22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਸਿਟੀ ਰੇਲਵੇ ਸਟੇਸ਼ਨ ’ਤੇ ਚਲਾਈ ਵਿਸ਼ੇਸ਼ ਸਫ਼ਾਈ ਮੁਹਿੰਮ

ਚੁਗਿੱਟੀ/ ਜੰਡੂ ਸਿੰਘਾ,21 ਸਤੰਬਰ (ਨਰਿੰਦਰ ਲਾਗੂ)-’ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਫਿਰੋਜ਼ਪੁਰ ਡਿਵੀਜ਼ਨ ਵਲੋਂ ਰੌਜ਼ਾਨਾ ਵੱਖ -ਵੱਖ ਸਫ਼ਾਈ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਪਹਿਲਕਦਮੀ ਦੇ ਮੱਦੇਨਜ਼ਰ ਅੱਜ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਮਸ਼ੀਨੀਕ੍ਰਿਤ ਸਫ਼ਾਈ ਰਾਹੀਂ ਪ੍ਰਭਾਵਸ਼ਾਲੀ ਸਫ਼ਾਈ ਨੂੰ ਯਕੀਨੀ ਬਣਾਇਆ ਗਿਆ।

Ad Position 21
No active advertisement
ਅਜੀਤ ਡੈਸਕ 22-09-2026
ਚੁਗਿੱਟੀ/ ਜੰਡੂ ਸਿੰਘਾ,21 ਸਤੰਬਰ (ਨਰਿੰਦਰ ਲਾਗੂ)-’ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਫਿਰੋਜ਼ਪੁਰ ਡਿਵੀਜ਼ਨ ਵਲੋਂ ਰੌਜ਼ਾਨਾ ਵੱਖ -ਵੱਖ ਸਫ਼ਾਈ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਪਹਿਲਕਦਮੀ ਦੇ ਮੱਦੇਨਜ਼ਰ ਅੱਜ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਮਸ਼ੀਨੀਕ੍ਰਿਤ ਸਫ਼ਾਈ ਰਾਹੀਂ ਪ੍ਰਭਾਵਸ਼ਾਲੀ ਸਫ਼ਾਈ ਨੂੰ ਯਕੀਨੀ ਬਣਾਇਆ ਗਿਆ। ਯਾਤਰੀਆਂ ਨੂੰ ਵੱਖ -ਵੱਖ ਕਿਸਮਾਂ ਦੇ ਕੂੜੇ ਨੂੰ ਨਿਰਧਾਰਿਤ ਡੱਬਿਆਂ ’ਚ ਪਾਉਣ ਲਈ ‘ਚਾਰ ਸਟ੍ਰੀਮ ‘ ਵਾਲੇ ਕੂੜੇਦਾਨਾਂ ਦੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਗਿਆ। ਰੇਲਵੇ ਸਟੇਸ਼ਨ ਨੂੰ ਪਲਾਸਟਿਕ -ਮੁਕਤ ਬਣਾਉਣ ਦੇ ਉਦੇਸ਼ ਨਾਲ ਇਹ ਜਾਗਰੂਕਤਾ ਮੁਹਿੰਮ ਲਾਭਕਾਰੀ ਦੱਸੀ ਜਾ ਰਹੀ ਹੈ। ਇਸ ਦੌਰਾਨ ਰੇਲ ਵਿਭਾਗ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੀ ਵਰਤੋਂ ਤੋਂ ਬਚਣ ਅਤੇ ਇੱਧਰ ਉੱਧਰ ਕੂੜਾ ਸੁੱਟਣ ਦੀ ਬਜਾਏ ਨਿਰਧਾਰਿਤ ਕੂੜਾਦਾਨਾਂ ਵਿੱਚ ਹੀ ਕੂੜਾ ਪਾਉਣ। ਇਸ ਮੌਕੇ ਸਫ਼ਾਈ ਮੁਹਿੰਮ ਵਿੱਚ ਯਾਤਰੀਆਂ ਦੀ ਸਰਗਰਮ ਭਾਗੀਦਾਰੀ ਬਣਾਉਣ ਲਈ ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਆਕਰਸ਼ਕ ਸੈਲਫੀ ਪੁਆਇੰਟ ਸਥਾਪਤ ਕੀਤੇ ਗਏ ਹਨ । ਯਾਤਰੀ ਇਨ੍ਹਾਂ ਪੁਆਇੰਟਾਂ ’ਤੇ ਉਤਸ਼ਾਹ ਨਾਲ ਸੈਲਫੀ ਲੈ ਰਹੇ ਹਨ ਅਤੇ ਸਫ਼ਾਈ ਦਾ ਸੰਦੇਸ਼ ਸਾਂਝਾ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਐਨ. ਆਈ. ਆਈ. ਬੀ. ਦੀ ਕਾਨਵੋਕੇਸ਼ਨ ’ਚ 1500 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ, ਡਿਪਲੋਮੇ ਤੇ ਸਰਟੀਫਿਕੇਟ ਪ੍ਰਦਾਨ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸਵਾਲ ਪੁੱਛਣ ਲਈ 51 ਮੈਂਬਰੀ ਸਿੱਖ ਜਥਾ 24 ਨੂੰ ਜਾਏਗਾ ਘਰ ਦੇ ਬਾਹਰ-ਅਲਾਇੰਸ ਆਫ ਸਿ...
Ad Position 24