ਪ੍ਰਵਾਸੀ ਵਿਅਕਤੀ ਕੋਲੋਂ ਲੁਟੇਰਿਆਂ ਵਲੋਂ ਨਕਦੀ ਖੋਹੀ
ਚੁਗਿੱਟੀ/ਜੰਡੂ ਸਿੰਘਾ,18 ਸਤੰਬਰ ( ਨਰਿੰਦਰ ਲਾਗੂ) ਸ਼ੁੱਕਰਵਾਰ ਨੂੰ ਚੁਗਿੱਟੀ ਫਲਾਈਓਵਰ ਦੇ ਨਜ਼ਦੀਕ ਮੋਟਰਸਾਈਕਲ ਸਵਾਰ 2 ਲੁਟੇਰਿਆਂ ਵਲੋਂ ਰਾਹ ਜਾਂਦੇ ਇੱਕ ਪ੍ਰਵਾਸੀ ਵਿਅਕਤੀ ਨੂੰ ਘੇਰ ਕੇ ਉਸ ਕੋਲੋਂ 1300 ਰੁਪਏ ਦੀ ਨਕਦੀ ਖੋਹ ਲਈ ਗਈ। ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੌਕੇ ‘ਤੇ ਪੀੜਤ ਵਿਅਕਤੀ ਵਲੋਂ ਰੋਲਾ ਪਾਇਆ ਗਿਆ,ਪਰ ਲੁਟੇਰੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਚੁਗਿੱਟੀ/ਜੰਡੂ ਸਿੰਘਾ,18 ਸਤੰਬਰ ( ਨਰਿੰਦਰ ਲਾਗੂ) ਸ਼ੁੱਕਰਵਾਰ ਨੂੰ ਚੁਗਿੱਟੀ ਫਲਾਈਓਵਰ ਦੇ ਨਜ਼ਦੀਕ ਮੋਟਰਸਾਈਕਲ ਸਵਾਰ 2 ਲੁਟੇਰਿਆਂ ਵਲੋਂ ਰਾਹ ਜਾਂਦੇ ਇੱਕ ਪ੍ਰਵਾਸੀ ਵਿਅਕਤੀ ਨੂੰ ਘੇਰ ਕੇ ਉਸ ਕੋਲੋਂ 1300 ਰੁਪਏ ਦੀ ਨਕਦੀ ਖੋਹ ਲਈ ਗਈ। ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੌਕੇ ‘ਤੇ ਪੀੜਤ ਵਿਅਕਤੀ ਵਲੋਂ ਰੋਲਾ ਪਾਇਆ ਗਿਆ,ਪਰ ਲੁਟੇਰੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਦੱਸਿਆ ਜਾ ਰਿਹਾ ਹੈ ਇਸ ਵਾਰਦਾਤ ਸਮੇਂ ਉਕਤ ਵਿਅਕਤੀ ਕੰਮ ਦੀ ਤਲਾਸ਼ ਵਿੱਚ ਗੁਰੂ ਨਾਨਕਪੁਰਾ ਮਾਰਕੀਟ ਵੱਲ ਨੂੰ ਜਾ ਰਿਹਾ ਸੀ। ਖ਼ਬਰ ਲਿਖੇ ਜਾਣ ਤੱਕ ਪੀੜਤ ਵਿਅਕਤੀ ਦੀ ਪਛਾਣ ਬਾਰੇ ਪਤਾ ਨਹੀਂ ਲੱਗ ਸਕਿਆ।