18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਡਿਪਟੀ ਮੇਅਰ ਨੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ, ਹੱਲ ਲਈ ਹਰ ਸੰਭਵ ਯਤਨ ਦਾ ਦਿੱਤਾ ਭਰੋਸਾ

ਜਲੰਧਰ, 17 ਸਤੰਬਰ (ਸ਼ਿਵ)- ਜਲੰਧਰ ਨਗਰ ਨਿਗਮ ਦੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਵਲੋਂ ਅੱਜ ਜਲੰਧਰ ਕੈਂਟ ਦੇ ਵਾਰਡ ਅਧੀਨ ਪੈਂਦੇ ਮਿੱਠਾਪੁਰ ਚੌਕ ਵਿਖੇ ਵਿਸ਼ੇਸ਼ ਦੌਰਾ ਕਰਕੇ ਇਲਾਕੇ ਦੇ ਦੁਕਾਨਦਾਰਾਂ ਅਤੇ ਸਥਾਨਕ ਵਪਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਦੁਕਾਨਦਾਰਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ, ਕਾਰੋਬਾਰ ਨਾਲ ਸੰਬੰਧਤ ਮਸਲਿਆਂ ਅਤੇ ਇਲਾਕੇ ਵਿਚ ਬੁਨਿਆਦੀ ਸਹੂਲਤਾਂ ਨਾਲ ਜੁੜੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਿਲ ਕੀਤੀ।

Ad Position 21
No active advertisement
ਅਜੀਤ ਡੈਸਕ 18-09-2026
ਜਲੰਧਰ, 17 ਸਤੰਬਰ (ਸ਼ਿਵ)- ਜਲੰਧਰ ਨਗਰ ਨਿਗਮ ਦੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਵਲੋਂ ਅੱਜ ਜਲੰਧਰ ਕੈਂਟ ਦੇ ਵਾਰਡ ਅਧੀਨ ਪੈਂਦੇ ਮਿੱਠਾਪੁਰ ਚੌਕ ਵਿਖੇ ਵਿਸ਼ੇਸ਼ ਦੌਰਾ ਕਰਕੇ ਇਲਾਕੇ ਦੇ ਦੁਕਾਨਦਾਰਾਂ ਅਤੇ ਸਥਾਨਕ ਵਪਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਦੁਕਾਨਦਾਰਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ, ਕਾਰੋਬਾਰ ਨਾਲ ਸੰਬੰਧਤ ਮਸਲਿਆਂ ਅਤੇ ਇਲਾਕੇ ਵਿਚ ਬੁਨਿਆਦੀ ਸਹੂਲਤਾਂ ਨਾਲ ਜੁੜੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਿਲ ਕੀਤੀ। ਮੁਲਾਕਾਤ ਦੌਰਾਨ ਦੁਕਾਨਦਾਰਾਂ ਵਲੋਂ ਸੜਕਾਂ, ਸਫ਼ਾਈ ਪ੍ਰਬੰਧ, ਨਿਕਾਸੀ ਪ੍ਰਬੰਧ, ਸਟਰੀਟ ਲਾਈਟਾਂ, ਟ੍ਰੈਫਿਕ ਸਮੇਤ ਵੱਖ-ਵੱਖ ਸਥਾਨਕ ਮੁੱਦੇ ਡਿਪਟੀ ਮੇਅਰ ਦੇ ਧਿਆਨ ਵਿੱਚ ਲਿਆਂਦੇ ਗਏ। ਮਲਕੀਤ ਸਿੰਘ ਸੁਭਾਨਾ ਨੇ ਦੁਕਾਨਦਾਰਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਕਿਹਾ ਕਿ ਲੋਕਾਂ ਅਤੇ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ ਅਤੇ ਇਸ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹਰ ਸੰਭਵ ਯਤਨ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਲੰਮਾ ਪਿੰਡ ਤੇ ਸੰਤੋਖਪੁਰਾ ਵਿਖੇ ਜਥੇ: ਮੰਨਣ ਦੀ ਅਗਵਾਈ ’ਚ ਕੱਲ੍ਹ ਕੀਤਾ ਜਾਵੇਗਾ ਸਵਾਗਤ-ਰ... ਅਗਲੀ ਖ਼ਬਰ ਫਗਵਾੜਾ ਗੇਟ ਇਲੈਕਟ੍ਰਿਕਲ ਡੀਲਰ ਐਸੋਸੀਏਸ਼ਨ ਵਲੋਂ ਨਿਤਿਨ ਕੋਹਲੀ ਦਾ ਸਨਮਾਨ
Ad Position 24