ਅੱਜ ਬਿਜਲੀ ਰਹੇਗੀ ਬੰਦ
ਅੱਪਰਾ, 16 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਇੰਜ: ਵਿਕਰਮਜੀਤ ਸਿੰਘ ਏ. ਈ.
ਅੱਪਰਾ, 16 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਇੰਜ: ਵਿਕਰਮਜੀਤ ਸਿੰਘ ਏ.ਈ.ਈ ਉਪ ਮੰਡਲ ਅੱਪਰਾ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ 66 ਕੇ. ਵੀ. ਸਬ ਸਟੇਸ਼ਨ ਅੱਪਰਾ ਵਿਖੇ ਬਿਜਲੀ ਯੰਤਰਾਂ ਤੇ ਲਾਈਨਾਂ ਦੀ ਜਰੂਰੀ ਮੁਰੰਮਤ ਕਾਰਨ ਸਬ ਸਟੇਸ਼ਨ ਅੱਪਰਾ ਤੋਂ ਚਲਦੇ ਸਾਰੇ ਯੂ.ਪੀ.ਐਸ., ਅੱਪਰਾ ਸ਼ਹਿਰੀ ਸਮੇਤ ਏ.ਪੀ. ਫੀਡਰਾਂ ਦੀ ਬਿਜਲੀ ਦੀ ਸਪਲਾਈ 17 ਨਵੰਬਰ ਮੰਗਲਵਾਰ ਸਵੇਰੇ 10 ਵਜੇ ਤੋਂ ਬਾਅਦ ਦੁਪਿਹਰ 2 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਅੱਪਰਾ, ਮੰਡੀ, ਛੋਕਰਾਂ, ਚੱਕ ਸਾਹਬੂ, ਸਮਰਾੜੀ, ਜੱਜਾ ਖੁਰਦ, ਕੰਗ ਜਗੀਰ, ਤਰਖਾਣ ਮਜਾਰਾ, ਪਾਲਕਦੀਮ, ਪਾਲ ਨੌਂ, ਲਾਂਦੜਾ, ਖਾਨਪੁਰ, ਗੜੀ ਮਹਾਂ ਸਿੰਘ, ਤੂਰਾਂ, ਕਟਾਣਾ, ਚੀਮਾ ਕਲਾਂ, ਚੀਮਾ ਖੁਰਦ ਅਤੇ ਲੋਹਗੜ ਆਦਿ ਪਿੰਡ ਪ੍ਰਭਾਵਿਤ ਰਹਿਣਗੇ।