22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸੜਕ ਦੇ ਅਧੂਰੇ ਕੰਮ ਅਤੇ ਘੱਟ ਚੌੜਾਈ ਨੂੰ ਲੈ ਕੇ ਪਿੰਡ ਰਾਓਵਾਲੀ ਦੀ ਪੰਚਾਇਤ ਨੇ ਰੋਸ ਪ੍ਰਗਟਾਇਆ

ਮਕਸੂਦਾਂ, 21 ਸਤੰਬਰ (ਸੌਰਵ ਮਹਿਤਾ)-ਪਿੰਡ ਰਾਓਵਾਲੀ ਦੇ ਵਾਸੀ ਪਿਛਲੇ ਕਰੀਬ ਪੰਜ ਸਾਲਾਂ ਤੋਂ ਖਸਤਾ ਹਾਲ ਸੜਕ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਆ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਦੌਰਾਨ ਕੱਚੀ ਸੜਕ ਦਲਦਲ ਦਾ ਰੂਪ ਧਾਰ ਲੈਂਦੀ ਸੀ, ਜਿਸ ਕਾਰਨ ਆਵਾਜਾਈ ਬੇਹੱਦ ਮੁਸ਼ਕਿਲ ਹੋ ਜਾਂਦੀ ਸੀ।

Ad Position 21
No active advertisement
ਅਜੀਤ ਡੈਸਕ 22-09-2026
ਮਕਸੂਦਾਂ, 21 ਸਤੰਬਰ (ਸੌਰਵ ਮਹਿਤਾ)-ਪਿੰਡ ਰਾਓਵਾਲੀ ਦੇ ਵਾਸੀ ਪਿਛਲੇ ਕਰੀਬ ਪੰਜ ਸਾਲਾਂ ਤੋਂ ਖਸਤਾ ਹਾਲ ਸੜਕ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਆ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਦੌਰਾਨ ਕੱਚੀ ਸੜਕ ਦਲਦਲ ਦਾ ਰੂਪ ਧਾਰ ਲੈਂਦੀ ਸੀ, ਜਿਸ ਕਾਰਨ ਆਵਾਜਾਈ ਬੇਹੱਦ ਮੁਸ਼ਕਿਲ ਹੋ ਜਾਂਦੀ ਸੀ। ਪਿੰਡ ਦੇ ਸਰਪੰਚ ਜਸਬੀਰ ਸਿੰਘ ਰਾਣਾ ਨੇ ਦੱਸਿਆ ਕਿ ਸਾਲ 2022 ਤੋਂ ਪਹਿਲਾਂ ਵੀ ਸੜਕ ਬਣਾਈ ਗਈ ਸੀ, ਪਰ ਉਹ ਕਰੀਬ ਦੋ ਮਹੀਨੇ ਹੀ ਚੱਲ ਸਕੀ। ਹੁਣ ਲੰਬੇ ਇੰਤਜ਼ਾਰ ਤੋਂ ਬਾਅਦ ਸੜਕ ਦਾ ਕੰਮ ਸ਼ੁਰੂ ਹੋਣ ਉਪਰੰਤ ਪਿੰਡ ਦੀ ਪੰਚਾਇਤ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸੜਕ ਦੇ ਅਧੂਰੇ ਕੰਮ ਅਤੇ ਕਥਿਤ ਤੌਰ ’ਤੇ ਘੱਟ ਚੌੜਾਈ ਨੂੰ ਲੈ ਕੇ ਰੋਸ ਪ੍ਰਗਟ ਕੀਤਾ। ਪੰਚਾਇਤ ਅਨੁਸਾਰ ਮੌਕੇ ’ਤੇ ਰਸਤਾ ਕਰੀਬ 14 ਤੋਂ 15 ਫੁੱਟ ਚੌੜਾ ਹੈ, ਜਦਕਿ ਪੀ.ਡਬਲਯੂ.ਡੀ. ਦੇ ਅਨੁਸਾਰ 10 ਫੁੱਟ ਚੌੜੀ ਸੜਕ ਪਾਸ ਕੀਤੀ ਗਈ ਹੈ। ਪੰਚਾਇਤ ਮੈਂਬਰਾਂ ਨੇ ਦੋਸ਼ ਲਗਾਇਆ ਕਿ ਸੀਮੈਂਟ ਦੀ ਸੜਕ ਬਣਾਉਣ ਸਮੇਂ ਠੇਕੇਦਾਰ ਵਲੋਂ ਦੋਵੇਂ ਪਾਸਿਆਂ ਬਚੀ ਜਗ੍ਹਾ ’ਚ ਮਿੱਟੀ ਪਾ ਕੇ ਉਸ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪੰਚਾਇਤ ਨੇ ਇਹ ਵੀ ਕਿਹਾ ਕਿ ਜੇਕਰ ਇਸ ਲਈ ਵਾਧੂ ਰਕਮ ਦੀ ਲੋੜ ਹੈ ਤਾਂ ਉਹ ਪਿੰਡ ਵਾਸੀਆਂ ਤੋਂ ਇਕੱਠੀ ਕਰਕੇ ਦੇਣ ਲਈ ਵੀ ਤਿਆਰ ਸਨ। ਉਨ੍ਹਾਂ ਮੁਤਾਬਕ ਹੁਣ ਸੜਕ ਬਣਨ ਨੂੰ ਕਰੀਬ ਇੱਕ ਮਹੀਨਾ ਹੋ ਗਿਆ ਹੈ, ਪਰ ਦੋਵੇਂ ਪਾਸੇ ਇੱਕ ਫੁੱਟ ਤੋਂ ਵੱਧ ਨੀਵੇਂ ਰਹਿਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਪੰਚਾਇਤ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੜਕ ਦੀਆਂ ਸਾਈਡਾਂ ਨੂੰ ਜਲਦ ਪੱਕਾ ਕਰਕੇ ਉੱਚਾ ਨਾ ਕੀਤਾ ਗਿਆ ਤਾਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ। ਪੰਚਾਇਤ ਨੇ ਇੱਕ ਇੰਡਸਟਰੀ ’ਤੇ ਵੀ ਦੋਸ਼ ਲਗਾਇਆ ਕਿ ਉਸ ਦੇ ਸਾਹਮਣੇ ਸੜਕ ਦਾ ਕੰਮ ਰੁਕਵਾਉਣ ਲਈ ਕਥਿਤ ਤੌਰ ‘ਤੇ ਸਿਫਾਰਿਸ਼ ਕਰਵਾਈ ਗਈ, ਕਿਉਂਕਿ ਕੰਮ ਦੌਰਾਨ ਕੁਝ ਦਿਨ ਰਸਤਾ ਬੰਦ ਰਹਿਣਾ ਸੀ। ਹਾਲਾਂਕਿ ਇਸ ਸਬੰਧੀ ਇੰਡਸਟਰੀ ਦਾ ਪੱਖ ਸਾਹਮਣੇ ਨਹੀਂ ਆ ਸਕਿਆ। ਇਸ ਮੌਕੇ ਸਰਪੰਚ ਜਸਬੀਰ ਸਿੰਘ ਰਾਣਾ, ਨੰਬਰਦਾਰ ਲਖਵੀਰ ਸਿੰਘ, ਪੰਚ ਮਨਪ੍ਰੀਤ ਸਿੰਘ, ਪੰਚ ਕਸ਼ਮੀਰ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਬਿਸ਼ਨ ਦਾਸ, ਕੁਲਵੰਤ ਸਿੰਘ, ਸੋਮਨਾਥ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸਵਾਲ ਪੁੱਛਣ ਲਈ 51 ਮੈਂਬਰੀ ਸਿੱਖ ਜਥਾ 24 ਨੂੰ ਜਾਏਗਾ ਘਰ ਦੇ ਬਾਹਰ-ਅਲਾਇੰਸ ਆਫ ਸਿ... ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫ਼ੇਅਰ ਸੁਸਾਇਟੀ ਵਲੋਂ ਬੂਟੇ ਲਗਾਉਣ ਦੀ ਮੁਹਿੰਮ
Ad Position 24