ਜਲੰਧਰ ਨੂੰ ਮਿਲੇ ਵਿਸ਼ੇਸ਼ ਸੈਰ-ਸਪਾਟਾ ਤੇ ਸੱਭਿਆਚਾਰਕ ਦਰਜਾ-ਅਰਜੁਨ ਤ੍ਰੇਹਨ
ਜਲੰਧਰ 17 ਸਤੰਬਰ (ਸ਼ਿਵ)-ਜਲੰਧਰ ਦੇ ਸੈਰ-ਸਪਾਟਾ, ਉਦਯੋਗ, ਖੇਡਾਂ, ਸਿੱਖਿਆ ਅਤੇ ਸੱਭਿਆਚਾਰਕ ਵਿਰਾਸਤ ਨੂੰ ਰਾਸ਼ਟਰੀ ਪੱਧਰ ’ਤੇ ਉਭਾਰਨ ਲਈ ਐਡਵੋਕੇਟ ਅਰਜੁਨ ਤ੍ਰੇਹਨ ਨੇ ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਉਨ੍ਹਾਂ ਜਲੰਧਰ ਨੂੰ ਵਿਸ਼ੇਸ਼ ਸੈਰ-ਸਪਾਟਾ ਤੇ ਸੱਭਿਆਚਾਰਕ ਦਰਜਾ ਦੇਣ ਦਾ ਪ੍ਰਸਤਾਵ ਦਿੱਤਾ ਹੈ।
ਜਲੰਧਰ 17 ਸਤੰਬਰ (ਸ਼ਿਵ)-ਜਲੰਧਰ ਦੇ ਸੈਰ-ਸਪਾਟਾ, ਉਦਯੋਗ, ਖੇਡਾਂ, ਸਿੱਖਿਆ ਅਤੇ ਸੱਭਿਆਚਾਰਕ ਵਿਰਾਸਤ ਨੂੰ ਰਾਸ਼ਟਰੀ ਪੱਧਰ ’ਤੇ ਉਭਾਰਨ ਲਈ ਐਡਵੋਕੇਟ ਅਰਜੁਨ ਤ੍ਰੇਹਨ ਨੇ ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਉਨ੍ਹਾਂ ਜਲੰਧਰ ਨੂੰ ਵਿਸ਼ੇਸ਼ ਸੈਰ-ਸਪਾਟਾ ਤੇ ਸੱਭਿਆਚਾਰਕ ਦਰਜਾ ਦੇਣ ਦਾ ਪ੍ਰਸਤਾਵ ਦਿੱਤਾ ਹੈ। ਤ੍ਰੇਹਨ ਨੇ ਜਲੰਧਰ ਦੇ ਖੇਡ ਉਦਯੋਗ, ਉਦਯੋਗਿਕ ਵਿਰਾਸਤ, ਸਿੱਖਿਆ ਸੰਸਥਾਵਾਂ, ਮੈਡੀਕਲ ਸਹੂਲਤਾਂ ਅਤੇ ਧਾਰਮਿਕ ਸਥਾਨਾਂ ਨੂੰ ਸੈਰ-ਸਪਾਟੇ ਨਾਲ ਜੋੜਨ ਦੀ ਮੰਗ ਕੀਤੀ। ਉਨ੍ਹਾਂ ਨੇ ਸਿੱਧਪੀਠ ਦੇਵੀ ਤਲਾਬ ਮੰਦਰ ਨੂੰ ਰਾਸ਼ਟਰੀ ਆਧਿਆਤਮਿਕ ਸੈਰ-ਸਪਾਟਾ ਨਕਸ਼ੇ ’ਤੇ ਪ੍ਰਮੁੱਖ ਸਥਾਨ ਦਿਵਾਉਣ ਅਤੇ ਉਦਯੋਗਿਕ ਵਿਰਾਸਤ ’ਤੇ ਮਿਊਜ਼ੀਅਮ ਬਣਾਉਣ ਦਾ ਸੁਝਾਅ ਵੀ ਦਿੱਤਾ। ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸੀ.ਏ. ਵਾਗੀਸ਼ ਸ਼ਰਮਾ, ਉਦਯੋਗਪਤੀ ਹਰਸ਼ਿਲ ਬੰਸਲ ਅਤੇ ਜਤਿਨ ਸੇਤੀਆ ਵੀ ਮੌਜੂਦ ਸਨ।