14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਵਾਂਗੇ-ਆਰਤੀ ਰਾਜਪੂਤ ਲੁਧਿਆਣਾ ਵਿਚ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ

ਜਲੰਧਰ , 13 ਸਤੰਬਰ ( ਸ਼ਿਵ )- ਮਨੁੱਖੀ ਅਧਿਕਾਰ ਪਰਿਸ਼ਦ ਇੰਡੀਆ ਦੀ ਪੰਜਾਬ ਟੀਮ ਦੀ ਆਰਤੀ ਰਾਜਪੂਤ ਦੀ ਅਗਵਾਈ ਵਿਚ ਜਲੰਧਰ ਵਿੱਚ ਮਹੱਤਵਪੂਰਨ ਮੀਟਿੰਗ ਕਰਕੇ ਪੰਜਾਬ ਦੀ ਕਾਨੂੰਨ - ਵਿਵਸਥਾ , ਆਮ ਲੋਕਾਂ ਨਾਲ ਕਥਿਤ ਪੁਲਿਸ ਜ਼ਿਆਦਤੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਮੇਤ ਵੱਖ - ਵੱਖ ਮੁੱਦਿਆਂ ’ ਤੇ ਚਰਚਾ ਕੀਤੀ ਗਈ । ਮੀਟਿੰਗ ਦੌਰਾਨ ਲੁਧਿਆਣਾ ਵਿੱਚ ਡਾ .

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਜਲੰਧਰ , 13 ਸਤੰਬਰ ( ਸ਼ਿਵ )- ਮਨੁੱਖੀ ਅਧਿਕਾਰ ਪਰਿਸ਼ਦ ਇੰਡੀਆ ਦੀ ਪੰਜਾਬ ਟੀਮ ਦੀ ਆਰਤੀ ਰਾਜਪੂਤ ਦੀ ਅਗਵਾਈ ਵਿਚ ਜਲੰਧਰ ਵਿੱਚ ਮਹੱਤਵਪੂਰਨ ਮੀਟਿੰਗ ਕਰਕੇ ਪੰਜਾਬ ਦੀ ਕਾਨੂੰਨ - ਵਿਵਸਥਾ , ਆਮ ਲੋਕਾਂ ਨਾਲ ਕਥਿਤ ਪੁਲਿਸ ਜ਼ਿਆਦਤੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਮੇਤ ਵੱਖ - ਵੱਖ ਮੁੱਦਿਆਂ ’ ਤੇ ਚਰਚਾ ਕੀਤੀ ਗਈ । ਮੀਟਿੰਗ ਦੌਰਾਨ ਲੁਧਿਆਣਾ ਵਿੱਚ ਡਾ . ਭੀਮ ਰਾਓ ਅੰਬੇਡਕਰ ਜੀ ਦੀ ਬੇਅਦਬੀ ਅਤੇ ਸੰਗਰੂਰ ਵਿੱਚ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਤੋਂ ਬਾਅਦ ਗੁਲਜ਼ਾਰ ਸਿੰਘ ਨਾਲ ਕਥਿਤ ਪੁਲਿਸ ਜ਼ਿਆਦਤੀ ਦਾ ਮਾਮਲਾ ਵੀ ਵਿਚਾਰਿਆ ਗਿਆ । ਰਾਸ਼ਟਰੀ ਪ੍ਰਧਾਨ ਸ੍ਰੀਮਤੀ ਆਰਤੀ ਰਾਜਪੂਤ ਨੇ ਕਿਹਾ ਕਿ ਸੰਸਥਾ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਕਥਿਤ ਪੁਲਿਸ ਜ਼ਿਆਦਤੀ ਖ਼ਿਲਾਫ਼ ਲੋਕਤੰਤਰਿਕ ਤੇ ਕਾਨੂੰਨੀ ਢੰਗ ਨਾਲ ਆਵਾਜ਼ ਉਠਾਏਗੀ । ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰੰਗ ਕੀਤੀ ਕਿ ਲੁਧਿਆਣਾ ਵਿਚ ਡਾ . ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ । ਮੀਟਿੰਗ ਵਿੱਚ ਆਰਤੀ ਕਪੂਰ , ਸੰਦੀਪ ਗਗਨ , ਅਸ਼ਵਨੀ ਕੁਮਾਰ , ਹਨੀ ਗੁਪਤਾ , ਰਜਤ ਖੱਤਰੀ , ਪ੍ਰਬਲ ਉੱਪਲ ਸਮੇਤ ਸੰਸਥਾ ਦੇ ਕਈ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ । ਮੀਟਿੰਗ ਦਾ ਆਯੋਜਨ ਪੰਜਾਬ ਦੇ ਵਰਕਿੰਗ ਪ੍ਰਧਾਨ ਸ੍ਰੀ ਪ੍ਰਬਲ ਉੱਪਲ ਵੱਲੋਂ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ 17 ਨੂੰ ਨਾਗਪੁਰ ਸੰਮੇਲਨ ’ਚ ਪੰਜਾਬ ਬੋਧੀ ਭਾਈਚਾਰੇ ਦੀ ਟੀਮ ਦੇ ਆਗੂ ਭਾਗ ਲੈਣਗੇ–ਸਾਂਪਲਾ ਅਗਲੀ ਖ਼ਬਰ ਪਿੰਡ ਹਮੀਰੀ ਖੇੜਾ ਵਿੱਚ ਯੁੱਧ ਨਸ਼ਿਆਂ ਵਿਰੁੱਧ ਤਹਿਤ ਹੋਈ ਇੱਕ ਵਿਸ਼ੇਸ਼ ਮੀਟਿੰਗ
Ad Position 24