10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਭਾਜਪਾ ਜਲੰਧਰ ਦਿਹਾਤੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਨੂਰਮਹਿਲ, 9 ਸਤੰਬਰ (ਤਜਿੰਦਰ ਕੁਮਾਰ)-ਅੱਜ ਨੂਰਮਹਿਲ ਵਿਖੇ ਭਾਰਤੀ ਜਨਤਾ ਪਾਰਟੀ ਬੀ. ਜੇ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਨੂਰਮਹਿਲ, 9 ਸਤੰਬਰ (ਤਜਿੰਦਰ ਕੁਮਾਰ)-ਅੱਜ ਨੂਰਮਹਿਲ ਵਿਖੇ ਭਾਰਤੀ ਜਨਤਾ ਪਾਰਟੀ ਬੀ.ਜੇ.ਪੀ. ਵੱਲੋਂ ਸ੍ਰੀ ਰਾਜਪਾਲ ਅਟਵਾਲ ਦੀ ਅਗਵਾਈ ਹੇਠ ਇਕੱਠੇ ਹੋ ਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਵਿਰੋਧ ਪ੍ਰਦਰਸ਼ਨ ਗੁਲਜ਼ਾਰ ਸਿੰਘ ਦੁਆਰਾ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਜਪਾਲ ਅਟਵਾਲ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਗੁਲਜ਼ਾਰ ਸਿੰਘ ਨੇ ਇਲਾਕੇ ਵਿੱਚ ਸ਼ਰੇਆਮ ਵਿਕ ਰਹੇ ਚਿੱਟੇ ਨਸ਼ੇ ਵਿਰੁੱਧ ਨਿਡਰਤਾ ਨਾਲ ਆਵਾਜ਼ ਉਠਾਈ ਸੀ। ਪਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਨਸ਼ਾ ਤਸਕਰਾਂ ‘ਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਗੁਲਜ਼ਾਰ ਸਿੰਘ ਨੂੰ ਤੰਗ-ਪਰੇਸ਼ਾਨ ਕੀਤਾ ਗਿਆ ਅਤੇ ਉਸ ਤੋਂ ਮਾਫ਼ੀ ਮੰਗਾਉਣ ਲਈ ਦਬਾਅ ਪਾਇਆ ਗਿਆ, ਜਿਸ ਤੋਂ ਦੁਖੀ ਹੋ ਕੇ ਉਸ ਨੂੰ ਖੁਦਕੁਸ਼ੀ ਵਰਗਾ ਖੌਫ਼ਨਾਕ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਸ੍ਰੀ ਰਾਜਪਾਲ ਅਟਵਾਲ ਨਾਲ ਮੰਡਲ ਪ੍ਰਧਾਨ ਨੂਰਮਹਿਲ ਸ੍ਰੀ ਮਨਦੀਪ ਕੁਮਾਰ ਸ਼ੁਕਲਾ, ਸ੍ਰੀ ਉਮਾ ਸ਼ੰਕਰ, ਕੁਲਦੀਪ ਸ਼ਰਮਾ, ਸਰਵਣ ਸਿੰਘ, ਸੁਰਜੀਤ ਸਿੰਘ, ਪਰਮਬੀਰ, ਚਰਨਜੀਤ ਸਿੰਘ, ਨਛੱਤਰ ਸਿੰਘ, ਵਿਸ਼ਾਲ ਗਿੱਲ, ਤਰਸੇਮ ਲਾਲ, ਬਿੰਦਰਪਾਲ, ਕੁਲਵਿੰਦਰ ਭੰਡਾਲ, ਹੁਸਨ ਲਾਲ, ਡਾਕਟਰ ਤਿਵਾੜੀ, ਬੋਬੀ ਨਇਅਰ, ਵਿਜੇ ਛਾਬੜਾ, ਰਾਮ ਲੁਭਾਇਆ, ਰਜਿੰਦਰ, ਜੋਗਿੰਦਰ, ਸੁਨੀਲ ਕੁਮਾਰ ਅਤੇ ਬਲਜਿੰਦਰ ਕੁਮਾਰ ਸਮੇਤ ਭਾਜਪਾ ਦੇ ਹੋਰ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਿੰਮੂਵਾਲ ਮਾਹਲਾਂ ਦਾ 2 ਦਿਨਾ ਛਿੰਝ ਮੇਲਾ ਅੱਜ ਤੋਂ ਅਗਲੀ ਖ਼ਬਰ ਡਰਾਈਵਿੰਗ ਟੈਸਟ ਟਰੈਕ ’ਤੇ ਅੰਤਰਰਾਸ਼ਟਰੀ ਲਾਇਸੈਂਸ ਦੀ ਆਨਲਾਈਨ ਮਨਜ਼ੂਰੀ ਲਟਕੀ, ਲੋਕਾਂ ਦੀ ਪ੍ਰੇਸ਼ਾਨੀ ਬਰਕਰਾਰ
Ad Position 24