ਅਜੈ ਫਿਲੌਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਰਜੀਤ ਖੇਤਾਨ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ
ਫਿਲੌਰ, 11 ਸਤੰਬਰ (ਸਤਿੰਦਰ ਸ਼ਰਮਾ)-ਅੱਜ ਇਥੇ ਬਾਰ ਐਸੋਸੀਏਸ਼ਨ ਫਿਲੌਰ ਦੀ ਚੋਣ ਹੋਈ ਜਿਸ ਵਿਚ ਅਜੈ ਫਿਲੌਰ ਪ੍ਰਧਾਨ ਅਤੇ ਸੁਰਜੀਤ ਖੇਤਾਨ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਪ੍ਰਧਾਨ ਅਜੈ ਫਿਲੌਰ ਆਪਣੇ ਵਿਰੋਧੀ ਤੋਂ 33 ਵੋੋਟਾਂ ਦੇ ਫਰਕ ਨਾਲ ਅੱਗੇ ਰਹੇ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਖੇਤਾਨ ਆਪਣੇ ਵਿਰੋਧੀ ਤੋਂ 45 ਵੋਟਾਂ ਦੇ ਅੰਤਰ ਨਾਲ ਅੱਗੇ ਰਹੇ।
ਫਿਲੌਰ, 11 ਸਤੰਬਰ (ਸਤਿੰਦਰ ਸ਼ਰਮਾ)-ਅੱਜ ਇਥੇ ਬਾਰ ਐਸੋਸੀਏਸ਼ਨ ਫਿਲੌਰ ਦੀ ਚੋਣ ਹੋਈ ਜਿਸ ਵਿਚ ਅਜੈ ਫਿਲੌਰ ਪ੍ਰਧਾਨ ਅਤੇ ਸੁਰਜੀਤ ਖੇਤਾਨ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਪ੍ਰਧਾਨ ਅਜੈ ਫਿਲੌਰ ਆਪਣੇ ਵਿਰੋਧੀ ਤੋਂ 33 ਵੋੋਟਾਂ ਦੇ ਫਰਕ ਨਾਲ ਅੱਗੇ ਰਹੇ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਖੇਤਾਨ ਆਪਣੇ ਵਿਰੋਧੀ ਤੋਂ 45 ਵੋਟਾਂ ਦੇ ਅੰਤਰ ਨਾਲ ਅੱਗੇ ਰਹੇ। ਰੀਤੂ ਸੈਣੀ ਨੇੇ ਉਪ ਪ੍ਰਧਾਨ ਦਾ ਅਹੁਦਾ ਜਿੱਤਿਆ, ਉਹ ਆਪਣੇ ਵਿਰੋਧੀ ਤੋਂ 7 ਵੋਟਾਂ ਦੇ ਅੰਤਰ ਨਾਲ ਅੱਗੇ ਰਹੇ। ਸਕੱਤਰ ਅਕਾਸ਼ਦੀਪ ਅਗਨੀਹੋਤਰੀ ਆਪਣੇ ਵਿਰੋਧੀ ਤੋਂ 50 ਵੋਟਾਂ ਦੇ ਅੰਤਰ ਨਾਲ ਅੱਗੇ ਰਹੇ, ਸੰਯੁਕਤ ਸਕੱਤਰ ਦੇ ਅਹੁਦੇ ਲਈ ਬਲਦੀਪ ਕੁਮਾਰ ਆਪਣੇ ਵਿਰੋਧੀ ਤੋਂ 93 ਵੋਟਾਂ ਦੇ ਵੱਡੇ ਅੰਤਰ ਨਾਲ ਅੱਗੇ ਰਹੇ ਅਤੇ ਸਹਾਇਕ ਸਕੱਤਰ ਦੇ ਅਹੁਦੇ ਲਈ ਮਨਪ੍ਰੀਤ ਕੌਰ ਆਪਣੇ ਵਿਰੋਧੀ ਤੋਂ 30 ਵੋਟਾਂ ਦੇ ਅੰਤਰ ਨਾਲ ਜੇਤੂ ਰਹੇ। ਜਿਵੇਂ ਹੀ ਨਤੀਜੇ ਐਲਾਨੇ ਗਏ ਤਾਂ ਜੇਤੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਨਵ ਨਿਯੁਕਤ ਪ੍ਰਧਾਨ ਅਜੈ ਫਿਲੌਰ ਅਤੇ ਜੇਤੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਸਮੂਹ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਾਰ ਐਸੋਸ਼ੀਏਸ਼ਨ ਫਿਲੌਰ ਦੇ ਸਮੂਹ ਮੈਂਬਰ ਸਾਹਿਬਾਨ ਉਨ੍ਹਾਂ ਲਈ ਪੂਰੀ ਤਰਾਂ ਸਤਿਕਾਰਤ ਹਨ, ਉਹ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਬਾਰ ਦੇ ਸਾਂਝੇ ਮਸਲੇ ਹੱਲ ਕਰਨ ਲਈ ਤਨਦੇਹੀ ਨਾਲ ਡਟ ਕੇ ਕੰਮ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਬਾਰ ਐਸੋਸੀਏਸ਼ਨ ਫਿਲੌਰ ਦੇ ਸਾਬਕਾ ਪ੍ਰਧਾਨ ਅਸ਼ਵਨੀ ਬੋਪਾਰਾਏ, ਸਾਬਕਾ ਪ੍ਰਧਾਨ ਅਮਰਿੰਦਰ ਸਿੰਘ, ਕਸ਼ਮੀਰ ਸਿੰਘ ਮੱਲ੍ਹੀ, ਇੰਦਰਜੀਤ ਸਿੰਘ ਮੱਲ੍ਹੀ, ਚੇਤਨ ਚੌਧਰੀ, ਗੁਰਜੰਟ ਸਿੰਘ, ਗੁਰਦੀਪ ਸਿੰਘ ਲਾਲ੍ਹੀ, ਮਨਜੀਤ ਕੁਮਾਰ, ਨਵਜੋਤ ਸਿੰਘ ਖਹਿਰਾ, ਦਿਨੇਸ਼ ਲਖਨਪਾਲ, ਗੌਰਵ ਕੌਸ਼ਲ, ਰਵਨੀਤ ਕੌਰ, ਪਰਮਿੰਦਰ ਸੈਣੀ, ਹਰਮਿੰਦਰ ਮਾਹਲ, ਮੰਗਲ ਸਿੰਘ, ਪੰਕਜ ਸ਼ਰਮਾ, ਸੁਖਰਾਜ ਸਿੰਘ, ਪਿ੍ਰੰਸ ਸੰਧੂ, ਭਵਲੀਨ ਸਿੰਘ,ਬਲਦੇਵ ਸਾਹਨੀ ਆਦਿ ਵਕੀਲ ਸਾਹਿਬਾਨ ਹਾਜ਼ਰ ਸਨ।