19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

216ਵੀਂ ਸ੍ਰੀ ਰਾਮ ਲੀਲ੍ਹਾ ਅਤੇ ਦੁਸਹਿਰਾ ਮਹਾਂ ਉਤਸਵ ਦਾ ਸੱਦਾ ਪੱਤਰ ਜਾਰੀ

ਨਕੋਦਰ, 18 ਸਤੰਬਰ (ਤਿਲਕ ਰਾਜ ਸ਼ਰਮਾ)-ਸ੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਸ੍ਰੀ ਜਗਨਨਾਥ ਮੰਦਰ ਨਕੋਦਰ ਵਲੋਂ ਦੁਸਹਿਰਾ ਮੈਦਾਨ ’ਚ ਹੋਣ ਵਾਲੀ 216ਵੀਂ ਸ੍ਰੀ ਰਾਮ ਲੀਲਾ ਅਤੇ ਦੁਸ਼ਹਿਰਾ ਮਹਾਂ ਉਤਸਵ ਦੇ ਸੱਦਾ ਪੱਤਰ ਦਾ ਸ਼ੁਭ ਰਿਲੀਜ਼ ਸਮਾਗਮ ਮਹੰਤ ਸ੍ਰੀ ਗੋਬਿੰਦ ਦਾਸ ਮਹਾਰਾਜ ਦੇ ਪਾਵਨ ਅਸ਼ੀਰਵਾਦ ਨਾਲ ਕਰਵਾਇਆ ਗਿਆ। ਇਸ ਮੌਕੇ ਸੱਦਾ ਪੱਤਰ ਸ਼ਰਧਾਲੂਆਂ ਅਤੇ ਧਾਰਮਿਕ ਪ੍ਰੇਮੀਆਂ ਨੂੰ ਸਮਰਪਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-09-2026
ਨਕੋਦਰ, 18 ਸਤੰਬਰ (ਤਿਲਕ ਰਾਜ ਸ਼ਰਮਾ)-ਸ੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਸ੍ਰੀ ਜਗਨਨਾਥ ਮੰਦਰ ਨਕੋਦਰ ਵਲੋਂ ਦੁਸਹਿਰਾ ਮੈਦਾਨ ’ਚ ਹੋਣ ਵਾਲੀ 216ਵੀਂ ਸ੍ਰੀ ਰਾਮ ਲੀਲਾ ਅਤੇ ਦੁਸ਼ਹਿਰਾ ਮਹਾਂ ਉਤਸਵ ਦੇ ਸੱਦਾ ਪੱਤਰ ਦਾ ਸ਼ੁਭ ਰਿਲੀਜ਼ ਸਮਾਗਮ ਮਹੰਤ ਸ੍ਰੀ ਗੋਬਿੰਦ ਦਾਸ ਮਹਾਰਾਜ ਦੇ ਪਾਵਨ ਅਸ਼ੀਰਵਾਦ ਨਾਲ ਕਰਵਾਇਆ ਗਿਆ। ਇਸ ਮੌਕੇ ਸੱਦਾ ਪੱਤਰ ਸ਼ਰਧਾਲੂਆਂ ਅਤੇ ਧਾਰਮਿਕ ਪ੍ਰੇਮੀਆਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਨਵਨੀਤ ਨੀਤਾ ਐਰੀ, ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ, ਐਡਵੋਕੇਟ ਮੁਕੇਸ਼ ਮਿੱਤਲ, ਮੈਂਬਰ ਬਾਰ ਐਸੋਸੀਏਸ਼ਨ ਨਕੋਦਰ ਅਤੇ ਵਿਪਨ ਸ਼ਰਮਾ, ਐਮ.ਡੀ. ਸਤਿਯਮ ਗਰੁੱਪ ਆਫ਼ ਇੰਸਟੀਚਿਊਟ ਨਕੋਦਰ, ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸੱਦਾ ਪੱਤਰ ਵਿੱਚ 216ਵੀਂ ਸ਼੍ਰੀ ਰਾਮ ਲੀਲਾ ਦੇ ਮੰਚਨ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਸ਼੍ਰੀ ਰਾਮ ਲੀਲਾ ਦਾ ਸ਼ੁਭ ਮੰਚਨ 10 ਅਕਤੂਬਰ 2026 ਤੋਂ 21 ਅਕਤੂਬਰ 2026 ਤੱਕ ਦੁਸਹਿਰਾ ਮੈਦਾਨ ਨਕੋਦਰ ਵਿਖੇ ਕੀਤਾ ਜਾਵੇਗਾ। ਇਸੇ ਲੜੀ ਤਹਿਤ ਭਰਤ ਮਿਲਾਪ ਦਾ ਮੰਚਨ 21 ਅਕਤੂਬਰ ਨੂੰ ਹੋਵੇਗਾ। ਇਸ ਤੋਂ ਇਲਾਵਾ ਦੁਸਹਿਰ ਾ 20 ਅਕਤੂਬਰ 2026 ਨੂੰ ਦੁਸਹਿਰਾ ਮੈਦਾਨ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਰਾਮ ਲੀਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਦਿੱਤਿਆ ਭਟਾਰਾ, ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਪ੍ਰਦੀਪ ਸਿੰਘ ਸ਼ੇਰਪੁਰ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਗਰ ਕੌਂਸਲ ਨਕੋਦਰ ਅਸ਼ਵਨੀ ਕੋਹਲੀ, ਬਲਦੇਵ ਬੱਬੂ, ਰਮੇਸ਼ ਸੋਂਧੀ ਐਮ.ਸੀ., ਹਰੀਸ਼ ਸ਼ਰਮਾ, ਭਰਤ ਰਾਜ ਰਾਜਾ, ਕਮਲ ਰਿਹਾਨ, ਅਮਿਤ ਵਿਜ, ਅਸ਼ਵਨੀ ਸ਼ਰਮਾ, ਹੇਮੰਤ ਪ੍ਰਾਸ਼ਰ, ਮਨਮੋਹਨ ਸ਼ਰਮਾ, ਸ਼ੁਭਮ ਭਟਾਰਾ, ਹਣੀ, ਸ਼ਾਲੂ ਨਾਰੰਗ, ਵਰਨ ਕੁਮਾਰ, ਸਨੀ ਟੰਡਨ , ਮਦਨ ਲਾਲ ਸ਼ਰਮਾ ਅਤੇ ਸਾਹਿਲ ਸਮੇਤ ਅਨੇਕ ਪਤਵੰਤੇ ਸੱਜਣ ਅਤੇ ਰਾਮ ਭਗ ਤ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਅਵਤਾਰ ਸਿੰਘ ਤਾਰੀ ਨੂੰ ਸੌਂਪਿਆ ਪਿੰਡ ਚੁਖਿਆਰਾ ਦੇ ਰਾਸ਼ਨ ਡਿਪੂ ਦਾ ਲਾਇਸੈਂਸ ਅਗਲੀ ਖ਼ਬਰ ਨਿਜ਼ਾਮਦੀਨਪੁਰ ਵਿਖੇ ਆਪ ਵਰਕਰਾਂ ਵਲੋਂ ਚੇਅਰਮੈਨ ਹਰਕੀਤ ਸਿੰਘ ਨਿੱਝਰ ਸਨਮਾਨਿਤ
Ad Position 24