09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸ਼ਾਹਕੋਟ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਸ਼ਾਨਦਾਰ ‘ਡਰੋਨ ਸ਼ੋਅ’

ਸ਼ਾਹਕੋਟ, 9 ਸਤੰਬਰ (ਸੁਖਦੀਪ ਸਿੰਘ, ਬਾਂਸਲ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਸ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਸ਼ਾਹਕੋਟ, 9 ਸਤੰਬਰ (ਸੁਖਦੀਪ ਸਿੰਘ, ਬਾਂਸਲ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਸ.ਡੀ.ਐਮ. ਸ਼ਾਹਕੋਟ ਆਦਿੱਤਿਆ ਗੁਪਤਾ ਦੀ ਅਗਵਾਈ ਅਤੇ ਤਹਿਸੀਲਦਾਰ ਸ਼ਾਹਕੋਟ ਜਸਪਾਲ ਸਿੰਘ ਬਾਜਵਾ ਦੀ ਦੇਖ-ਰੇਖ ਹੇਠ ਆਲੂ ਬੀਜ਼ ਫਾਰਮ ਨਜ਼ਦੀਕ ਰੇਲਵੇ ਸਟੇਸ਼ਨ , ਸ਼ਾਹਕੋਟ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਅਤੇ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ। ਸਮਾਗਮ ’ਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਿਲ ਹੋਈਆਂ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਪੰਜਾਬ ਇੰਨਫੋਟੈਕ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ, ਬੈਕਫਿੰਕੋ ਪੰਜਾਬ ਦੇ ਵਾਇਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ, ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਭਾਈ ਅੰਮ੍ਰਿਤਪਾਲ ਸਿੰਘ, ਭਾਈ ਕਿਰਨਦੀਪ ਸਿੰਘ ਅਤੇ ਭਾਈ ਮਨਮੀਤ ਸਿੰਘ ਦੇ ਕੀਰਤਨੀ ਜਥਿਆਂ ਵਲੋਂ ਕੀਤੀ ਗਈ। ਇਸ ਮੌਕੇ ਪਰਮਿੰਦਰ ਸਿੰਘ ਪੰਡੋਰੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਸਿਰਫ਼ ਇੱਕ ਸ਼ੋਅ ਨਹੀਂ, ਸਗੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਗੁਰੂ ਜੀ ਦੀ ਬਰਾਬਰਤਾ ਅਤੇ ਭਾਈਚਾਰੇ ਦੀ ਸੋਚ ਨਾਲ ਜੋੜਨ ਦਾ ਯਤਨ ਹੈ। ਪੰਜਾਬ ਸਰਕਾਰ ਭਵਿੱਖ ਵਿੱਚ ਵੀ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਲਈ ਵਚਨਬੱਧ ਹੈ। ਐਸ.ਡੀ.ਐਮ. ਆਦਿੱਤਿਆ ਗੁਪਤਾ ਨੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ । ਸਮਾਗਮ ਦਾ ਮੁੱਖ ਆਕਰਸ਼ਣ ਸ਼ਾਨਦਾਰ ਡਰੋਨ ਸ਼ੋਅ ਰਿਹਾ। 500 ਡਰੋਨਾਂ ਰਾਹੀਂ ਆਕਾਸ਼ ’ਚ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਨਾਲ ਸਬੰਧਤ ਵੱਖ-ਵੱਖ ਆਕ੍ਰਿਤੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਪ੍ਰਸ਼ਾਸਨ ਵਲੋਂ ਸੰਗਤਾਂ ਦੇ ਬੈਠਣ, ਰੌਸ਼ਨੀ ਅਤੇ ਸੁਰੱਖਿਆ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਡੀ.ਐਸ.ਪੀ. ਸਰਵਣ ਸਿੰਘ ਬੱਲ, ਐਸ.ਐਚ.ਓ. ਸ਼ਾਹਕੋਟ ਇੰਸਪੈਕਟਰ ਅਮਨ ਸੈਣੀ, ਸਰਪੰਚ ਜੋਗਾ ਸਿੰਘ ਚੱਕ ਚੇਲਾ, ਮੁਖਤਿਆਰ ਸਿੰਘ ਰੀਡਰ, ਅੰਕਿਤ ਗੁਪਤਾ ਸਟੈਨੋ, ਮਨੋਜ ਅਰੋੜਾ ਚੇਅਰਮੈਨ ਖੱਤਰੀ ਅਰੋੜਾ ਵੈਲਫੇਅਰ ਬੋਰਡ, ਚਰਨਜੀਤ ਕੌਰ ਸਰਪੰਚ ਪੰਡੋਰੀ, ਜਸਵੀਰ ਸਿੰਘ ਜਲਾਲਪੁਰੀ ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ, ਸਵਿੰਦਰ ਸਿੰਘ ਸੋਨੂੰ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਸੁਖਵਿੰਦਰ ਸਿੰਘ ਲਾਲੀ ਬਲਾਕ ਪ੍ਰਧਾਨ, ਚਮਨ ਲਾਲ ਸਾਬਕਾ ਸਰਪੰਚ, ਮਾਸਟਰ ਵਿਜੈ ਕੁਮਾਰ ਵਿੱਗ, ਰਾਹੁਲ ਵਿੱਗ, ਮੰਗਾ ਮੱਟੂ, ਸੁਖਵਿੰਦਰ ਸਿੰਘ ਸਾਬਾ ਸਰਪੰਚ ਬਾਹਮਣੀਆਂ, ਮਨਜੀਤ ਸਿੰਘ ਧੰਜੂ, ਸਰਬਜੀਤ ਸਿੰਘ ਮੁੱਤੀ ਸਰਪੰਚ, ਰਮਨਦੀਪ ਕੌਰ ਚੇਅ ਰਪਰਸਨ ਬਲਾਕ ਸੰਮਤੀ, ਜਗਮੀਤ ਕੁਮਾਰ ਰੱਲ, ਪਰਮਜੀਤ ਕੌਰ ਚੇਅਰਪਰਸਨ ਬਾਜੀਗਰ ਵੈਲਫੇਅਰ ਬੋਰਡ, ਕੁਲਵੰਤ ਸਿੰਘ ਸਿੱਧੂ ਕੋਆਰਡੀਨੇਟਰ, ਅਰਸ਼ ਖਿੰਡਾ, ਜਗਜੋਤ ਸਿੰਘ ਆਹਲੂਵਾਲੀਆ ਕੋਆਰਡੀਨੇਟਰ, ਮਨਦੀਪ ਸਿੰਘ ਝੀਤਾ ਪੀ.ਏ., ਲਛਮਣ ਸਿੰਘ ਪੂਨੀਆ, ਸੁਰਜੀਤ ਲਾਲ, ਪ੍ਰੀਤਮ ਦਾਸ, ਮੱਖਣ ਸਿੰ ਘ ਯੂ.ਕੇ., ਪ੍ਰਿੰਸ, ਸੰਦੀਪ ਮਰੋਕ ਐਮ.ਸੀ., ਦਾਰਾ ਸਿੰਘ ਬਲਾਕ ਪ੍ਰਧਾਨ, ਅਮਨਦੀਪ ਸਿੰਘ ਸਰਪੰਚ, ਕੇਵਲ ਕ੍ਰਿਸ਼ਨ ਮੱਟੂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਵਲੋਂ ਸੇਵਾ ਕੇਂਦਰ ਨੂਰਮਹਿਲ ਦਾ ਮੁਲਾਜ਼ਮ 7,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਹਰ ਉਮਰ ਦੇ ਲੋਕਾਂ ਨੂੰ ਖੇਡ ਮੈਦਾਨਾਂ ਨਾਲ ਜੋੜਿਆ-ਪਵਨ ਕੁਮਾਰ ਟੀਨੂੰ
Ad Position 24