਲ, 22 ਸਤੰਬਰ (ਤਜਿੰਦਰ ਕੁਮਾਰ)- ਇਤਿਹਾਸਕ ਸ਼ਹਿਰ ਨੂਰਮਹਿਲ ਵਿਖੇ ਬੀਤੇ ਦਿਨੀਂ ਕਰਵਾਏ ਗਏ 122ਵੇਂ ਛਿੰਝ ਮੇਲੇ ਦੌਰਾਨ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਵਿਚਕਾਰ ਹੋਈ ਕਿਹਾ-ਸੁਣੀ ਅਤੇ ਵਿਵਾਦ ਸਬੰਧੀ ਕਮੇਟੀ ਵਲੋਂ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਹੈ। ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਪ੍ਰਮੋਦ ਸੇਖੜੀ, ਵਾਇਸ ਪ੍ਰਧਾਨ ਪ੍ਰਵੇਸ਼ ਕੁਮਾਰ ਭਾਰਦਵਾਜ, ਕੈਸ਼ੀਅਰ ਮਦਨ ਲਾਲ ਅਤੇ ਪਹਿਲੇ ਪਟਕੇ ਦਾ ਇਨਾਮ ਦੇਣ ਵਾਲੇ ਪਰਿਵਾਰਕ ਮੈਂਬਰ ਕਰਨ ਕਾਹਲੋਂ ਨੇ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

Ad Position 21
No active advertisement
ਨੂਰਮਹਿਲ ਵਿਖੇ 122ਵੇਂ ਛਿੰਝ ਮੇਲੇ ਦੇ ਵਿਵਾਦ ਸੰਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਪ੍ਰਮੋਦ ਸੇਖੜੀ, ਕਰਨ ਕਾਹਲੋਂ, ਵਾਈਸ ਪ੍ਰਧਾਨ ਪ੍ਰਵੇਸ਼ ਕੁਮਾਰ ਭਾਰਦਵਾਜ, ਕੈਸ਼ੀਅਰ ਮਦਨ ਲਾਲ ਤੇ ਹੋਰ। ਤਸਵੀਰ: ਤਜਿੰਦਰ ਕੁਮਾਰ 23-09-2026
ਨੂਰਮਹਿਲ, 22 ਸਤੰਬਰ (ਤਜਿੰਦਰ ਕੁਮਾਰ)- ਇਤਿਹਾਸਕ ਸ਼ਹਿਰ ਨੂਰਮਹਿਲ ਵਿਖੇ ਬੀਤੇ ਦਿਨੀਂ ਕਰਵਾਏ ਗਏ 122ਵੇਂ ਛਿੰਝ ਮੇਲੇ ਦੌਰਾਨ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਵਿਚਕਾਰ ਹੋਈ ਕਿਹਾ-ਸੁਣੀ ਅਤੇ ਵਿਵਾਦ ਸਬੰਧੀ ਕਮੇਟੀ ਵਲੋਂ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਹੈ। ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਪ੍ਰਮੋਦ ਸੇਖੜੀ, ਵਾਇਸ ਪ੍ਰਧਾਨ ਪ੍ਰਵੇਸ਼ ਕੁਮਾਰ ਭਾਰਦਵਾਜ, ਕੈਸ਼ੀਅਰ ਮਦਨ ਲਾਲ ਅਤੇ ਪਹਿਲੇ ਪਟਕੇ ਦਾ ਇਨਾਮ ਦੇਣ ਵਾਲੇ ਪਰਿਵਾਰਕ ਮੈਂਬਰ ਕਰਨ ਕਾਹਲੋਂ ਨੇ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਟੈਂਟ ਦੀ ਸੇਵਾ ਅਤੇ ਇਨਾਮੀ ਰਕਮ ਬਣੀ ਵਿਵਾਦ ਦਾ ਕਾਰਨ। ਪ੍ਰਧਾਨ ਪ੍ਰਮੋਦ ਕੁਮਾਰ ਸੇਖੜੀ ਨੇ ਉਨ੍ਹਾਂ ’ਤੇ ਲਗਾਏ ਗਏ ਦੋਸ਼ਾਂ ਨੂੰ ਸਰਾਸਰ ਗਲਤ ਅਤੇ ਬੇਬੁਨਿਆਦ ਦੱਸਿਆ ਉਨ੍ਹਾਂ ਨੇ ਕਿਹਾ ਛਿੰਝ ਵਾਲੇ ਦਿਨ ਹੋਈ ਤਕਰਾਰ ਦੀ ਮੁੱਖ ਵਜ੍ਹਾ ਟੈਂਟ ਦੀ ਸੇਵਾ ਅਤੇ ਪਹਿਲੇ ਇਨਾਮ ਦੀ ਰਕਮ ਸੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨੂਰਮਹਿਲ ਦੇ ਪ੍ਰਧਾਨ ਦੀਪਕ ਕੁਮਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਗਲੇ ਦੋ ਸਾਲਾਂ ਦੌਰਾਨ ਛਿੰਝ ਮੇਲੇ ਵਿੱਚ ਟੈਂਟ ਦੀ ਸੇਵਾ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਜਾਵੇਗੀ। ਇਸ ਐਲਾਨ ’ਤੇ ਕਮੇਟੀ ਦੇ ਚੇਅਰਮੈਨ ਸੁਰਿੰਦਰ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੇ ਪੁੱਤਰ ਸੰਜੀਵ ਸ਼ਰਮਾ ਸੰਜੂ ਨੇ ਇਤਰਾਜ਼ ਜਤਾਇਆ ਸੀ, ਜੋ ਕਿ ਬਹਿਸ ਦਾ ਮੁੱਖ ਕਾਰਨ ਬਣਿਆ। ਇਸੇ ਦੌਰਾਨ ਪਹਿਲੇ ਪਟਕੇ ਦਾ ਇਨਾਮ ਦੇਣ ਵਾਲੇ ਪਰਿਵਾਰ ਦੇ ਮੈਂਬਰ ਕਰਨ ਕਾਹਲੋਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਪਹਿਲੇ ਇਨਾਮ ਵਜੋਂ 2 ਲੱਖ 50 ਹਜ਼ਾਰ ਰੁਪਏ ਦੀ ਰਕਮ ਦਿੱਤੀ ਗਈ ਸੀ, ਜੋ ਕਿ ਜੇਤੂ ਪਹਿਲਵਾਨ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ 5 ਲੱਖ 7 0 ਹਜ਼ਾਰ ਰੁਪਏ ਦੇਣ ਦਾ ਕੋਈ ਦਾਅਵਾ ਨਹੀਂ ਕੀਤਾ ਗਿਆ ਸੀ। ਕਮੇਟੀ ਅਹੁਦੇਦਾਰਾਂ ਨੇ ਅੰਤ ਵਿੱਚ ਕਿਹਾ ਕਿ ਛਿੰਝ ਮੇਲੇ ਨਾਲ ਸਬੰਧਤ ਮਾਮਲਿਆਂ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਗੱਲਾਂ ਦੀ ਥਾਂ ਸਹੀ ਤੱਥਾਂ ਦੇ ਆਧਾਰ ’ਤੇ ਹੀ ਮਾਮਲੇ ਨੂੰ ਦੇਖਿਆ ਜਾਣਾ ਚਾਹੀਦਾ ਹੈ ਅਤੇ ਟੈਂਟ ਲਗਾਉਣ ਸਬੰਧੀ ਅੰਤਿਮ ਫੈਸਲਾ ਕਮੇਟੀ ਦਾ ਹੀ ਹੋਵੇਗਾ। ਜਦ ਇਸ ਸਬੰਧੀ ਸੰਜੀਵ ਸ਼ਰਮਾ ਸੰਜੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਗੱਡੀ ਦੀ ਕੀਮਤ ਬਾਰੇ ਵੀ ਕਰਨ ਕਾਹਲੋਂ ਵੱਲੋ ਹੀ ਕਿਹਾ ਗਿਆ ਸੀ ਜਿਸ ਦੀ ਰਿਕਾਰਡਿੰਗ ਸਾਡੇ ਕੋਲ ਹੈ। ਉਹਨਾਂ ਨੇ ਕਿਹਾ ਕਿ ਜਦ ਹੁਣ ਕਰਨ ਕਾਹਲੋਂ ਪਰਿਵਾਰ ਹੀ ਢਾਈ ਲੱਖ ਦੀ ਗੱਲ ਕਹਿ ਰਿਹਾ ਹੈ, ਤਾਂ ਸਾਨੂੰ ਹੁਣ ਕੋਈ ਇਤਰਾਜ਼ ਨਹੀਂ ਹੈ ਸਾਡੀ ਸਾਰੀ ਕਮੇਟੀ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰੇਗੀ ਸਾਰੀ ਕਮੇਟੀ ਸਾਡੇ ਲਈ ਸਤਿਕਾਰਯੋਗ ਹੈ।
Ad Position 22
No active advertisement
ਪਿਛਲੀ ਖ਼ਬਰ ਰਾਣਾ ਹਰਦੀਪ ਸਿੰਘ ਵਲੋਂ ਅਸ਼ਵਨੀ ਮਿੱਤਲ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਗੁਰਦੁਆਰਾ ਬਾਬਾ ਭਾਗੋ ਜੀ ਬੱਲਾਂ ਵਿਖੇ ਸਾਲਾਨਾ ਜੋੜ ਮੇਲਾ 26 ਨੂੰ
Ad Position 24