15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮਹਿਤਪੁਰ ਛਿੰਝ ਮੇਲੇ ’ਚ ਪਟਕੇ ਦੀਆਂ ਕੁਸ਼ਤੀਆਂ ਦਿਨੇਸ਼ ਗੋਲੀਆ ਜੇਤੂ, ਪ੍ਰਿੰਸ ਕੋਹਾਲੀ ਤੇ ਵਿਸ਼ਾਲ ਭੁੰਡੂ ਨੇ ਜਿੱਤੀਆਂ

ਮਹਿਤਪੁਰ, 15 ਸਤੰਬਰ (ਲਖਵਿੰਦਰ ਸਿੰਘ)-ਲੱਖ ਦਾਤੇ ਦੀ ਯਾਦ ’ਚ ਖਾਲਸਾ ਦੰਗਲ ਕਮੇਟੀ ਮਹਿਤਪੁਰ ਅਤੇ ਸਮੂਹ ਇਲਾਕਾਂ ਨਿਵਾਸੀਆਂ ਅਤੇ ਐਨ. ਆਰ.

Ad Position 21
repet_subhas-goyals [Copy P29]
ਮਹਿਤਪੁਰ ਛਿੰਝ ਮੇਲੇ ਦੌਰਾਨ ਹਲਕਾ ਸ਼ਾਹਕੋਟ ਵਿਧਾਇਕ ਹਰਦੇਵ ਸਿੰਘ ਸ਼ੇਰੋਵਾਲੀਆ,ਪ੍ਰਬੰਧਕ ਕਮੇਟੀ ਮੈਂਬਰ ਤੇ ਹੋਰ । ਤਸਵੀਰ : ਰੂਪਰਾ ਸਟੂਡੀਓ 16-09-2026
ਮਹਿਤਪੁਰ, 15 ਸਤੰਬਰ (ਲਖਵਿੰਦਰ ਸਿੰਘ)-ਲੱਖ ਦਾਤੇ ਦੀ ਯਾਦ ’ਚ ਖਾਲਸਾ ਦੰਗਲ ਕਮੇਟੀ ਮਹਿਤਪੁਰ ਅਤੇ ਸਮੂਹ ਇਲਾਕਾਂ ਨਿਵਾਸੀਆਂ ਅਤੇ ਐਨ. ਆਰ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਜ ਮੇਲਾ 13 ਤੇ 14 ਸਤੰਬਰ ਨੂੰ ਟਾਵਰ ਗਰਾਊਂਡ ਮਹਿਤਪੁਰ ਵਿਖੇ ਕਰਵਾਇਆ ਗਿਆ, ਜੋ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਛਿੰਝ ਮੇਲੇ ’ਚ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ। ਛਿੰਝ ਮੇਲੇ ਦੌਰਾਨ 13 ਸਤੰਬਰ ਨੂੰ ਲੋਕਲ ਪਹਿਲਵਾਨਾਂ ਦੀਆਂ ਸੀ ਕੈਟਾਗਰੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। 14 ਸਤੰਬਰ ਨੂੰ ਸੱਦੇ ਹੋਏ ਅਖਾੜੇ ਦੀਆਂ ਕੁਸ਼ਤੀਆਂ ਹੀ ਕਰਵਾਈਆਂ ਗਈਆਂ। ਪਟਕੇ ਦੀਆਂ ਤਿੰਨ ਕੁਸ਼ਤੀਆਂ ਖਿੱਚ ਦਾ ਕੇਂਦਰ ਰਹੀਆਂ ਜਿਨਾਂ ’ਚ ਤਿੰਨਾਂ ਕੁਸ਼ਤੀਆਂ ਦਾ ਬਰਾਬਰ ਇਨਾਮ 1 ਲੱਖ 25 ਹਜ਼ਾਰ ਰੁਪਏ ਸੀ। ਪਹਿਲੀ ਕੁਸ਼ਤੀ ਦਿਨੇਸ਼ ਗੋਲੀਆ ਤੇ ਸਾਹਿਲ (ਕੋਹਾਲੀ) ਵਿਚਕਾਰ ਹੋਈ, ਜਿਸ ਵਿੱਚ ਦਿਨੇਸ਼ ਗੋਲੀਆ ਜੇਤੂ ਰਹੇ। ਦੂਜੀ ਕੁਸ਼ਤੀ ਪ੍ਰਿੰਸ (ਕੋਹਾਲੀ) ਤੇ ਤਾਲਬ (ਬਾਬਾ ਫਲਾਈ) ਵਿਚਕਾਰ ਹੋਈ ਜਿਸ ਵਿੱਚ ਪ੍ਰਿੰਸ ਕੋਹਾਲੀ ਜੇਤੂ ਰਹੇ, ਤੀਜੀ ਕੁਸ਼ਤੀ ਜਲਾਲ ਇਰਾਨ (ਮਰੋੜ) ਤੇ ਵਿਸਾਲ ਭੁੰਡੂ (ਮਾਮੂਪੁਰ) ਵਿਚਕਾਰ ਹੋਈ। ਜਿਸ ’ਚ ਵਿਸ਼ਾਲ ਭੁੰਡੂ (ਮਾਮੂਪੁਰ) ਜੇਤੂ ਰਹੇ । ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਕਮੈਂਟਰਾਂ ਨੇ ਲੋਕਾਂ ਨੂੰ ਆਪਣੀ ਕਮੈਂਟਰੀ ਰਾਹੀਂ ਨਿਹਾਲ ਕੀਤਾ। ਆਏ ਹੋਏ ਮੁੱਖ ਮਹਿਮਾਨਾਂ ਨੇ ਪਤਵੰਤੇ ਸੱਜਣਾਂ ਅਤੇ ਜਿੱਤ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਵੰਤ ਸਿੰਘ ਚੇਅਰਮੈਨ, ਲਖਵਿੰਦਰ ਸਿੰਘ ਸਮਰਾ, ਗੁਰਮੀਤ ਸਿੰਘ ਸਮਰਾ, ਜਿੰਦਰ ਸਮਰਾ ਗੁਰਪ੍ਰੀਤ ਸਿੰਘ, ਹਰਨੇਕ ਸਿੰਘ ਜੋਗਿੰਦਰ ਸਿੰਘ, ਪਵਿੱਤਰ ਸਿੰਘ, ਨਰਿੰਦਰ ਸਿੰਘ, ਸੁਖਮਨ ਮੱਟੂ, ਸਰਬਜੀਤ ਸਿੰਘ ਮੱਟੂ, ਬੂਟਾ ਸਿੰਘ ਮੱਟੂ, ਜਸਵੀਰ ਸਿੰਘ ਮੱਟੂ, ਸੁਖਵਿੰਦਰ ਸਿੰਘ ਚਰਨਜੀਤ ਸਿੰਘ ਦਿਓਲ, ਨਰਿੰਦਰ ਸਿੰਘ ਸਮਰਾ, ਰਮਨਜੀਤ ਸਿੰਘ, ਗੁਰਮੇਜ ਸਿੰਘ, ਮਨਦੀਪ ਸਿੰਘ ਸਮਰਾ, ਜਸਵਿੰਦਰ ਸਿੰਘ, ਕੌਂਸਲਰ ਸੰਦੀਪ ਸਿੰਘ, ਕੌਂਸਲਰ ਮਹਿੰਦਰਪਾਲ ਸਿੰਘ ਟੁਰਨਾ, ਕੌਂਸਲਰ ਗੁਰਜੀਤ ਸਿੰਘ, ਵਾਈਸ ਪ੍ਰਧਾਨ ਕਸ਼ਮੀਰੀ ਲਾਲ,ਬੱਲੀ ਥਿੰਦ, ਨਿੱਕੂ ਸੂਦ ,ਹਨੀ ਰਾਮੂਵਾਲੀਆ, ਜੋਨੀ ਅਨੇਜਾ, ਕੌਂਸਲਰ ਜਿੰਦਰ ਸਿੰਘ, ਪ੍ਰਸ਼ੋਤਮ ਲਾਲ, ਰਮੇਸ਼ ਵਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਐਸ ਐਫ. ਦੇ ਜਨਰਲ ਸਕੱਤਰ ਸ਼ਹੀਦ ਸਤਪਾਲ ਸਿੰਘ ਢਿੱਲੋਂ ਦੀ ਬਰਸੀ ਮਨਾਈ ਅਗਲੀ ਖ਼ਬਰ ਬਿਪਰਵਾਦੀ ਤਾਕਤਾਂ ਵਲੋਂ ਪੰਜਾਬ ਤੇ ਸਿੱਖ ਇਤਿਹਾਸ ਨੂੰ ਸਿਲੇਬਸ ਵਿੱਚੋਂ ਕੱਢਣ ਦੀ ਕੋਝੀ ਸਾਜਿਸ਼-ਜਥੇਦਾਰ ਜੋਧਪੁਰੀ
Ad Position 24