14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

17 ਨੂੰ ਨਾਗਪੁਰ ਸੰਮੇਲਨ ’ਚ ਪੰਜਾਬ ਬੋਧੀ ਭਾਈਚਾਰੇ ਦੀ ਟੀਮ ਦੇ ਆਗੂ ਭਾਗ ਲੈਣਗੇ–ਸਾਂਪਲਾ

ਜਲੰਧਰ, 13 ਸਤੰਬਰ (ਜਤਿੰਦਰ ਪੰਮੀ)–ਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਬੋਧੀ ਭਾਈਚਾਰੇ ਦੀ ਅਹਿਮ ਮੀਟਿੰਗ ਹੋਈ। ਬੋਧੀ ਭਾਈਚਾਰੇ ਦੇ ਆਗੂਆਂ ਨੇ ਲੁਧਿਆਣੇ ਵਿਖੇ ਬਾਬਾ ਸਾਹਿਬ ਜੀ ਦੇ ਬੁੱਤ ਦੀ ਬੇਅਦਬੀ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਜਲੰਧਰ, 13 ਸਤੰਬਰ (ਜਤਿੰਦਰ ਪੰਮੀ)–ਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਬੋਧੀ ਭਾਈਚਾਰੇ ਦੀ ਅਹਿਮ ਮੀਟਿੰਗ ਹੋਈ। ਬੋਧੀ ਭਾਈਚਾਰੇ ਦੇ ਆਗੂਆਂ ਨੇ ਲੁਧਿਆਣੇ ਵਿਖੇ ਬਾਬਾ ਸਾਹਿਬ ਜੀ ਦੇ ਬੁੱਤ ਦੀ ਬੇਅਦਬੀ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ। ਮੀਟਿੰਗ ‘ਚ ਇਹ ਵੀ ਫੈਸਲਾ ਕੀਤਾ ਗਿਆ ਕਿ ਬੌਧ ਗਯਾ ਮਹਾ ਵਿਹਾਰ ਮੁਕਤੀ ਅੰਦੋਲਨ ਰਾਸ਼ਟਰੀ ਸੰਮਤੀ ਵਲੋਂ ਬੋਧੀ ਭਿਖਸ਼ੂ ਅੰਨਾਗਾਰਿਕਾ ਦਾ 162ਵਾਂ ਜਨਮ ਦਿਨ 17 ਸਤੰਬਰ ਨੂੰ ਨਾਗਪੁਰ ਵਿਖੇ ਮਨਾਇਆ ਜਾਵੇਗਾ। ਐਡਵੋਕੇਟ ਹਰਭਜਨ ਸਾਂਪਲਾ ਨੇ ਦੱਸਿਆ ਕਿ ਸੰਮੇਲਨ ਵਿੱਚ ਭਾਗ ਲੈਣ ਲਈ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਟੀਮ ਨਾਗਪੁਰ ਜਾਵੇਗੀ। ਸਾਂਪਲਾ ਨੇ ਕਿਹਾ ਕਿ ਪੰਜਾਬ ਵਿੱਚ ਬੌਧ ਗਯਾ ਮਹਾ ਵਿਹਾਰ ਮੁਕਤੀ ਅੰਦੋਲਨ ਰਾਸ਼ਟਰੀ ਸੰਮਤੀ ਵੀ ਜਲਦੀ ਬਣਾਈ ਜਾਵੇਗੀ। ਇਸ ਮੌਕੇ ‘ਤੇ ਹੁਸਨ ਲਾਲ ਬੌਧ, ਚੰਚਲ ਬੌਧ, ਮੁੰਨਾ ਲਾਲ ਬੌਧ, ਨਰਿੰਦਰ ਬੌਧ, ਰਾਜ ਕੁਮਾਰ ਬੌਧ ਨਕੋਦਰ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਭਾਈ ਲਾਲੋ ਜੀ ਵਿਖੇ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਸਮਾਜ ਸੇਵੀ ਕਿਸ਼ਨਪੁਰਾ ਸਮੇਤ ਪਹੁੰਚੀਆਂ ਕਈ ਸ਼ਖ਼ਸੀਅਤਾਂ ਅਗਲੀ ਖ਼ਬਰ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਵਾਂਗੇ-ਆਰਤੀ ਰਾਜਪੂਤ ਲੁਧਿਆਣਾ ਵਿਚ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼...
Ad Position 24