ਨਿਗਮ ਕਮਿਸ਼ਨਰ ਨੂੰ ਮਿਲੇ ਕਾਂਗਰਸੀ ਕੌਂਸਲਰ- ਕਿਹਾ ਕੌਂਸਲਰਾਂ ਨੂੰ ਕੰਮਾਂ ਦੇ ਫੰਡ ਖਰਚਣ ਦੇ ਅਧਿਕਾਰ ਮਿਲਣ
ਜਲੰਧਰ, 17 ਸਤੰਬਰ (ਸ਼ਿਵ)-ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਡਾ. ਜਸਲੀਨ ਸੇਠੀ ਦੀ ਅਗਵਾਈ ਹੇਠ ਅੱਜ ਕਾਂਗਰਸ ਦੇ ਕੌਂਸਲਰਾਂ ਨੇ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ ਕੰਪਲੀਸ਼ਨ ਸੈਟਿਸਫੈਕਟਰੀ ਸਰਟੀਫਿਕੇਟ (ਤਸੱਲੀਬਖ਼ਸ਼ ਸਰਟੀਫਿਕੇਟ) ਜਾਰੀ ਕਰਵਾਉਣ ਅਤੇ ਓ.
ਜਲੰਧਰ, 17 ਸਤੰਬਰ (ਸ਼ਿਵ)-ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਡਾ. ਜਸਲੀਨ ਸੇਠੀ ਦੀ ਅਗਵਾਈ ਹੇਠ ਅੱਜ ਕਾਂਗਰਸ ਦੇ ਕੌਂਸਲਰਾਂ ਨੇ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ ਕੰਪਲੀਸ਼ਨ ਸੈਟਿਸਫੈਕਟਰੀ ਸਰਟੀਫਿਕੇਟ (ਤਸੱਲੀਬਖ਼ਸ਼ ਸਰਟੀਫਿਕੇਟ) ਜਾਰੀ ਕਰਵਾਉਣ ਅਤੇ ਓ.ਐਂਡ.ਐਮ. ਤੇ ਬੀ.ਐਂਡ.ਆਰ. ਦੇ ਰੱਖ-ਰਖਾਅ ਸਬੰਧੀ ਕੰਮਾਂ ਦੇ ਅਧਿਕਾਰ ਇਲਾਕਾ ਕੌਂਸਲਰਾਂ ਨੂੰ ਦੇਣ ਦੀ ਮੰਗ ਕੀਤੀ ਹੈ। ਡਾ. ਸੇਠੀ ਨੇ ਕਮਿਸ਼ਨਰ ਨੂੰ ਦੱਸਿਆ ਕਿ ਨਗਰ ਨਿਗਮ ਹਾਊਸ ਦੀ 21 ਅਪ੍ਰੈਲ 2025 ਨੂੰ ਹੋਈ ਮੀਟਿੰਗ ਅਤੇ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਪ੍ਰਸਤਾਵ ਪਾਸ ਹੋ ਣ ਦੇ ਬਾਵਜੂਦ ਵਾਰਡਾਂ ਵਿੱਚ ਮੁਕੰਮਲ ਹੋ ਰਹੇ ਕੰਮਾਂ ਲਈ ਇਲਾਕਾ ਕੌਂਸਲਰਾਂ ਤੋਂ ਕੰਪਲੀਸ਼ਨ ਸਰਟੀਫਿਕੇਟ ਨਹੀਂ ਲਏ ਜਾ ਰਹੇ। ਉਨ੍ਹਾਂ ਕਿਹਾ ਕਿ ਹੁਕਮ ਅਨੁਸਾਰ ਕਿਸੇ ਕੰਮ ਦਾ ਆਖਰੀ ਬਿੱਲ ਪਾਸ ਕਰਨ ਤੋਂ ਪਹਿਲਾਂ ਠੇਕੇਦਾਰ ਵਲੋਂ ਇਲਾਕਾ ਕੌਂਸਲਰ ਤੋਂ ਤਸੱਲੀਬਖ਼ਸ਼ ਸਰਟੀਫਿਕੇਟ ਲੈਣਾ ਲਾਜ਼ਮੀ ਹੈ, ਪਰ ਇਸ ਦੇ ਬਾਵਜੂਦ ਇਹ ਪ੍ਰਕਿਰਿਆ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ। ਇਸ ਤੋਂ ਇਲਾਵਾ ਡਾ. ਸੇਠੀ ਅਤੇ ਹੋਰ ਕੌਂਸਲਰਾਂ ਨੇ ਓ.ਐਂਡ.ਐਮ. ਅਤੇ ਬੀ.ਐਂਡ.ਆਰ. ਦੇ ਰੱਖ-ਰਖਾਅ ਵਾਲੇ ਕੰਮਾਂ ਦੇ ਅਧਿਕਾਰ ਵੀ ਸਿੱਧੇ ਇਲਾਕਾ ਕੌਂਸਲਰਾਂ ਨੂੰ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਬੀ.ਐਂਡ.ਆਰ. ਦੇ ਲਗਭਗ 10 ਲੱਖ ਰੁਪਏ ਅਤੇ ਓ.ਐਂਡ.ਐਮ. ਦੇ ਕਰੀਬ 5 ਲੱਖ ਰੁਪਏ ਦੇ ਰੱਖ-ਰਖਾਅ ਵਾਲੇ ਕੰਮਾਂ ਦੇ ਟੈਂਡਰ ਲਗਾਏ ਜਾਂਦੇ ਹਨ। ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਕੌਂਸਲਰਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਇਸ ਮਾਮਲੇ ’ਤੇ ਕਾਰਵਾਈ ਕਰਨਗੇ। ਇਸ ਮੌਕੇ ਬਲਰਾਜ ਠਾਕੁਰ, ਸਰਬਜੀਤ ਕੌਰ, ਨਿਰਮਲ ਕੁਮਾਰ, ਵਿਕਾਸ ਕੁਮਾਰ, ਕੌਂਸਲਰ ਪਤੀ ਮੋਹਿੰਦਰ ਸਿੰਘ ਗੁੱਲੂ, ਕੌਂਸਲਰ ਪਤੀ ਸਲਿਲ ਬਾਹਰੀ ਅਤੇ ਨਿਰਮਲ ਕੌਰ ਦੇ ਬੇਟੇ ਜੌਨੀ ਵੀ ਮੌਜੂਦ ਸਨ।