19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸ਼ਾਹਕੋਟ ਵਿਖੇ ‘ਸ੍ਰੀ ਗਣੇਸ਼ ਉਤਸਵ’ ਸਮਾਗਮ ’ਚ ਵਿਧਾਇਕ ਸ਼ੇਰੋਵਾਲੀਆ ਨੇ ਕੀਤੀ ਸ਼ਿਰਕਤ

ਸ਼ਾਹਕੋਟ, 18 ਸਤੰਬਰ (ਸੁਖਦੀਪ ਸਿੰਘ)- ਸ੍ਰੀ ਬਾਲ ਗਣੇਸ਼ ਕਲੱਬ, ਸ਼ਾਹਕੋਟ ਵੱਲੋਂ ਸ਼ਿਵ ਮੰਦਿਰ ਗਾਂਧੀ ਚੌਂਕ ਹਾਲ ਵਿਖੇ ਕਰਵਾਏ ਜਾ ਰਹੇ ਸ੍ਰੀ ਗਣੇਸ਼ ਉਤਸਵ ਸਮਾਗਮ ਵਿਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਸਮੇਤ ਹੋਰ ਪਾਰਟੀ ਆਗੂ ਵੀ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 19-09-2026
ਸ਼ਾਹਕੋਟ, 18 ਸਤੰਬਰ (ਸੁਖਦੀਪ ਸਿੰਘ)- ਸ੍ਰੀ ਬਾਲ ਗਣੇਸ਼ ਕਲੱਬ, ਸ਼ਾਹਕੋਟ ਵੱਲੋਂ ਸ਼ਿਵ ਮੰਦਿਰ ਗਾਂਧੀ ਚੌਂਕ ਹਾਲ ਵਿਖੇ ਕਰਵਾਏ ਜਾ ਰਹੇ ਸ੍ਰੀ ਗਣੇਸ਼ ਉਤਸਵ ਸਮਾਗਮ ਵਿਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਸਮੇਤ ਹੋਰ ਪਾਰਟੀ ਆਗੂ ਵੀ ਮੌਜੂਦ ਸਨ। ਇਸ ਮੌਕੇ ਭਜਨ ਗਾਇਕ ਡਾ. ਸੁਮਿਤ ਸਾਹਿਲ ਐਂਡ ਪਾਰਟੀ ਬਾਘਾ ਪੁਰਾਣਾ ਵਾਲਿਆਂ ਵੱਲੋਂ ਦੇਰ ਰਾਤ ਤੱਕ ਸ੍ਰੀ ਗਣੇਸ਼ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਭਜਨਾਂ ਦੌਰਾਨ ਸ਼ਰਧਾਲੂ ਭਗਤੀ ਦੇ ਰੰਗ ਵਿੱਚ ਰੰਗੇ ਨਜ਼ਰ ਆਏ ਅਤੇ ਖੂਬ ਝੂਮੇ। ਵਿਧਾਇਕ ਸ਼ੇਰੋਵਾਲੀਆ ਨੇ ਸਮੂਹ ਸੰਗਤਾਂ ਨੂੰ ਸ੍ਰੀ ਗਣੇਸ਼ ਉਤਸਵ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਦਿਨ-ਤਿਉਹਾਰ ਬੜੀ ਸ਼ਰਧਾ-ਭਾਵਨਾ ਨਾਲ ਮਨਾਉਣੇ ਚਾਹੀਦੇ ਹਨ। ਪ੍ਰਬੰਧਕਾਂ ਵੱਲੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਪਤੀ ਉਪਰੰਤ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਸਮਾਗਮ ਦੌਰਾਨ ਲੀਓ ਕਲੱਬ ਸ਼ਾਹਕੋਟ ਵੱਲੋਂ ਲਗਾਤਾਰ ਜੋੜਿਆਂ ਦੀ ਸੇਵਾ ਨਿਭਾਈ ਜਾ ਰਹੀ ਹੈ। ਇਸ ਮੌਕੇ ਐਮ.ਸੀ. ਪਰਮਜੀਤ ਕੌਰ ਬਜਾਜ, ਐਮ.ਸੀ. ਸਵੀਨਾ ਕੁਮਰਾ, ਐਮ.ਸੀ. ਕਰੁਣਾ ਜਿੰਦਲ, ਐਮ.ਸੀ. ਵੰਦਨਾ ਮਿੱਤਲ, ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਪਵਨ ਅਗਰਵਾਲ ਸਾਬਕਾ ਐਮ.ਸੀ., ਸਾਬਕਾ ਐਮ.ਸੀ. ਰੌਮੀ ਗਿੱਲ, ਕਰਾਟੇ ਕੋਚ ਗੌਰਵ ਸ਼ਰਮਾ, ਪਵਨ ਜੁਨੇਜਾ, ਰਜਨੀਸ਼ ਅਗਰਵਾਲ, ਕਪਿਲ ਗੋਇਲ ਸਾਬਕਾ ਚੇਅਰਮੈਨ, ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਕੁਲਦੀਪ ਕੁਮਾਰ ਸਚਦੇਵਾ, ਸੇਵਾ-ਮੁਕਤ ਬੀ.ਪੀ.ਈ.ਓ. ਰਕੇਸ਼ ਚੰਦ, ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਵਿਸ਼ਾਲ ਗੋਇਲ, ਧਰਮਿੰਦਰ ਸਿੰਘ ਰੂਪਰਾ, ਪੰਕਜ ਚੋਪੜਾ, ਹਰੀਸ਼ ਅਰੋੜਾ, ਫਾਰਮੇਸੀ ਅਫ਼ਸਰ ਪੰਕਜ ਖੁਰਾਣਾ, ਅਨੂਪ ਜੈਨ, ਸੁਰਿੰਦਰ ਗੋਇਲ ਸਾਬਕਾ ਐੱਮ.ਸੀ, ਪਰਮਿੰਦਰ ਮੈਸਨ, ਲਕਸ਼ਮਣ ਸੋਬਤੀ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ, ਗੋਰਾ ਦੁੱਗਲ, ਜਗਰੂਪ ਸਿੰਘ ਜੋਸਨ, ਗੁਰਪ੍ਰੀਤ ਸਿੰਘ ਬੱਬੂ, ਟਿੰਪੀ ਕੁਮਰਾ, ਬਲਵਿੰਦਰ ਸਿੰਘ ਚੰਦੀ, ਸੋਨੀ ਅਰੋੜਾ, ਵਰੁਣ ਮਲਹੋਤਰਾ, ਸੋਨੂੰ ਮਿੱਤਲ, ਰਾਜੇਸ਼ ਅਗਰਵਾਲ, ਗਗਨ ਜਿੰਦਲ, ਅਜੈ ਅਰੋੜਾ, ਕਾਲਾ ਗਾਬਾ, ਦੀਪਕ ਵਿੱਗ, ਨਿਤਿਨ ਸ਼ਰਮਾ, ਗਗਨ ਗੋਇਲ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫੱਕਰ ਫਕੀਰ ਵੈਲਫੇਅਰ ਸੰਸਥਾ ਵਲੋਂ ਸ਼ਾਹਕੋਟ ਦੇ ਨਵੇਂ ਐੱਸ.ਐੱਚ.ਓ. ਸੁਖਵਿੰਦਰ ਪਾਲ ਸੋਢੀ ਨਾਲ ਮੁਲਾਕਾਤ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਦਾਦਾ-ਦਾਦੀ ਦਿਵਸ ਬੜੇ ਪਿਆਰ ਨਾਲ ਮਨਾਇਆ
Ad Position 24