ਪਿੰਡ ਰੰਧਾਵਾ ਮਸੰਦਾਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਅੱਜ
ਕਿਸ਼ਨਗੜ੍ਹ, 9 ਸਤੰਬਰ (ਹੁਸਨ ਲਾਲ)-ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਵੱਖ-ਵੱਖ ਸ਼ਹਿਰਾਂ, ਪਿੰਡਾਂ ਵਿਚ ਲਗਾਤਾਰ ਕਰਵਾਏ ਜਾ ਰਹੇ ਹਨ ਤਾਂ ਜੋ 650ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਅਤੇ ਯਾਦਗਾਰੀ ਬਣਾਇਆ ਜਾ ਸਕੇ। ਇਹ ਵਿਚਾਰ ਦਲਿਤ ਵਿਕਾਸ ਬੋਰਡ ਕਰਤਾਰਪੁਰ ਦੇ ਚੇਅਰਮੈਨ ਨੰਬਰਦਾਰ ਬੀਰ ਚੰਦ ਸੁਰੀਲਾ ਨੇ ਗੱਲਬਾਤ ਕਰਦਿਆਂ ਕਹੇ।
ਕਿਸ਼ਨਗੜ੍ਹ, 9 ਸਤੰਬਰ (ਹੁਸਨ ਲਾਲ)-ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਵੱਖ-ਵੱਖ ਸ਼ਹਿਰਾਂ, ਪਿੰਡਾਂ ਵਿਚ ਲਗਾਤਾਰ ਕਰਵਾਏ ਜਾ ਰਹੇ ਹਨ ਤਾਂ ਜੋ 650ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਅਤੇ ਯਾਦਗਾਰੀ ਬਣਾਇਆ ਜਾ ਸਕੇ। ਇਹ ਵਿਚਾਰ ਦਲਿਤ ਵਿਕਾਸ ਬੋਰਡ ਕਰਤਾਰਪੁਰ ਦੇ ਚੇਅਰਮੈਨ ਨੰਬਰਦਾਰ ਬੀਰ ਚੰਦ ਸੁਰੀਲਾ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਦੱਸਿਆ ਕਿ ਅੱਜ 10 ਸਤੰਬਰ ਵੀਰਵਾਰ ਨੂੰ ਪਿੰਡ ਰੰਧਾਵਾ ਮਸੰਦਾਂ ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਰੋਨ ਸ਼ੋਅ ਸ਼ਾਮ 6.30 ਵਜੇ ਤੋਂ 7.45 ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਦੀ ਅਗਵਾਈ ਵਿਧਾਇਕ ਬਲਕਾਰ ਸਿੰਘ ਕਰਨਗੇ। ਉਨ੍ਹਾਂ ਸੰਗਤਾਂ ਨੂੰ ਇਸ ਡਰੋਨ ਸ਼ੋਅ ਦੌਰਾਨ ਪਰਿਵਾਰਾਂ ਸਮੇਤ ਪਹੁੰਚਣ ਲਈ ਪ੍ਰੇਰਿਤ ਕੀਤਾ।