18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੀ. ਟੀ. ਗਰੁੱਪ ਵਿਖੇ ਗਣੇਸ਼ ਉਤਸਵ ਮਨਾਇਆ

ਜਲੰਧਰ, 17 ਸਤੰਬਰ (ਜਸਪਾਲ ਸਿੰਘ)-ਸੀ. ਟੀ.

Ad Position 21
No active advertisement
ਅਜੀਤ ਡੈਸਕ 18-09-2026
ਜਲੰਧਰ, 17 ਸਤੰਬਰ (ਜਸਪਾਲ ਸਿੰਘ)-ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਗਿਆ। ਦੋ ਰੋਜ਼ਾ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਨੇ ਮਿਲ ਕੇ ਭਗਵਾਨ ਗਣੇਸ਼ ਦਾ ਸਵਾਗਤ ਕੀਤਾ । ਸਮਾਗਮ ਦੀ ਸ਼ੁਰੂਆਤ ਭਗਵਾਨ ਗਣੇਸ਼ ਦੀ ਸ਼ਾਨਦਾਰ ਆਗਮਨ ਯਾਤਰਾ ਨਾਲ ਹੋਈ। ਢੋਲ-ਤਾਸ਼ਿਆਂ ਦੀਆਂ ਧੁਨਾਂ, ਸੰਗੀਤ ਅਤੇ ਨਾਚ ਦੇ ਵਿਚਕਾਰ ਵਿਦਿਆਰਥੀਆਂ ਨੇ ‘ਗਣਪਤੀ ਬੱਪਾ ਮੋਰਿਆ’ ਦੇ ਜੈਕਾਰਿਆਂ ਨਾਲ ਬੱਪਾ ਦਾ ਸਵਾਗਤ ਕੀਤਾ। ਵਿਦਿਆਰਥੀ ਪੂਰੇ ਉਤਸ਼ਾਹ ਨਾਲ ਭਗਵਾਨ ਗਣੇਸ਼ ਦੀ ਮੂਰਤੀ ਨੂੰ ਕੈਂਪਸ ਤੱਕ ਲੈ ਕੇ ਆਏ। ਇਸ ਤੋਂ ਬਾਅਦ ਪੂਜਾ-ਅਰਚਨਾ ਅਤੇ ਮੰਤਰ ਉਚਾਰਣ ਨਾਲ ਗਣੇਸ਼ ਜੀ ਦੀ ਮੂਰਤੀ ਦੀ ਵਿਧੀਵਤ ਸਥਾਪਨਾ ਕੀਤੀ ਗਈ । ਸ਼ਾਮ ਨੂੰ ਕਰਵਾਈ ਗਈ ਭਜਨ ਸੰਧਿਆ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਨੇ ਭਗਤੀਮਈ ਭਜਨਾਂ ਦੀ ਪੇਸ਼ਕਾਰੀ ਕੀਤੀ। ਅਗਲੇ ਦਿਨ ਭਗਵਾਨ ਗਣੇਸ਼ ਦੀ ਵਿਦਾਈ ਯਾਤਰਾ ਕੱਢੀ ਗਈ। ਆਰਤੀ ਅਤੇ ਭਜਨਾਂ ਨਾਲ ਸ਼ੁਰੂ ਹੋਈ ਇਸ ਯਾਤਰਾ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੇ ਨੱਚਦੇ-ਗਾਉਂਦੇ ਅਤੇ ‘ਗਣਪਤੀ ਬੱਪਾ ਮੋਰਿਆ’ ਦੇ ਜੈਕਾਰਿਆਂ ਨਾਲ ਬੱਪਾ ਨੂੰ ਭਾਵਪੂਰਨ ਵਿਦਾਈ ਦਿੱਤੀ । ਇਸ ਤੋਂ ਬਾਅਦ ਵਾਤਾਵਰਨ-ਅਨੁਕੂਲ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕੀਤਾ ਗਿਆ। ਇਸ ਮੌਕੇ ਪ੍ਰੋ. ਡਾ. ਮਨਬੀਰ ਸਿੰਘ, ਮੈਨੇਜਿੰਗ ਡਾਇਰੈਕਟਰ, ਸੀਟੀ ਗਰੁੱਪ ਅਤੇ ਪ੍ਰੋ-ਚਾਂਸਲਰ, ਸੀਟੀ ਯੂਨੀਵਰਸਿਟੀ; ਤਨਿਕਾ ਸਿੰਘ, ਜੁਆਇੰਟ ਮੈਨੇਜਿੰਗ ਡਾਇਰੈਕਟਰ; ਹਰਪ੍ਰੀਤ ਸਿੰਘ, ਵਾਈਸ ਚੇਅਰਮੈਨ; ਐਡਵੋਕੇਟ ਮਨਜਿੰਦਰ ਕੌਰ, ਕੋ-ਵਾਈਸ ਚੇਅਰਪਰਸਨ; ਅਤੇ ਡਾ. ਜਯਾਸ਼ਿਸ਼ ਸੇਠੀ, ਡਾਇਰੈਕਟਰ ਕੈਂਪਸ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਦੱਖਣੀ ਏਸ਼ੀਆ ’ਚ ਚਾਕਬਾਲ ਦੇ ਵਿਕਾਸ ਲਈ ਖੇਤਰੀ ਸਹਿਯੋਗ ਮਜ਼ਬੂਤ ਕਰਨ ’ਤੇ ਜ਼ੋਰ
Ad Position 24