15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਐਚ.ਆਈ.ਵੀ. ਜਾਗਰੂਕਤਾ ਅਤੇ ਸਿਹਤ ਜਾਂਚ ਕੈਂਪ ਲਗਾਇਆ

ਮਲਸੀਆਂ, 15 ਸਤੰਬਰ (ਸੁਖਦੀਪ ਸਿੰਘ)-ਏਡਿੰਟ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਅਧੀਨ ਦਿਸ਼ਾ ਕਲੱਸਟਰ ਜਲੰਧਰ ਦੇ ਸਹਿਯੋਗ ਨਾਲ ਪੱਤੀ ਸਾਹਲਾ ਨਗਰ (ਮਲਸੀਆਂ) ਵਿਖੇ ਐੱਚ. ਆਈ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਮਲਸੀਆਂ, 15 ਸਤੰਬਰ (ਸੁਖਦੀਪ ਸਿੰਘ)-ਏਡਿੰਟ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਅਧੀਨ ਦਿਸ਼ਾ ਕਲੱਸਟਰ ਜਲੰਧਰ ਦੇ ਸਹਿਯੋਗ ਨਾਲ ਪੱਤੀ ਸਾਹਲਾ ਨਗਰ (ਮਲਸੀਆਂ) ਵਿਖੇ ਐੱਚ.ਆਈ.ਵੀ. ਜਾਗਰੂਕਤਾ ਅਤੇ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਦੌਰਾਨ ਪ੍ਰੋਜੈਕਟ ਮੈਨੇਜਰ ਰਾਮ ਸੰਜੀਵਨ, ਡਾ. ਸਮੀਰ ਛੁਰਾ, ਏ.ਐਨ.ਐਮ. ਸਾਹਿਲ ਕੁਮਾਰ, ਓ.ਆਰ.ਡਬਲਯੂ. ਰਾਜਨ, ਵਿਸ਼ਾਲ ਤੇ ਕੋਮਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਕੈਂਪ ਦੌਰਾਨ ਮਰੀਜਾਂ ਦੀ ਮੁਫ਼ਤ ਜਾਂਚ, ਐਚ.ਆਈ.ਵੀ. ਟੈਸਟ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਪ੍ਰੋਜੈਕਟ ਮੈਨੇਜਰ ਰਾਮ ਸੰਜੀਵਨ ਨੇ ਕਿਹਾ ਕਿ ਅੱਜ ਵੀ ਪੇਂਡੂ ਇਲਾਕਿਆਂ ਵਿਚ ਐਚ.ਆਈ.ਵੀ. ਬਾਰੇ ਭਰਮ ਅਤੇ ਜਾਗਰੂਕਤਾ ਦੀ ਘਾਟ ਹੈ। ਅਸੀਂ ਇਹੀ ਮੁਹਿੰਮ ਪਿੰਡ-ਪਿੰਡ ਲੈ ਕੇ ਜਾਵਾਂਗੇ ਜਾਂ ਜੋ ਲੋਕ ਸਮੇਂ ਸਿਰ ਜਾਂਚ ਕਰਵਾ ਸਕਣ। ਇਸ ਮੁਹਿੰਮ ਦੌਰਾਨ ਦੌਰਾਨ ਇਹ ਵੀ ਦੱਸਿਆ ਕਿ ਟੈਸਟ ਕਰਵਾਓ ਤੇ ਮੁਫ਼ਤ ਇਲਾਜ਼ ਪਾਓ ਅਤੇ ਨਾਲ-ਨਾਲ ਸਾਰੀਆਂ ਸੇਵਾਵਾਂ ਮੁਫ਼ਤ, ਗੁਪਤ ਅਤੇ ਸੁਰੱਖਿਅਤ ਹਨ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਭਾਗ ਲਿਆ ਅਤੇ ਆਯੋਜਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਜਸਪਾਲ ਜੱਸਾ, ਨਿਰਮਲ ਸਿੰਘ ਸਰਾਭਾ, ਚੇਅਰਮੈਨ ਅਨਿਲ ਕੁਮਾਰ ਅਗਰਵਾਲ, ਸੁਰਜੀਤ ਸਿੰਘ ਬਾਬਾ ਗੋਰਾ, ਕੋਆਰਡੀਨੇਟਰ ਕੁਲਵੰਤ ਸਿੰਘ ਸਿੱਧੂ, ਸਰਪੰਚ ਗੁਰਜੀਤ ਸਿੰਘ, ਸਰਪੰਚ ਜੋਤੀ, ਹਰਭਜਨ ਸਿੰਘ ਸੈਹੰਬੀ, ਪ੍ਰਧਾਨ ਜਗਦੀਸ਼ ਸਿੰਘ ਮਹਿਤਾ, ਬਲਵਿੰਦਰ ਸਿੰਘ, ਦੇਵ ਸਿੰਘ ਫੌਜੀ, ਅਮਰਜੀਤ ਪੰਚ, ਲਖਵਿੰਦਰ ਸਿੰਘ ਸਹੋਤਾ, ਬਿੱਟੂ ਮਨਿਆਰੀ ਵਾਲਾ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਰਜਨੀ ਬਾਲਾ ਮੈਂਬਰ ਪੰਚਾਇਤ, ਮੇਜਰ ਸਿੰਘ, ਰੋਹਿਤ ਅਰੋੜਾ, ਰਾਹੁਲ, ਸੰਦੀਪ ਕੁਮਾਰ, ਰਵੀ, ਕਮਲ, ਬਾਵਾ, ਸੂਰਜ, ਲਵ, ਤੇਜੀ, ਨਵੀਨ, ਸੰਨੀ, ਮੰਗਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੂਨ ਵਰਲਡ ਸਕੂਲ ’ਚ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਯੂਥ ਅਕਾਲੀ ਦਲ (ਪੁਨਰ ਸੁਰਜੀਤ) ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ਚ ਐਡਵੋਕੇਟ ਜੋਧ ਸਿੰਘ ਲਈ ਪ੍ਰਚਾਰ ’ਚ ਜੁਟਿਆ
Ad Position 24